ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਟੀ-20 ਕਪਤਾਨ ਬਣੇ ਵੈਭਵ ਸੂਰਯਵੰਸ਼ੀ, ਬਿਹਾਰ ਦੀ ਸੰਭਾਲੀ ਕਮਾਨ

Nov 15, 2026 - 02:39
 0  0
ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਟੀ-20 ਕਪਤਾਨ ਬਣੇ ਵੈਭਵ ਸੂਰਯਵੰਸ਼ੀ, ਬਿਹਾਰ ਦੀ ਸੰਭਾਲੀ ਕਮਾਨ

ਭਾਰਤ ਦੇ ਘਰੇਲੂ ਟੀ-20 ਟੂਰਨਾਮੈਂਟ ਸੈਯਤ ਮੁਸ਼ਤਾਲ ਅਲੀ ਟਰਾਫੀ ਦਾ ਨਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋ ਗਿਆ। ਵੈਭਵ ਸੂਰਯਵੰਸ਼ੀ ਨੇ ਟੀ20 ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਕਪਤਾਨ ਹੋਣ ਦਾ ਵਰਲਡ ਰਿਕਾਰਡ ਬਣਾ ਦਿੱਤਾ ਹੈ। ਦੂਜੇ ਪਾਸੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਾਬਕਾ ਕਪਤਾਨ ਸੂਰਯਕੁਮਾਰ ਯਾਦਵ ਨੇ ਸਿਰਫ 15 ਗੇਂਦਾਂ ‘ਤੇ ਹਾਫ ਸੇਂਚੁਰੀ ਲਗਾ ਦਿੱਤੀ ਹੈ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਬਿਹਾਰ ਤੇ ਸੌਰਾਸ਼ਟਰ ਵਿਚ ਮੈਚ ਖੇਡਿਆ ਗਿਆ। ਵੈਭਵ 15 ਸਾਲ 232 ਦਿਨ ਦੀ ਉਮਰ ਵਿਚ ਬਿਹਾਰ ਦੀ ਕਪਤਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਫਾਰਮੇਟ ਵਿਚ ਹੁਣ ਤੱਕ ਦੇ ਸਭ ਤੋਂ ਨੌਜਵਾਨ ਕਪਤਾਨ ਬਣ ਗਏ।

ਇਸ ਤੋਂ ਪਹਿਲਾਂ ਇਹ ਕਿਰਾਡ ਕ੍ਰੋਏਸ਼ੀਆ ਦੇ ਜੈਕ ਵੁਕੁਸਿਕ ਦੇ ਨਾਂ ਸੀ। ਉਨ੍ਹਾਂ ਨੇ 7 ਅਗਸਤ 2025 ਨੂੰ ਸਾਈਪਰਸ ਖਿਲਾਫ 17 ਸਾਲ 311 ਦਿਨ ਦੀ ਉਮਰ ਵਿਚ ਆਪਣੀ ਟੀਮ ਦੀ ਕਪਤਾਨੀ ਕੀਤੀ ਸੀ। ਸੌਰਾਸ਼ਟਰ ਨੇ ਬਿਹਾਰ ਨੂੰ 5 ਵਿਕਟਾਂ ਤੋਂ ਹਰਾ ਦਿੱਤਾ। ਬਿਹਾਰ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 9 ਵਿਕਟਾਂ ‘ਤੇ 137 ਦੌੜਾਂ ਹੀ ਬਣਾ ਸਕੀ। ਸੂਰਯਵੰਸ਼ੀ ਨੇ 12 ਗੇਂਦਾਂ ‘ਤੇ 18 ਦੌੜਾਂ ਬਣਾਈਆਂ। ਸੌਰਾਸ਼ਟਰ ਨੇ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0