ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

Nov 17, 2026 - 02:31
 0  1
ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਅਚਾਨਕ ਦਿੱਲੀ ਵਿੱਚ ਸੋਨੀਆ ਗਾਂਧੀ ਦੀ ਕਿਤਾਬ “ਬੈਲੌਂਗਿੰਗ: ਏ ਜਰਨੀ ਆਫ਼ ਲਵ” ਦੇ ਅਧਿਕਾਰਤ ਲਾਂਚਿੰਗ ਵਿਚ ਪਹੁੰਚ ਗਏ।

ਜਿਥੇ ਉਨ੍ਹਾਂ ਨੂੰ ਪਹਿਲੀ ਲਾਈਨ ਵਿਚ ਬਿਠਾਇਆ ਗਿਆ, ਜਿਸ ਵਿਚ ਸੋਨੀਆ ਗਾਂਧੀ ਵੀ ਬੈਠੇ ਸਨ। ਕੈਪਟਨ ਦਾ ਉਥੇ ਜਾਣਾ ਇਸ ਲਈ ਵੀ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ ਕਿਉਂਕਿ ਸੋਨੀ ਦੇ ਕਿਤਾਬ ਵਿਚ ਕੀਤੇ ਦਾਅਵਿਆਂ ਨੂੰ ਲੈ ਕੇ ਭਾਜਪਾ ਪੰਜਾਬ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਸਵਾਲ ਉਠ ਰਹੇ ਹਨ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਭਾਜਪਾ ਦੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਲਈ ਅਲੋਚਨਾ ਅਤੇ ਕਾਂਗਰਸ ਦੀ ਤਾਰੀਫ ਕਰਦੇ ਰਹੇ ਹਨ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਵੀ ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਕੱਦ ਬਹੁਤ ਵੱਡਾ ਹੈ ਅਤੇ ਸਿਆਸਤ ਵਿੱਚ ਕੁਝ ਵੀ ਸੰਭਵ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਪਟਨ ਦੇ ਬਿਆਨ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਭਾਜਪਾ ਵਿਚ ਆਏ 4 ਸਾਲ ਹੋ ਗਏ, ਪਰ ਇਸ ਪਾਰਟੀ ਵਿਚ ਆ ਕੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਅੱਜ ਵੀ ਉਨ੍ਹਾਂ ਦੇ ਕਾਂਗਰਸ ਹਾਈਕਮਾਨ ਨਾਲ ਚੰਗੇ ਰਿਸ਼ਤੇ ਹਨ। ਕਾਂਗਰਸ ਇਸ ਫਾਮਿਲੀ ਵਾਂਗ ਹੈ। ਮੈਂ ਜਦੋਂ ਵੀ ਫੋਨ ਕਰਦਾ ਸੀ, ਉਹ ਮਿਲ ਲੈਂਦੇ ਸਨ। ਰਾਹਲ ਗਾਂਧੀ ਨੇ ਵੀ ਜੇਨ-ਜੀ ਨਾਲ ਇਟਰੈਕਸ਼ਨ ਵਿਚ ਕੈਪਟਨ ਨੂੰ ਆਪਣਾ ਫੇਵਰੇਟ ਲੀਡਰ ਦੱਸਿਆ ਸੀ।

ਦੱਸ ਦੇਈਏ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਸਨ; ਇਸ ਸਮਾਗਮ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਇੱਕ ਵਿਲੱਖਣ ਇਕੱਠ ਦੇਖਣ ਨੂੰ ਮਿਲਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0