15 ਸਤੰਬਰ ਨੂੰ ਇੱਕੋ ਮੰਚ ‘ਤੇ ਦਿਖੇਗੀ ਪੰਜਾਬ ਕਾਂਗਰਸ ! ਚੰਡੀਗੜ੍ਹ ਦੇ ਪ੍ਰਦਰਸ਼ਨ ‘ਚ ਚਰਨਜੀਤ ਚੰਨੀ ਵੀ ਹੋਣਗੇ ਸ਼ਾਮਲ
ਸਚਿਨ ਪਾਇਲਟ ਜੋ ਕਿ ਹੁਣੇ ਜਿਹੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਹਨ, 15 ਸਤੰਬਰ ਨੂੰ ਆਪਣੇ ਪਹਿਲੇ ਪੰਜਾਬ ਦੌਰ ‘ਤੇ ਚੰਡੀਗੜ੍ਹ ਆ ਰਹੇ ਹਨ, ਜਿਸ ਕਰਕੇ 15 ਸਤੰਬਰ ਨੂੰ ਪੰਜਾਬ ਕਾਂਗਰਸ ਇੱਕੋ ਮੰਚ ‘ਤੇ ਦਿਖੇਗੀ। ਚੰਡੀਗੜ੍ਹ ਦੇ ਪ੍ਰਦਰਸ਼ਨ ‘ਚ ਚਰਨਜੀਤ ਚੰਨੀ ਵੀ ਸ਼ਾਮਲ ਹੋਣਗੇ ਤੇ ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ, ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰੇ ਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ, ਸੂਬੇ ਦੀ ਅੰਦਰੂਨੀ ਸਿਆਸਤ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਵੀ ਖਬਰ ਹੈ ਕਿ ਇਸ ਪ੍ਰਦਰਸ਼ਨ ਵਿੱਚ ਸਚਿਨ ਪਾਇਲਟ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਸਚਿਨ ਪਾਇਲਟ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿਚ ਕਾਂਗਰਸ ਬਿਨਾਂ ਸੀਐੱਮ ਚਿਹਰੇ ਦੇ ਚੋਣ ਮੈਦਾਨ ਵਿਚ ਉਤਰੇਗੀ। ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ ਤੇ ਪੰਜਾਬ ਵਿਚ ਇਕਜੁੱਟ ਹੋ ਕੇ ਚੋਣ ਲੜਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਮਤ ਤੋਂ ਬਾਅਦ ਹੀ ਰੋਲ ਤੈਅ ਹੋਣਗੇ।
What's Your Reaction?
Like
0
Dislike
0
Love
0
Funny
0
Angry
0
Sad
0
Wow
0