ਭਾਰਤ ਬਣਿਆ ਅੰਡਰ-19 ਏਸ਼ੀਆ ਕੱਪ 2026 ਦਾ ਚੈਂਪੀਅਨ, ਰੋਮਾਂਚਕ ਫਾਈਨਲ ‘ਚ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾਇਆ
ਭਾਰਤ ਨੇ ਪਾਕਿਸਤਾਨ ਨੂੰ ਅੰਡਰ-19 ਏਸ਼ੀਆ ਕੱਪ ਫਾਈਨਲ ਵਿਚ ਇਕ ਵਿਕਟ ਤੋੰ ਹਰਾ ਦਿੱਤਾ। ਅੱਜ ਅਲ ਅਮੀਰਾਤ ਵਿਚ ਭਾਰਤ ਨੇ 9ਵੀਂ ਵਾਰ ਇਹ ਟੂਰਨਾਮੈਂਟ ਜਿੱਤਿਆ।
ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਪਾਕਿਸਤਾਨ ਦੀ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 337 ਦੌੜਾਂ ਬਣਾਈਆਂ। ਉਸਮਾਨ ਖਾਨ ਨੇ 107 ਦੌੜਾਂ ਬਣਾਈਆਂ। ਉਨ੍ਹਾਂ ਨੇ 11 ਚੌਕੇ ਤੇ 3 ਛੱਕੇ ਲਗਾਏ। ਅਬਦੁਲ ਕਾਦਿਰ ਨੇ 80 ਦੌੜਾਂ ਦੀ ਪਾਰੀ ਖੇਡੀ। ਭਾਰਤ ਤੋਂ ਕਾਵਯ ਪਟੇਲ ਨੇ 4 ਅਤੇ ਸੀ. ਵੇਂਕੇਟ ਨੇ 3 ਵਿਕਟਾਂ ਲਈਆਂ। ਜਵਾਬ ਵਿਚ ਭਾਰਤੀ ਟੀਮ ਨੇ 49.6 ਓਵਰਾਂ ਵਿਚ 9 ਵਿਕਟਾਂ ‘ਤੇ 339 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਕਪਤਾਨ ਲਕਸ਼ੈ ਰਾਯਚੰਦਾਨੀ ਨੇ 80 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 5 ਚੌਕੇ ਲਗਾਏ ਆਰਯਵੀਰ ਸਹਿਵਾਗ ਨੇ 8 ਦੌੜਾਂ ਬਣਾਈਆਂ। ਉਨ੍ਹਾਂ ਨੇ 9 ਚੌਕੇ ਲਗਾਏ। ਆਖਰੀ ਗੇਂਦ ‘ਤੇ ਮੋਹਿਤ ਨੇ ਚੌਕਾ ਲਗਾ ਕੇ ਜਿੱਤ ਦਿਵਾਈ। ਉਨ੍ਹਾਂ ਨੇ 49 ਦੌੜਾਂ ਬਣਾਈਆਂ।
ਆਖਰੀ ਓਵਰ ਵਿਚ ਭਾਰਤ ਨੂੰ ਜਿੱਤ ਲਈ 8 ਦੌੜਾਂ ਚਾਹੀਦੀਆਂ ਸੀ। ਅਹਿਮਦ ਹੁਸੈਨ ਦੇ ਓਵਰ ਦੀ 5ਵੀਂ ਗੇਂਦ ‘ਤੇ ਚਿਗੁਰੂਪਤੀ ਵੇਂਕਟ ਨੇ ਇਕ ਦੌੜ ਲਈ। ਇਸ ਦੇ ਬਾਅਦ ਆਖਰੀ ਗੇਂਦ ‘ਤੇ ਉਲਵਾ ਨੇ ਲੌਂਗ ਆਫ ਦੇ ਉਪਰ ਤੋਂ ਚੌਕਾ ਲਗਾ ਕੇ ਭਾਰਤ ਨੂੰਜਿੱਤ ਦਿਵਾ ਦਿੱਤੀ। ਉਲਵਾ ਨੇ 26 ਗੇਂਦਾਂ ‘ਚ ਨਾਟਆਊਟ 49 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿਚ 5 ਛੱਕੇ ਤੇ 3 ਚੌਕ ਲਗਾਏ ਜਿੱਤ ਦੇ ਬਾਅਦ ਉਲਵਾ ਮੈਦਾਨ ‘ਤੇ ਤਿਰੰਗਾ ਲਪੇਟ ਕੇ ਦੌੜਦੇ ਨਜ਼ਰ ਆਏ। ਭਾਰਤੀ ਖਿਡਾਰੀਆਂ ਨੇ ਮੈਦਾਨ ‘ਤੇ ਪਹੁੰਚ ਕੇ ਉਨ੍ਹਾਂ ਨੂੰ ਗਲੇ ਲਗਾ ਲਿਆ।
What's Your Reaction?
Like
0
Dislike
0
Love
0
Funny
0
Angry
0
Sad
0
Wow
0