ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤ ਨਾਲ ਵਾਪਰੇ ਸੜਕੀ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ

Sep 14, 2025 - 09:13
 0  4
ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤ ਨਾਲ ਵਾਪਰੇ ਸੜਕੀ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ

ਬੀਤੀ ਰਾਤ ਸਾਬਕਾ ਸਾਂਸਦ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਸ਼ਖਸੀਅਤਾਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ। ਗਾਇਕ ਹੰਸਰਾਜ ਹੰਸ ਵੀ ਮੋਹਿੰਦਰ ਸਿੰਘ ਕੇਪੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ।

ਇਸ ਮੌਕੇ ਹੰਸਰਾਜ ਹੰਸ ਨੇ ਕਿਹਾ ਕਿ ਇਹ ਖਬਰ ਸੁਣ ਕੇ ਮੇਰਾ ਕਾਲਜਾ ਪਾਟ ਗਿਆ। ਇਸ ਤੋਂ ਵੱਡੀ ਕੋਈ ਸੱਟ ਨਹੀਂ ਹੁੰਦੀ। ਜਵਾਨ ਪੁੱਤ ਦਾ ਜਹਾਨ ਤੋਂ ਬਹੁਤ ਵੱਡਾ ਦੁੱਖ ਹੈ। ਮਹਿੰਦਰ ਸਿੰਘ ਕੇਪੀ ਬਾਰੇ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਨੇਕਦਿਲ ਇਨਸਾਨ ਹਨ। ਉਨ੍ਹਾਂ ਨੇ ਪੂਰੇ ਪੰਜਾਬ ਵਿਚ ਬਹੁਤ ਪਿਆਰ ਵੰਡਿਆ ਤੇ ਜਦੋਂ ਇਸ ਦੁਖਦ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਹਾਹਾਕਾਰ ਮਚ ਗਈ। ਮੇਰੀ ਤਾਂ ਇਹੀ ਅਰਦਾਸ ਹੈ ਕਿ ਮਾਲਕ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਹਾਦਸਾ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਹੋਇਆ। ਘਟਨਾ ਸਮੇਂ ਮਹਿੰਦਰ ਸਿੰਘ ਕੇਪੀ ਆਪਣੇ ਘਰ ਵਿਚ ਮੌਜੂਦ ਸਨ। ਰਿਚੀ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਕੋਲ ਆਪਣੀ ਫਾਰਚੂਨਰ ਗੱਡੀ ਵਿਚ ਜਾ ਰਿਹਾ ਸੀ। ਰਿਚੀ ਆਪਣੇ ਤਰੀਕੇ ਨਾਲ ਬਹੁਤ ਹੌਲੀ ਜਾ ਰਿਹਾ ਸੀ । ਤੇਜ਼ ਰਫ਼ਤਾਰ ਗ੍ਰੇਡ ਵਿਤਾਰਾ ਨੇ ਉਸਦੀ ਗੱਡੀ ਨੂੰ ਟੱਕਰ ਮਾਰੀ ਤੇ ਡਾਕਟਰਾਂ ਮੁਤਾਬਕ ਝਟਕਾ ਪੈਣ ਨਾਲ ਉਸਦੀ ਗਰਦਨ ਦਾ ਮਣਕਾ ਟੁੱਟ ਗਿਆ ਤੇ ਨਾੜੀਆਂ ਬਲਾਕ ਹੋ ਗਈਆਂ। ਸੀਸੀਟੀਵੀ ਮੁਤਾਬਕ ਬੀਤੀ ਰਾਤ ਲਗਭਗ 10.52 ‘ਤੇ ਤੇਜ਼ ਰਫਤਾਰ ਕ੍ਰੇਟਾ ਗੱਡੀ ਮਾਡਲ ਟਾਊਨ ਤੋਂ ਮਾਤਾ ਰਾਣੀ ਚੌਕ ਵੱਲ ਜਾ ਰਹੀ ਸੀ ਤੇ ਦੂਜੇ ਪਾਰੇ ਫਾਰਚੂਨਰ ਸਵਾਰ ਰਿਚੀ ਮਾਤਾ ਰਾਣੀ ਚੌਕ ਕੋਲ ਮਾਡਲ ਟਾਊਨ ਮਾਰਕੀਟ ਵੱਲਆ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਕੈਫੇ ਕੋਲ ਪਹੁੰਚੀ ਤਾਂ ਤੇਜ਼ ਰਫਤਾਰ ਕ੍ਰੇਟਾ ਨੇ ਸਾਹਮਣੇ ਤੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗਲੀ ਵਿਚ ਖੜ੍ਹੀ ਇਕ ਗ੍ਰਾਂਡ ਵਿਟਾਰਾ ਗੱਡੀ ਵੀ ਕ੍ਰੇਟਾ ਤੇ ਫਾਰਚੂਨਰ ਦੀ ਚਪੇਟ ਵਿਚ ਆ ਗਈ ਤੇ ਉਹ ਸ਼ੋਅਰੂਮ ਦੀ ਰੇਲਿੰਗ ‘ਤੇ ਚੜ੍ਹ ਗਈ। ਹਾਦਸੇ ਵਿਚ ਫਾਰਚੂਰਨ ਸਵਾਰ ਰਿਚੀ ਗੰਭੀਰ ਸੱਟਾਂ ਲੱਗੀਆਂ ਜਿਸ ਕਰਕੇ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0