ਹੰਝੂਆਂ ਨਾਲ ਭਰੀਆਂ ਅੱਖਾਂ ਨਾਲ CM ਯੋਗੀ ਨੇ ਮਾਂ ਨੂੰ ਦਿੱਤੀ ਅੰਤਿਮ ਵਿਦਾਈ, ਲਿਖਿਆ-‘ਆਖਰੀ ਪ੍ਰਣਾਮ ਮਾਂ’

Nov 22, 2026 - 03:59
 0  1
ਹੰਝੂਆਂ ਨਾਲ ਭਰੀਆਂ ਅੱਖਾਂ ਨਾਲ CM ਯੋਗੀ ਨੇ ਮਾਂ ਨੂੰ ਦਿੱਤੀ ਅੰਤਿਮ ਵਿਦਾਈ, ਲਿਖਿਆ-‘ਆਖਰੀ ਪ੍ਰਣਾਮ ਮਾਂ’

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੀਐੱਮ ਯੋਗੀ ਆਦਿਤਯਨਾਥ ਦੀ ਮਾਂ ਸਾਵਿਤਰੀ ਦੇਵੀ ਪੰਜ ਤੱਤਾਂ ਵਿਚ ਵਿਲੀਨ ਹੋ ਗਈ। ਸੀਐੱਮ ਨੇ ਆਪਣੇ ਸਭ ਤੋਂ ਛੋਟੇ ਭਰਾ ਮਹਿੰਦਰ ਮੋਹਨ ਬਿਸ਼ਟ ਦੇ ਨਾਲ ਮਾਂ ਨੂੰ ਮੁੱਖ ਅਗਨੀ ਦਿੱਤੀ । ਹਰਿਦੁਆਰ ਦੇ ਚੰਡੀ ਘਾਟ ‘ਤੇ ਯੋਗੀ ਨੇ ਮਾਂ ਦੀ ਚਿਤਾ ਸਜਾਈ। ਪੈਰ ਛੂਹ ਕੇ ਵਿਦਾਈ ਦਿੱਤੀ।

ਯੋਗੀ ਅੰਤਿਮ ਯਾਤਰਾ ਦੌਰਾਨ ਰੋ ਪਏ। ਘਰ ਤੋਂ ਮਾਂ ਦੀ ਅਰਥੀ ਨੂੰ ਕੰਧਾ ਦੇ ਕੇ ਐਂਬੂਲੈਂਸ ਤੱਕ ਪਹੁੰਚਾਇਆ। ਵਾਰ-ਵਾਰ ਰੂਮਾਲ ਨਾਲ ਹੰਝੂ ਪੂੰਝਦੇ ਰਹੇ। ਯੋਗੀ ਮਾਂ ਦੀ ਮ੍ਰਿਤਕ ਦੇਹ ਦੇ ਨਾਲ ਹੀ ਪੌੜੀ ਦੇ ਜੱਦੀ ਪਿੰਜ ਪੰਚੂਰ ਤੋਂ ਹਰਿਦੁਆਰ ਪਹੁੰਚੇ।

ਉੱਤਰਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮੀ, ਯੂਪੀ ਦੇ ਡਿਪਟੀ ਸੀਐੱਮ ਬ੍ਰਿਜੇਸ਼ ਪਾਠਕ, ਕੇਸ਼ਵ ਮੌਰਿਆ, ਮੰਤਰੀ ਸੰਜੇ ਨਿਸ਼ਾਦ ਸਣੇ 50 ਤੋਂ ਵੱਧ VIP ਘਾਟ ‘ਤੇ ਮੌਜੂਦ ਰਹੇ। ਬਾਬਾ ਰਾਮਦੇਵ ਤੇ ਚਿਦਾਨੰਦ ਸਣੇ 13 ਅਖਾੜਿਆਂ ਦੇ ਆਚਾਰਿਆ ਤੇ ਮਹੰਤਾਂ ਨੇ ਮੰਤਰ ਪੜ੍ਹੇ। ਯੋਗੀ ਨੇ ਮਾਂ ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ‘X’ ‘ਤੇ ਪੋਸਟ ਕੀਤੀਆਂ ਤੇ ਲਿਖਿਆ-ਅੰਤਿਮ ਪ੍ਰਣਾਮ ਮਾਂ…। ਉਨ੍ਹਾਂ ਨੇ ਮਹਾਭਾਰਤ ਦਾ ਸਲੋਕ ਵੀ ਲਿਖਿਆ ਜਿਸ ਦਾ ਮਤਲਬ ਹੈ ‘ਮਾਂ ਵਰਗੀ ਕੋਈ ਛਾਇਆ ਨਹੀਂ, ਕੋਈ ਸਹਾਰਾ ਨਹੀਂ, ਕੋਈ ਪ੍ਰੇਮ ਨਹੀਂ, ਕੋਈ ਸੁਰੱਖਿਆ ਨਹੀਂ, ਕੋਈ ਜੀਵਨਦਾਤਾ ਨਹੀਂ।

ਯੋਗੀ ਸ਼ਾਮ ਨੂੰ ਲਖਨਊ ਆ ਜਾਣਗੇ। ਇਥੇ ਪੀਐੱਮ ਮੋਦੀਦੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਯੋਗੀ ਦੀ ਮਾਂ ਨੇ ਸ਼ੁੱਕਰਵਾਰ ਸਵੇਰੇ 10.45 ਵਜੇ ‘ਤੇ ਘਰ ਵਿਚ ਹੀ ਆਖਰੀ ਸਾਹ ਲਈ। ਉਹ 91 ਸਾਲਾਂ ਦੇ ਸਨ। ਰਾਤ ਭਰ ਮਾਂ ਦੀ ਮ੍ਰਿਤਕ ਦੇਹ ਕੋਲ ਹੀ ਬੈਠੇ ਰਹੇ। ਉਨ੍ਹਾਂ ਨੇ ਅੰਨ ਤੇ ਜਲ ਵੀ ਗ੍ਰਹਿਣ ਨਹੀਂ ਕੀਤਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0