ਪਰਵਿੰਦਰ ਝੋਟੇ ਲਈ ਲੱਗੇ ਧਰਨੇ ਵਾਲੀ ਥਾਂ ਤੋਂ ਖੋਲ੍ਹਿਆ ਗਿਆ ਰਾਹ, ਵਪਾਰੀਆਂ ਦੀ ਮੰਗ ‘ਤੇ ਆਵਾਜਾਈ ਕੀਤੀ ਗਈ ਬਹਾਲ

Oct 28, 2026 - 02:58
 0  0
ਪਰਵਿੰਦਰ ਝੋਟੇ ਲਈ ਲੱਗੇ ਧਰਨੇ ਵਾਲੀ ਥਾਂ ਤੋਂ ਖੋਲ੍ਹਿਆ ਗਿਆ ਰਾਹ, ਵਪਾਰੀਆਂ ਦੀ ਮੰਗ ‘ਤੇ ਆਵਾਜਾਈ ਕੀਤੀ ਗਈ ਬਹਾਲ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਅਤੇ ਨਸ਼ਿਆਂ ਦੇ ਖਿਲਾਫ਼ ਮਾਨਸਾ ਦੇ ਤਿੰਨਕੋਨੀ ਚੌਂਕ ਵਿਖੇ ਲੱਗੇ ਧਰਨੇ ਵਾਲੀ ਥਾਂ ਤੋਂ ਮੁੱਖ ਸੜਕ ਦਾ ਇੱਕ ਹਿੱਸਾ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਗਿਆ ਹੈ। ਰਸਤੇ ਤੋਂ ਬੈਰੀਕੇਡਿੰਗ ਹਟਾ ਕੇ ਆਵਾਜਾਈ ਭਾਲ ਕਰ ਦਿੱਤੀ ਗਈ ਹੈ। ਬੀਤੇ ਦਿਨ ਵਪਾਰੀ ਮੰਡੀ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਵਪਾਰੀਆਂ ਨੇ ਤਿਓਹਾਰਾਂ ਦੇ ਮੱਦੇਨਜ਼ਰ ਇੱਕ ਪਾਸੇ ਦਾ ਰਾਹ ਖੋਲ੍ਹਣ ਦੀ ਮੰਗ ਕੀਤੀ ਸੀ।

ਇਨਸਾਫ ਮੋਰਚੇ ਲਈ ਲੰਬੇ ਸਮੇਂ ਤੋਂ ਲੱਗੇ ਜਾਮ ਕਾਰਨ ਆਮ ਲੋਕਾਂ ਅਤੇ ਖਾਸ ਕਰਕੇ ਸਥਾਨਕ ਦੁਕਾਨਦਾਰਾਂ ਦੇ ਵਪਾਰ ‘ਤੇ ਮਾੜਾ ਅਸਰ ਪੈ ਰਿਹਾ ਸੀ, ਜਿਸ ਨੂੰ ਮੁੱਖ ਰੱਖਦਿਆਂ ਐਕਸ਼ਨ ਕਮੇਟੀ ਨੇ ਰਾਹ ਖੋਲ੍ਹਣ ਦਾ ਫੈਸਲਾ ਕੀਤਾ। ਸੜਕ ਦਾ ਇੱਕ ਹਿੱਸਾ ਖੋਲ੍ਹੇ ਜਾਣ ਦੇ ਬਾਵਜੂਦ ਇਨਸਾਫ਼ ਮੋਰਚਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਪ੍ਰਦਰਸ਼ਨਕਾਰੀ ਅਤੇ ਪਰਿਵਾਰ ਅਜੇ ਵੀ ਮਾਨਸਾ ਵਿਖੇ ਡਟੇ ਹੋਏ ਹਨ।

ਪ੍ਰਦਰਸ਼ਨਕਾਰੀਆਂ ਵੱਲੋਂ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਵੀ ਸਖ਼ਤ ਪਹਿਰਾ ਦਿੱਤਾ ਗਿਆ ਹੈ, ਕਿਉਂਕਿ ਪੂਰਨ ਇਨਸਾਫ਼ ਮਿਲਣ ਤੱਕ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕੀਤਾ ਹੋਇਆ ਹੈ। ਪਰਵਿੰਦਰ ਝੋਟਾ ਦੇ ਕਤਲ ਕਾਂਡ ਦੀ ਜਾਂਚ ਹੁਣ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਜਾ ਰਹੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0