ਚੰਡੀਗੜ੍ਹ ‘ਚ ਭਲਕੇ ਨਹੀਂ ਲੱਗੇਗਾ iPhone ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਾਈ ਰੋਕ

Sep 21, 2026 - 09:00
 0  0
ਚੰਡੀਗੜ੍ਹ ‘ਚ ਭਲਕੇ ਨਹੀਂ ਲੱਗੇਗਾ iPhone ਲੰਗਰ, ਪ੍ਰਸ਼ਾਸਨ ਨੇ ਇਸ ਵਜ੍ਹਾ ਕਰਕੇ ਲਾਈ ਰੋਕ

ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਹੋਣ ਵਾਲੇ ਕਾਰੋਬਾਰੀ ਰਾਕੇਸ਼ ਤ੍ਰੇਹਨ ਦੇ ਆਈਫੋਨ ਲੰਗਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪੁਲਿਸ ਨੂੰ ਅਜਿਹੇ ਲੰਗਰ ਦੀ ਇਜਾਜ਼ਤ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਾ ਲੈਣ ਦੀ ਵੀ ਅਪੀਲ ਕਹੀ ਹੈ।

ਮੋਹਾਲੀ ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਿਨਾਂ ਇਜਾਜ਼ਤ ਦੇ ਅਜਿਹਾ ਕੋਈ ਲੰਗਰ ਨਹੀਂ ਲਗਾਇਆ ਜਾਵੇਗਾ। ਪ੍ਰਸ਼ਾਸਨ ਦੇ ਜਵਾਬ ਤੋਂ ਬਾਅਦ, ਕਾਰੋਬਾਰੀ ਤ੍ਰੇਹਨ ਨੇ ਕਿਹਾ ਕਿ ਉਹ ਕੋਈ ਭੀੜ ਇਕੱਠੀ ਨਹੀਂ ਕਰ ਰਹੇ। ਮੀਡੀਆ ਦੇ ਸਾਹਮਣੇ ਇੱਕ ਡਰਾਅ ਕੱਢਿਆ ਜਾਵੇਗਾ। ਇਸ ਤੋਂ ਬਾਅਦ ਉਹ ਜੇਤੂ ਔਰਤ ਦੇ ਘਰ ਜਾ ਕੇ ਉਸ ਨੂੰ ਆਈਫੋਨ ਦੇਣਗੇ।

ਦਰਅਸਲ, ਚੰਡੀਗੜ੍ਹ ਦੇ ਸੈਕਟਰ 10 ਵਿੱਚ ਰਹਿਣ ਵਾਲੇ ਇੱਕ ਕਾਰੋਬਾਰੀ ਰਾਕੇਸ਼ ਤ੍ਰੇਹਨ ਨੇ ਐਲਾਨ ਕੀਤਾ ਹੈ ਕਿ ਉਹ 22 ਸਤੰਬਰ ਨੂੰ ਆਈਫੋਨ ਲੰਗਰ ਲਗਾਉਣਗੇ। ਉਹ ਚੰਡੀਗੜ੍ਹ ਅਤੇ ਮੋਹਾਲੀ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 17 ਜਾਂ ਉਸ ਤੋਂ ਉਪਰ ਦੇ ਮਾਡਲ ਦੇਣਗੇ। ਇਸ ਦੇ ਲਈ ਵ੍ਹਾਟਸਐਪ ਗਰੁੱਪ ਬਣਾਇਆ ਗਿਆ ਹੈ। ਜਿਸ ਵਿਅਕਤੀ ਦਾ ਨਾਮ ਸਕ੍ਰੌਲ ਕੀਤਾ ਜਾਵੇਗਾ ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ। ਤ੍ਰੇਹਨ ਨੇ ਕਿਹਾ ਸੀ ਕਿ ਉਨ੍ਹਾਂ ਨੇ 1,000 ਆਈਫੋਨ ਦੇ ਆਰਡਰ ਦਿੱਤੇ ਹਨ ਅਤੇ ਪਹਿਲੇ ਦਿਨ 10 ਮੋਬਾਈਲ ਫੋਨ ਦਿੱਤੇ ਜਾਣਗੇ।

ਡੀਸੀ ਨਿਸ਼ਾਂਤ ਯਾਦਵ ਨੇ ਅਜਿਹੇ ਲੰਗਰ ਸਮਾਗਮਾਂ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਐਸਐਸਪੀ ਨੂੰ ਚੰਡੀਗੜ੍ਹ ਵਿੱਚ ਅਜਿਹੇ ਸਮਾਗਮਾਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਅਜਿਹੇ ਸਮਾਗਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਿਛਲੀ ਵਾਰ ਜਦੋਂ ਕਿਸੇ ਕਾਰੋਬਾਰੀ ਨੇ ਮੁਫ਼ਤ ਪੈਟਰੋਲ ਲੰਗਰ ਦਾ ਐਲਾਨ ਕੀਤਾ ਸੀ, ਤਾਂ ਇਹ ਜੋਖਮ ਭਰਿਆ ਵੀ ਸੀ ਕਿਉਂਕਿ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਨਾਲ ਭਗਦੜ ਮਚ ਸਕਦੀ ਸੀ। ਚੰਡੀਗੜ੍ਹ ਵਿੱਚ ਅਜਿਹੇ ਆਈਫੋਨ ਲੰਗਰ ਸਮਾਗਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਚੰਡੀਗੜ੍ਹ ਦੇ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਕਿਸੇ ਨੇ ਵੀ ਅਜਿਹੇ ਲੰਗਰ ਲਈ ਇਜਾਜ਼ਤ ਨਹੀਂ ਮੰਗੀ ਹੈ। ਜੇਕਰ ਕੋਈ ਬਿਨਾਂ ਇਜਾਜ਼ਤ ਅਜਿਹਾ ਕਰਦਾ ਹੈ, ਤਾਂ ਇਹ ਸੀਆਰਪੀਸੀ ਦੀ ਧਾਰਾ 163 (ਪਹਿਲਾਂ ਸੀਆਰਪੀਸੀ ਦੀ ਧਾਰਾ 144) ਦੀ ਉਲੰਘਣਾ ਹੋਵੇਗੀ।

ਐਸਐਸਪੀ ਵਰੁਣ ਸ਼ਰਮਾ ਨੇ ਵੀ ਮੋਹਾਲੀ ਵਿੱਚ ਲੰਗਰ ਨੂੰ ਲੈ ਕੇ SSP ਵਰੁਣ ਸ਼ਰਮਾ ਨੇ ਇਨਕਾਰ ਕੀਤਾ ਹੈ। ਮੋਹਾਲੀ SSP ਨੇ ਕਿਹਾ ਕਿ ਡੀਸੀ ਦੀ ਪਰਮਿਸ਼ਨ ਦੇ ਬਗੈਰ ਅਜਿਹਾ ਕੋਈ ਇਵੈਂਟ ਨਹੀਂ ਹੋਣ ਦਿਆਂਗੇ। ਜੇ ਕੋਈ ਬਿਨਾਂ ਪਰਮਿਸ਼ਨ ਦੇ ਅਜਿਹਾ ਕੋਈ ਇਵੈਂਟ ਕਰੇਗਾ ਤਾਂ ਉਸ ਦੇ ਖਿਲਾਫ ਲੀਗਲ ਐਕਸ਼ਨ ਲਿਆ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0