ਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ, ਐਂਬੂਲੈਂਸ ਨਾਲ ਟਕਰਾਈਆਂ 5 ਗੱਡੀਆਂ, ਕਈ ਸੁਰੱਖਿਆ ਕਰਮੀ ਜ਼ਖਮੀ
ਰਾਹੁਲ ਗਾਂਧੀ ਦੇ ਕਾਫਲੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਕਾਫਲੇ ਵਿਚ ਸ਼ਾਮਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 5 ਗੱਡੀਆਂ ਦੀ ਐਂਬੂਲੈਂਸ ਨਾਲ ਟੱਕਰ ਹੋਈ ਹੈ। ਹਾਦਸੇ ਵਿਚ ਕਈ ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਇਹ ਹਾਦਸਾ ਯੂਪੀ ਦੇ ਪੂਰਵਾਂਚਲ ਐਕਸਪ੍ਰੈਸ ‘ਤੇ ਵਾਪਰਿਆ ਹੈ। ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਸੁਲਤਾਨਪੁਰ ਵਿਚ ਪੂਰਵਾਂਚਲ ਐਕਸਪ੍ਰੈਸ ਵੇ ‘ਤੇ ਆਪਸ ਵਿਚ ਗੱਡੀਆਂ ਟਕਰਾ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਵਿਚ ਅਚਾਨਕ ਬ੍ਰੇਕ ਲਗਾਉਣ ਨਾਲ ਕਾਫਲੇ ਦੀ ਐਂਬੂਲੈਂਸ ਸਣੇ 5 ਗੱਡੀਆਂ ਟਕਰਾ ਗਈਆਂ। ਗਨੀਮਤ ਰਹੀ ਕਿ ਰਾਹੁਲ ਗਾਂਧੀ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹਨ।
What's Your Reaction?
Like
0
Dislike
0
Love
0
Funny
0
Angry
0
Sad
0
Wow
0