ਪੰਜਾਬ ‘ਚ ਵੱਡਾ ਹਾਦਸਾ! ਅਚਾਨਕ ਟੁੱਟਿਆ ਨਹਿਰ ਵਾਲੇ ਲੋਹੇ ਦਾ ਪੁਲ, ਦੋ ਟਰੱਕ ਭਾਖੜਾ ਨਹਿਰ ‘ਚ ਲਟਕੇ
ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭਾਖੜਾ ਨਹਿਰ ‘ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਜਿਸ ਸਮੇਂ ਵੀਰਵਾਰ ਸਵੇਰੇ ਪੁਲ ਟੁੱਟਿਆ, ਉਸ ਦੇ ਉਪਰ ਤੋਂ ਟਰੱਕ ਲੰਘ ਰਹੇ ਸਨ। ਪੁਲ ਟੁੱਟਣ ਦੇ ਬਾਅਦ ਦੋਵੇਂ ਟਰੱਕ ਧੱਸ ਕੇ ਭਾਖੜਾ ਨਹਿਰ ਵਿਚ ਹੀ ਲਟਕ ਗਏ। ਇਹ ਇਲਾਕਾ ਸਮਾਣਾ ਹਲਕੇ ਦੇ ਪਿੰਡ ਪਸਿਆਣਾ ਵਿਚ ਆਉਂਦਾ ਹੈ। ਦੂਜੇ ਪਾਸੇ ਭਾਖੜਾ ਦਾ ਪਾਣੀ ਵੀ ਪੁਲ ਟੁੱਟਣ ਨਾਲ ਉਸ ਦੇ ਉਪਰ ਤੋਂ ਵਹਿਣ ਲੱਗਾ ਹੈ। ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਹੈ।
ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ‘ਤੇ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਦੋਵੇਂ ਟਰੱਕਾਂ ਵਿਚ ਕਿੰਨੇ ਲੋਕ ਸਨ ਤੇ ਉਹ ਅਜੇ ਕਿਥੇ ਹੈ, ਇਸ ਬਾਰੇ ਸੂਚਨਾ ਨਹੀਂ ਮਿਲ ਸਕੀ ਹੈ। ਹਾਦਸਾ ਉਦੋਂ ਹੋਇਆ ਜਦੋਂ ਟਰੱਕ ਪੁਲ ਤੋਂ ਲੰਘੇ ਤੇ ਪੁਲ ਦੇ ਆਖਰੀ ਕੋਨੇ ‘ਤੇ ਪਹੁੰਚੇ। ਜਿਸ ਨੈਸ਼ਨਲ ਹਾਈਵੇ ‘ਤੇ ਇਹ ਪੁਲ ਟੁੱਟਿਆ, ਉਹ 2016 ਵਿਚ ਬਣ ਕੇ ਤਿਆਰ ਹੋਇਆ ਸੀ। ਉਸ ਸਮੇਂ ਇਹ ਪੁਲ ਵੀ ਬਣਿਆ ਸੀ। ਲਗਭਗ 10 ਸਾਲ ਬਾਅਦ ਪੁਲ ਦੇ ਟੁੱਟਣ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਜਾਣਕਾਰੀ ਮੁਤਾਬਕ ਪਸਿਆਣਾ ਪਿੰਡ ਕੋਲ ਇਹ ਹਾਦਸਾ ਹੋਇਆ। ਇਕ ਟਰੱਕ ਨੂੰ ਅੱਗ ਲੱਗ ਗਈ ਸੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਇਕ ਗੱਡੀ ਬੁਲਾਈ ਗਈ ਹੈ। ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਦੇ ਬਾਅਦ ਟਰੱਕ ਵਿਚ ਲੱਗੀ ਅੱਗ ‘ਤੇ ਕਾਬੂ ਪਾਇਆ। ਦੂਜੇ ਪਾਸੇ ਪੁਲ ‘ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਵਾਲੀ ਥਾਂ ‘ਤੇ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ।
ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਸੰਭਾਲੀ। ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀ ਹੋਈ ਹੈ। ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕੰਮ ਜਾਰੀ ਹੈ। ਇਹ ਵੀ ਖਬਰ ਹੈ ਕਿ ਇਸ ਪੁਲ ‘ਤੇ ਪਿਛਲੇ ਸਾਲ ਕੁਝ ਦਰਾਰਾਂ ਆਈਆਂ ਸਨ। ਉਦੋਂ NHAI ਨੇ ਇਸ ਨੂੰ ਰਿਪੇਅਰ ਕਰ ਦਿੱਤਾ ਸੀ। ਪੁਲ ਦੀ ਲੰਬਾਈ ਲਗਭਗ 100 ਤੋਂ 150 ਫੁੱਟ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0