CM ਦੇ OSD ਰਾਜਬੀਰ ਘੁੰਮਣ ਸਣੇ 6 ਲੋਕਾਂ ਖ਼ਿਲਾਫ਼ FIR, CBI ਨੇ 251 ਪੰਨਿਆਂ ਦੀ FIR ਕੀਤੀ ਦਰਜ

Oct 7, 2026 - 07:49
 0  0
CM ਦੇ OSD ਰਾਜਬੀਰ ਘੁੰਮਣ ਸਣੇ 6 ਲੋਕਾਂ ਖ਼ਿਲਾਫ਼ FIR, CBI ਨੇ 251 ਪੰਨਿਆਂ ਦੀ FIR ਕੀਤੀ ਦਰਜ

ਪੰਜਾਬ ਵਿਚ ਬੀਤੇ ਦਿਨੀਂ CM ਮਾਨ ਦੇ OSD ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ ਤੇ ਉਸ ਮਗਰੋਂ ਸੀਬੀਆਈ ਨੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ ਸੰਮਨ ਜਾਰੀ ਕੀਤਾ ਹੈ। ਉਸ ਤੋਂ ਪਹਿਲਾਂ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਸੀਬੀਆਈ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸਮੇਂ ਸਿਰ ਨਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਤੋਂ ਈਡੀ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛਗਿਛ ਕੀਤੀ ਜਾਵੇਗੀ ਜਿਸ ਵਿਚ ਤਬਾਦਲਿਆਂ ਤੇ ਤਾਇਨਾਤੀਆਂ ਲਈ ਨਕਦੀ ਤੇ ਸਰਕਾਰੀ ਟੈਂਡਰਾਂ ਵਿਚ ਦਖਲਅੰਦਾਜ਼ੀ ਸ਼ਾਮਲ ਹੈ।

ਹੁਣ ਇਸ ਮਾਮਲੇ ਨਾਲ ਜੁੜੀ ਹੋਈ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਰਾਜਬੀਰ ਘੁੰਮਣ ਸਣੇ 6 ਲੋਕਾਂ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸੀਬੀਆਈ ਨੇ 251 ਪੰਨ੍ਹਿਆਂ ਦੀ FIR ਦਰਜ ਕੀਤੀ ਹੈ। FIR ਦੀ ਕਾਪੀ ਵੀ ਸਾਹਮਣੇ ਆਈ ਹੈ ਤੇ ਇਥੇ ਇਹ ਵੀ ਦੱਸਣਯੋਗ ਹੈ ਕਿ CBI ਨੇ ਕੱਲ੍ਹ ਕਰੀਬ 7-8 ਘੰਟੇ ਰੇਡ ਕੀਤੀ ਸੀ।

ਸੀਬੀਆਈ ਟੀਮਾਂ ਨੇ ਚੰਡੀਗੜ੍ਹ ਦੀਆਂ 8 ਥਾਵਾਂ ਦੇ ਨਾਲ-ਨਾਲ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਤੇ ਜਲੰਧਰ ਦੀ ਤਲਾਸ਼ੀ ਲਈ। ਟੀਮ ਨੇ ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਤੇ ਛਾਪੇਮਾਰੀ ਦੇਰ ਰਾਤ 11 ਵਜੇ ਤੱਕ ਜਾਰੀ ਰਹੀ। ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਸੀ। ਈਡੀ ਨੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0