‘ਮੈਨੂੰ ਕੋਈ ਸਰਕਾਰ ਗ੍ਰਾਂਟ ਨਹੀਂ ਦਿੰਦੀ…’ ਸਟੇਜ ਤੋਂ ਚਿੱਟਾ ਗੀਤ ਨਾ ਗਾਉਣ ਬਾਰੇ ਰਣਜੀਤ ਬਾਵੇ ਦਾ ਸਪੱਸ਼ਟੀਕਰਨ
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸਟੇਜ ‘ਤੇ ਆਪਣਾ ਮਸ਼ਹੂਰ ਗੀਤ “ਚਿੱਟਾ” ਨਾ ਗਾਉਣ ਬਾਰੇ ਸਪੱਸ਼ਟੀਕਰਨ ਦਿੱਤਾ। ਜਦੋਂ ਉਹ ਮਾਨਸਾ ਵਿਖੇ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਰੱਖੇ ਗਏ ਇੱਕ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ। ਉੱਥੇ ਇੱਕ ਨੌਜਵਾਨ ਵੱਲੋਂ ਜਨਤਕ ਤੌਰ ‘ਤੇ ਸਵਾਲ ਪੁੱਛਣ ‘ਤੇ ਰਣਜੀਤ ਬਾਵਾ ਨੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ।
ਰਣਜੀਤ ਬਾਵਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਗੀਤ ਚਿੱਟਾ ਗਾਇਆ ਸੀ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ‘ਤੇ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਪਾਇਆ ਗਿਆ ਅਤੇ ਕਈ ਜਗ੍ਹਾ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਜਾਂ ਧੱਕਾ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਗੀਤ ਅਤੇ ਉਨ੍ਹਾਂ ਦੇ ਇੱਕ ਹੋਰ ਚਰਚਿਤ ਗੀਤ ‘ਮੇਰਾ ਕੀ ਕਸੂਰ’ ਕਰਕੇ ਉਨ੍ਹਾਂ ‘ਤੇ ਕਾਨੂੰਨੀ ਸ਼ਿਕਾਇਤਾਂ ਅਤੇ ਪਰਚੇ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਨ੍ਹਾਂ ਵਿਵਾਦਾਂ ਅਤੇ ਪਰਚਿਆਂ ਦੇ ਡਰ ਕਰਕੇ ਅਕਸਰ ਸਟੇਜਾਂ ‘ਤੇ ਅਜਿਹੇ ਸੰਵੇਦਨਸ਼ੀਲ ਗੀਤਾਂ ਨੂੰ ਗਾਉਣ ਤੋਂ ਗੁਰੇਜ਼ ਕਰਨਾ ਪੈਂਦਾ ਹੈ।
ਰਣਜੀਤ ਬਾਵੇ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਕੋਈ ਕਲਾਕਾਰ ਸਿਸਟਮ ਜਾਂ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਤਾਂ ਉਹ ਇਕੱਲਾ ਪੈ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ “ਜਿਉਂਦੇ ਜੀਅ ਕਿਸੇ ਦੇ ਪਿੱਛੇ ਖੜ੍ਹਨਾ ਸਿੱਖੋ”। ਜੇਕਰ ਲੋਕ ਕਲਾਕਾਰਾਂ ਦਾ ਸਾਥ ਨਹੀਂ ਦਿੰਦੇ, ਤਾਂ ਕਲਾਕਾਰਾਂ ਲਈ ਸਟੇਜਾਂ ਤੋਂ ਅਜਿਹੇ ਸੱਚ ਬੋਲਣੇ ਮੁਸ਼ਕਿਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਰਵਿੰਦਰ ਝੋਟੇ ਦੇ ਪਰਿਵਾਰ ਅਤੇ ਮੁਹਿੰਮ ਨੂੰ ਦਿਲੋਂ ਸਪੋਰਟ ਕਰਨ ਆਏ ਹਨ, ਨਾ ਕਿ ਕਿਸੇ ਵਪਾਰਕ ਅਖਾੜੇ ਜਾਂ ਮਨੋਰੰਜਨ ਲਈ, ਇਸ ਲਈ ਉੱਥੇ ਗੀਤ ਗਾਉਣ ਨਾਲੋਂ ਮੁੱਦੇ ‘ਤੇ ਗੱਲ ਕਰਨਾ ਜ਼ਿਆਦਾ ਜ਼ਰੂਰੀ ਸੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0