‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, ਦਿੱਲੀ ‘ਚ ਕੰਸਰਟ ਦੌਰਾਨ ‘ਸਤਲੁਜ’ ਫਿਲਮ ਨੂੰ ਲੈ ਕੇ ਬੋਲੇ ਦਿਲਜੀਤ ਦੋਸਾਂਝ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਕੰਸਰਟ ਦੌਰਾਨ ‘ਸਤਲੁਜ’ ਫਿਲਮ ਨੂੰ ਲੈ ਕੇ ਕਿਹਾ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ “ਸਤਲੁਜ” ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਕਿਹਾ, “ਪੰਜਾਬੀਆਂ ਨੂੰ ਨਾ ਸਿਖਾਓ ਕਿ ਲੜਾਈਆਂ ਕਿਵੇਂ ਲੜਨੀਆਂ ਹਨ।”

ਕਿਸੇ ਦਾ ਨਾਮ ਲਏ ਬਿਨਾਂ, ਦਿਲਜੀਤ ਨੇ ਕਿਹਾ ਕਿ ਜਿਸ ਫਿਲਮ ਦਾ ਤੁਸੀਂ ਸਟੇਜ ‘ਤੇ ਖੜ੍ਹੇ ਹੋ ਕੇ ਮਜ਼ਾਕ ਉਡਾ ਰਹੇ ਹੋ, ਉਸ ਲਈ ਅਸੀਂ ਇੱਕ ਲੰਬੀ ਲੜਾਈ ਲੜੀ। ਉਨ੍ਹਾਂ ਕਿਹਾ ਕਿ “ਮੈਂ ਸਾਰਿਆਂ ਨੂੰ ਸਪੋਰਟ ਕਰਦਾ ਹਾਂ। ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ “ਸਤਲੁਜ” ‘ਤੇ ਰੋਕ ਲਾਉਣ ਨਾਲ ਕੁਝ ਨਹੀਂ ਹੋਣ ਵਾਲਾ। ਕੋਈ ਸਾਡੇ ਨਾਲ ਨਫਰਤ ਕਰਦਾ ਹੈ ਤਾਂ ਕਰੇ ,ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਮੇਰਾ ਸਾਰਿਆਂ ਨੂੰ ਆਈ ਲਵ ਯੂ ਹੈ।

ਦਿਲਜੀਤ ਨੇ ਆਪਣੇ ਸ਼ੋਅ ਵਿਚ ਮਿਲਟਰੀ ਫੋਰਸੇਜ਼ ਦੀ ਇੱਕ ਮਹਿਲਾ ਨੂੰ ਸਟੇਜ ‘ਤੇ ਬੁਲਾ ਕੇ ਸੈਲਿਊਟ ਕੀਤਾ। ਉਨ੍ਹਾਂ ਕਿਹਾ ਕਿ ਇੱਕ ਜ਼ੋਰਦਾਰ ਸੈਲਿਊਟ ਹੈ ਤੁਹਾਨੂੰ। ਜੇ ਤੁਸੀਂ ਨਾ ਹੋਵੋ ਤਾਂ ਅਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਨਹਂ ਕਰ ਸਕਦੇ। ਸਿੰਗਰ ਨੇ ਕਿਹਾ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਥੈਂਕ ਯੂ ਸੋ ਮਚ। ਤੁਹਾਡੇ ਵਿਚ ਮੈਨੂੰ ਆਪਣੀ ਮਾਂ ਨਜ਼ਰ ਆਈ। ਮੈਂ ਤਾਂ ਖੁਦ ਸਾਲ ਵਿਚ ਮੁਸ਼ਕਲ ਨਾਲ ਇੱਕ-ਦੋ ਵਾਰ ਹੀ ਮੰਮੀ ਨੂੰ ਮਿਲ ਪਾਉਂਦਾ ਹਾਂ।
What's Your Reaction?
Like
0
Dislike
0
Love
0
Funny
0
Angry
0
Sad
0
Wow
0