ਚੰਡੀਗੜ੍ਹ ‘ਚ Rapido ਦੀਆਂ ਸੇਵਾਵਾਂ ਮੁੜ ਸ਼ੁਰੂ, ਕੰਪਨੀ ਦਾ ਲਾਇਸੈਂਸ ਹੋਇਆ ਬਹਾਲ

Oct 29, 2026 - 02:01
 0  0
ਚੰਡੀਗੜ੍ਹ ‘ਚ Rapido ਦੀਆਂ ਸੇਵਾਵਾਂ ਮੁੜ ਸ਼ੁਰੂ, ਕੰਪਨੀ ਦਾ ਲਾਇਸੈਂਸ ਹੋਇਆ ਬਹਾਲ

ਚੰਡੀਗੜ੍ਹ ਵਿੱਚ ਰੈਪਿਡੋ ਦਾ ਐਗਰੀਗੇਟਰ ਲਾਇਸੈਂਸ ਲੰਬੀ ਸਮੇਂ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਸਕੱਤਰ ਨੇ ਕੰਪਨੀ ਦੀ ਅਪੀਲ ‘ਤੇ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਇਸ ਨਾਲ ਰੈਪਿਡੋ ਦੀਆਂ ਸੇਵਾਵਾਂ ਜਾਰੀ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ।

ਕੈਬ ਅਤੇ ਬਾਈਕ ਟੈਕਸੀ ਬੁਕਿੰਗ ਮੋਬਾਈਲ ਫੋਨ ਰਾਹੀਂ ‘ਤੇ ਬੁੱਕ ਕੀਤੀ ਜਾ ਸਕੇਗੀ। ਕੰਪਨੀ ਦਾ ਦਾਅਵਾ ਹੈ ਕਿ ਫਿਲਹਾਲ ਸ਼ਹਿਰ ਵਿਚ ਵੈਧ ਐਗਰੀਗੇਟਰ ਲਾਇਸੈਂਸ ਵਾਲਾ ਉਹ ਇੱਕੋ-ਇੱਕ ਪਲੇਟਫਾਰਮ ਹੈ। ਕੰਪਨੀ ਮੁਤਾਬਕ, ਸਟੇਟ ਟ੍ਰਾਂਸਪੋਰਟ ਅਥਾਰਟੀ (STA) ਦੇ ਆਦੇਸ਼ ਦੇ ਵਿਰੁੱਧ ਅਪੀਲ ਦਾਇਰ ਕੀਤੀ ਸੀ।

ਸਾਰੀਆਂ ਧਿਰਾਂ ਨੂੰ ਸੁਣਵਾਈ ਦਾ ਇੱਕ ਉਚਿਤ ਮੌਕਾ ਦੇਣ ਤੋਂ ਬਾਅਦ ਟਰਾਂਸਪੋਰਟ ਸਕੱਤਰ ਨੇ ਕੰਪਨੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਲਾਇਸੈਂਸ ਨੂੰ ਬਹਾਲ ਕਰ ਦਿੱਤਾ। ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਪ੍ਰਮੁੱਖ ਐਗਰੀਗੇਟਰ ਪਲੇਟਫਾਰਮਾਂ ਦੇ ਲਾਇਸੈਂਸ ਜੂਨ ਅਤੇ ਅਗਸਤ ਦੇ ਵਿਚਕਾਰ ਮੁਅੱਤਲ ਕਰ ਦਿੱਤੇ ਗਏ ਸਨ।

ਰੈਪਿਡੋ ਦਾ ਕਹਿਣਾ ਹੈ ਕਿ ਲਾਇਸੈਂਸਾਂ ਦੀ ਬਹਾਲੀ ਨਾਲ ਯਾਤਰੀਆਂ ਨੂੰ ਕਿਫਾਇਤੀ ਆਵਾਜਾਈ ਸੇਵਾਵਾਂ ਮਿਲਦੀਆਂ ਰਹਿਣਗੀਆਂ ਅਤੇ ਪਲੇਟਫਾਰਮ ਦੇ ਕੈਪਟਨਾਂ ਲਈ ਰੁਜ਼ਗਾਰ ਅਤੇ ਕਮਾਈ ਦੇ ਮੌਕੇ ਬਰਕਰਾਰ ਰਹਿਣਗੇ।

ਰੈਪਿਡੋ ਦੇ ਸੰਚਾਲਨ ਨਿਰਦੇਸ਼ਕ ਸੁਨੀਲ ਸ਼ਾਹ ਨੇ ਫੈਸਲੇ ਦਾ ਸਵਾਗਤ ਕੀਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਕਿਫਾਇਤੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਕੰਪਨੀ ਸ਼ਹਿਰ ਦੀਆਂ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਅਤੇ ਹਿੱਸੇਦਾਰਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0