ਦਿੱਲੀ ਏਅਰਪੋਰਟ ‘ਤੇ 2 ਘੰਟੇ ਰੋਕੇ ਜਾਣ ‘ਤੇ ਬੋਲੇ CM ਮਾਨ-‘ਕਸਟਮ ਅਧਿਕਾਰੀ ਗਿਆਨੇਸ਼ ਕੁਮਾਰ ਦਾ ਭਰਾ ਹੈ’

Oct 24, 2026 - 01:31
 0  0
ਦਿੱਲੀ ਏਅਰਪੋਰਟ ‘ਤੇ 2 ਘੰਟੇ ਰੋਕੇ ਜਾਣ ‘ਤੇ ਬੋਲੇ CM ਮਾਨ-‘ਕਸਟਮ ਅਧਿਕਾਰੀ ਗਿਆਨੇਸ਼ ਕੁਮਾਰ ਦਾ ਭਰਾ ਹੈ’

ਪੰਜਾਬ ਵਿਧਾਨ ਸਭਾ ਵਿਚ ਨਸ਼ੇ ਦੇ ਮੁੱਦੇ ‘ਤੇ ਜਾਰੀ ਸਿਆਸੀ ਹੰਗਾਮੇ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਏਅਰਪੋਰਟ ‘ਤੇ ਖੁਦ ਨੂੰ ਲਗਭਗ 2 ਘੰਟੇ ਤੱਕ ਰੋਕੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਾਂਚ ਦੇ ਨਾਂ ‘ਤੇ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ। ਮੁੱਖ ਮੰਤਰੀ ਨੇ ਕਸਟਮ ਅਧਿਕਾਰੀ ਮਨੀਸ਼ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਗਿਆਨੇਸ਼ ਕੁਮਾਰ ਦਾ ਭਰਾ ਦੱਸਿਆ। ਮਾਨ ਨੇ ਇਸ ਸਾਰੇ ਘਟਨਾਕ੍ਰਮ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਾਮਾਨ ਦੀ ਜਾਂਚ ਦੇ ਨਾਂ ‘ਤੇ ਉਨ੍ਹਾਂ ਨੂੰ ਇਨੀ ਦੇਰ ਤੱਕ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਮੈਨੂੰ 2 ਘੰਟੇ ਤੱਕ ਏਅਰਪੋਰਟ ‘ਤੇ ਬਿਠਾ ਕੇ ਰੱਖਿਆ ਗਿਆ। ਮੇਰਾ ਸਾਮਾਨ ਚੈੱਕ ਕੀਤਾ, ਪਰ ਕੁਝ ਨਹੀਂ ਨਿਕਲਿਆ। ਜਦੋਂ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਬਦਲਾ ਲੈਂਦੇ ਹਨ।

ਮੁੱਖ ਮੰਤਰੀ ਨੇ ਗੁਜਰਾਤ ਦੇ ਬੰਦਰਗਾਹਾਂ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵੱਲੋਂ ਡ੍ਰੋਨ ਜ਼ਰੀਏ ਨਸ਼ਾ ਪੰਜਾਬ ਪਹੁੰਚਦਾ ਹੈ ਤਾਂ ਸਰਹੱਦ ‘ਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਪਰ ਗੁਜਰਾਤ ਦੇ ਬੰਦਰਗਾਹਾਂ ‘ਤੇ ਕਸਟਮ ਤੇ ਸੁਰੱਖਿਆ ਵਿਵਸਥਾ ਹੋਣ ਦੇ ਬਾਵਜੂਦ ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਕਿਵੇਂ ਪਹੁੰਚ ਰਹੇ ਹਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0