ਕੈਨੇਡਾ ਦੇ Hologram Tour ‘ਚ ਫੈਨਜ਼ ਦਾ ਵੱਡਾ ਹਜ਼ੂਮ, ਸਟੇਜ ‘ਤੇ ਮੁੜ ਤੋਂ ਛਾ ਗਿਆ ਪੰਜਾਬ ਦਾ ਸ਼ੇਰ ਸਿੱਧੂ ਮੂਸੇਵਾਲਾ

Oct 10, 2026 - 08:16
 0  0
ਕੈਨੇਡਾ ਦੇ Hologram Tour ‘ਚ ਫੈਨਜ਼ ਦਾ ਵੱਡਾ ਹਜ਼ੂਮ, ਸਟੇਜ ‘ਤੇ ਮੁੜ ਤੋਂ ਛਾ ਗਿਆ ਪੰਜਾਬ ਦਾ ਸ਼ੇਰ ਸਿੱਧੂ ਮੂਸੇਵਾਲਾ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲੇ ਸ਼ੋਅ ਵਿਚ ਹੀ ਪੈਰ ਰੱਖਣ ਦੀ ਥਾਂ ਨਹੀਂ ਸੀ ਤੇ ਸਿੱਧੂ ਦੀ ਵਿਰਾਸਤ ਨੂੰ ਨਵੇਂ ਅੰਦਾਜ਼ ਵਿਚ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੋਲੋਗ੍ਰਾਮ ਰਾਹੀਂ ਸਿੱਧੂ ਦੀ ਸਟੇਜ ‘ਤੇ ਮੌਜੂਦਗੀ ਨੂੰ ਸਿਰਜਿਆ ਗਿਆ ਉਥੇ ਉਸ ਦੇ ਚਾਹੁਣ ਵਾਲੇ ਉਸ ਨੂੰ ਮਹਿਸੂਸ ਕਰਦੇ ਨਜ਼ਰ ਆਏ ਹਨ। ਇਹ ਇਕ ਸ਼ੋਅ ਨਹੀਂ ਸਗੋਂ ਇਕ ਅਜਿਹੇ ਕਲਾਕਾਰ ਦੀ ਕਹਾਣੀ ਹੈ ਜਿਸ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਨਕਸ਼ੇ ‘ਤੇ ਇਕ ਵੱਖਰੀ ਪਛਾਣ ਦਿਵਾਈ ਹੈ।

ਸਿੱਧੂ ਮੂਸੇਵਾਲਾ ਦੇ ਗੀਤਾਂ ਨੇ ਪੰਜਾਬ ਦੀਆਂ ਗਲੀਆਂ ਤੋਂ ਲੈ ਕੇ ਕੈਨੇਡਾ, ਅਮਰੀਕਾ ਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਤੱਕ ਜਗ੍ਹਾ ਬਣਾਈ। ਉੁਸ ਦੇ ਕਈ ਗੀਤਾਂ ਖਾਸ ਗੱਲ ਇਹ ਰਹੀ ਕਿ ਉਹ ਸਿਰਫ ਸੁਣੇ ਹੀ ਨਹੀਂ ਜਾਂਦੇ ਸਗੋਂ ਉਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ। ਉਸ ਦੇ ਬੋਲਾਂ ਵਿਚ ਇਕ ਵੱਖਰਾ ਅੰਦਾਜ਼, ਉਸ ਦੀ ਆਵਾਜ਼ ਵਿਚ ਇਕ ਵੱਖਰਾ ਦਮ ਤੇ ਉਸ ਦੀ ਸ਼ਖਸੀਅਤ ਵਿਚ ਇਕ ਵੱਖਰੀ ਪਛਾਣ ਮਹਿਸੂਸ ਕਰ ਸਕਦੇ ਹੋ। ਹੋਲੋਗ੍ਰਾਮ ਸ਼ੋਅ ਵਿਚ ਲੋਕਾਂ ਦਾ ਵੱਡਾ ਹਜ਼ੂਮ ਦੇਖਿਆ ਗਿਆ। ਜਿਸ ਕਲਾਕਾਰ ਨੂੰ ਦੁਨੀਆ ਤੋਂ ਖੋਹ ਲਿਆ ਗਿਆ ਉਸੇ ਦਾ ਨਾਂ ਫਿਰ ਪੂਰੀ ਦੁਨੀਆ ਵਿਚ ਗੂੰਜ ਰਿਹਾ ਹੈ। ਜਿਥੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਾਫੀ ਸਾਲ ਹੋਣ ਵਾਲੇ ਹਨ ਪਰ ਉਸ ਦੀ ਆਵਾਜ਼ ਦਾ ਜਾਦੂ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਧੜਕ ਰਿਹਾ ਹੈ।

ਹੋਲੋਗ੍ਰਾਮ ਟੂਰ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਨੇ ਆਪਣੀ ਜ਼ਿੰਦਗੀ ਦੌਰਾਨ ਹੀ ਅਜਿਹੀ ਤਕਨੀਕ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਸਿੱਧੂ ਚਾਹੁੰਦਾ ਸੀ ਕਿ ਆਪਣੀ ਸਰੀਰਕ ਮੌਜੂਦਗੀ ਤੋਂ ਬਿਨਾਂ ਵੀ ਦੁਨੀਆ ਦੇ ਉਹ ਵੱਡੇ ਦਰਸ਼ਕ ਵਰਗ ਤੱਕ ਪਹੁੰਚ ਸਕੇ। ਉਸ ਸਮੇਂ ਸ਼ੁਰੂ ਹੋਇਆ ਇਹ ਵਿਚਾਰ ਉਸ ਦੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਸਾਧਨ ਬਣ ਰਿਹਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0