ਪਰਮਿੰਦਰ ਸਿੰਘ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ‘ਤੇ ਵੱਡੀ ਕਾਰਵਾਈ, ਰਜਿਸਟ੍ਰੇਸ਼ਨ ਨੰਬਰ ਕੀਤਾ ਗਿਆ ਰੱਦ
ਮੋਹਾਲੀ : ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਦੱਸਿਆ ਕਿ ਪਿਛਲੇ ਦਿਨੀਂ ਸਮਾਜ ਸੇਵੀ ਪਰਮਿੰਦਰ ਸਿੰਘ ਝੋਟੇ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਫਾਰਮਾਸਿਸਟ ਖਿਲਾਫ ਕੌਂਸਲ ਵੱਲੋਂ ਸਖਤ ਕਾਰਵਾਈ ਕਰਦਿਆਂ ਉਸਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਗਈ ਹੈ।
ਚੇਅਰਮੈਨ ਸੁਸ਼ੀਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਪੱਤਰ ਨੰ. PPC-2026/4292 ਮਿਤੀ 22.10.26 ਨੂੰ ਜਾਰੀ ਕੀਤਾ ਗਿਆ ਹੈ। ਕਤਲ ਦੇ ਮਾਮਲੇ ਵਿੱਚ ਨਾਮਜ਼ਦ ਅਸ਼ਵਨੀ ਕੁਮਾਰ ਪੁੱਤਰ ਦੇਸ ਰਾਜ, ਵਾਸੀ ਮੁਹੱਲਾ ਵੀਰ ਨਗਰ, ਮਾਨਸਾ ਦੀ ਫਾਰਮਾਸਿਸਟ ਰਜਿਸਟ੍ਰੇਸ਼ਨ ਨੰਬਰ 51464 (ਜੋ 10/07/2020 ਨੂੰ ਜਾਰੀ ਹੋਈ ਸੀ) ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ 20.10.2026 ਨੂੰ ਹੋਈ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਅਤੇ ਫਾਰਮੇਸੀ ਐਕਟ 1948 ਦੀ ਧਾਰਾ 36(1) (ii) ਤਹਿਤ ਉਸਦਾ ਨਾਮ ਰਜਿਸਟਰਡ ਫਾਰਮਾਸਿਸਟਾਂ ਦੇ ਰਜਿਸਟਰ ਵਿੱਚੋਂ ਹਮੇਸ਼ਾ ਲਈ ਕੱਟ ਦਿੱਤਾ ਗਿਆ ਹੈ। ਇਹ ਹੁਕਮ 20/10/2026 ਤੋਂ ਲਾਗੂ ਹੋਵੇਗਾ। ਚੇਅਰਮੈਨ ਬਾਂਸਲ ਨੇ ਕਿਹਾ ਕਿ ਅਜਿਹੇ ਅਪਰਾਧਿਕ ਕੰਮਾਂ ਵਿੱਚ ਸ਼ਾਮਲ ਵਿਅਕਤੀਆਂ ਲਈ ਫਾਰਮੇਸੀ ਜਗਤ ਵਿੱਚ ਕੋਈ ਥਾਂ ਨਹੀਂ ਹੈ ਅਤੇ ਕੌਂਸਲ ਅਜਿਹੇ ਲੋਕਾਂ ਖਿਲਾਫ ਭਵਿੱਖ ਵਿੱਚ ਵੀ ਸਖਤ ਤੋਂ ਸਖਤ ਕਾਰਵਾਈ ਕਰਦੀ ਰਹੇਗੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0