‘ਪੰਜਾਬ ‘ਚ ਵੀ NDA ਦੀ ਸਰਕਾਰ ਬਣਾਵਾਂਗੇ” ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ
ਕੇਂਦਰੀ ਗ੍ਰਹਿ ਮੰਤਰੀ ਅੱਜ ਚੰਡੀਗੜ੍ਹ ਪਹੁੰਚੇ ਹਨ। ਉਨ੍ਹਾਂ ਨੇ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿਚ 250 ਕਰੋੜ ਦੇ 9 ਪ੍ਰਾਜੈਕਟਸ ਦਾ ਉਦਘਾਟਨ ਕੀਤਾ ਤੇ ਇਸ ਮਗਰੋਂ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਉਥੇ NDA ਦੀ ਸਰਕਾਰ ਬਣਾਵਾਂਗੇ। ਪੰਜਾਬ ਵਿਚ ਐੱਨਡੀਏ ਸਰਕਾਰ ਦੀ ਜਿੱਤ ਦਾ ਬੀਜ ਬੋਅ ਕੇ ਜਾ ਰਹੇ ਹਾਂ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪੰਜਾਬ ਦੇ ਨੇੜੇ ਹੋਣ ਦੇ ਬਾਵਜੂਦ ਚੰਡੀਗੜ੍ਹ ਦੇਸ਼ ਦਾ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਣ ਵਾਲਾ ਸ਼ਹਿਰ ਬਣੇਗਾ। NDPS ਦੇ ਮਾਮਲਿਆਂ ਵਿਚ ਨਵੇਂ ਕਾਨੂੰਨ ਆਉਣ ਦੇ ਬਾਅਦ ਚੰਡੀਗੜ੍ਹ ਪੁਲਿਸ ਨੇ 93 ਫੀਸਦੀ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਦੋ ਕੰਮਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਰਾਜਪੁਰਾ ਕਲਾਂ ਵਿਚ ਸੀਟੀਯੂ ਦਾ ਬੱਸ ਡਿਪੂ ਬਣਨ ਜਾ ਰਿਹਾ ਹੈ। ਇਹ ਦੇਸ਼ ਦਾ ਨੰਬਰ ਇਕ ਅੰਤਰਰਾਜੀ ਬੱਸ ਡਿਪੂ ਬਣਨ ਜਾ ਰਿਹਾ ਹੈ। ਦੂਜਾ 68 ਕਰੋੜ ਰੁਪਏ ਦੀ ਲਾਗਤ ਨਾਲ ਪੁਲਿਸ ਮੁਲਾਜ਼ਮਾਂ ਲਈ 192 ਟਾਈਪ-3 ਰਿਹਾਇਸ਼ ਬਣਾਏ ਜਾਣਗੇ। ਮੈਂ ਕਹਿ ਕੇ ਜਾਂਦਾ ਹਾਂ ਕਿ 2029 ਵਿਚ ਜਦੋਂ ਵੋਟ ਮੰਗਣ ਆਵਾਂਗੇ ਉਦੋਂ ਤੱਕ ਚੰਡੀਗੜ੍ਹ ਪੁਲਿਸ ਹਾਊਸਿੰਗ ਸੈਟਿਸਫੈਕਸ਼ਨ ਦੇ ਮਾਮਲੇ ਵਿਚ ਦੇਸ਼ ਵਿਚ ਨੰਬਰ ਇਕ ‘ਤੇ ਹੋਵੇਗੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0