PM ਮੋਦੀ ਨੂੰ ਮਿਲ ਕੇ Classmate ਅਸਗਰ ਅਲੀ ਨੂੰ ਮਿਲੀ ਰਾਹਤ, ਮੁਲਾਕਾਤ ਮਗਰੋਂ ਛੱਡਿਆ ਜ਼ਮੀਨ ਦਾ ਕਬਜ਼ਾ
ਮਹਾਰਾਸ਼ਟਰ ਵਿਚ ਠਾਣੇ ਦੇ ਮੀਰਾ ਰੋਡ ਵਿਚ ਰਹਿਣ ਵਾਲੇ ਅਸਗਰ ਅਲੀ ਵੋਹਰਾ ਨੂੰ ਜ਼ਮੀਨ ਵਿਵਾਦ ਵਿਚ ਰਾਹਤ ਮਿਲੀ ਹੈ। PM ਮੋਦੀ ਨਾਲ ਮੁਲਾਕਾਤ ਦੇ 8 ਦਿਨ ਬਾਅਦ ਭਾਜਪਾ ਵਿਧਾਇਕ ਨਰਿੰਦਰ ਮਹਿਤਾ ਨੇ ਉਨ੍ਹਾਂ ਨਾਲ ਜੁੜੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਛੱਡਣ ਤੇ ਕੰਸਟ੍ਰਕਸ਼ਨ ਪਰਮਿਟ ਸਰੰਡਰ ਕਰਨ ਦੀ ਗੱਲ ਕਹੀ ਹੈ।
ਵੋਹਨਾ ਨੇ 8 ਸਤੰਬਰ ਨੂੰ ਪੀਐੱਮ ਮੋਦੀ ਨਾਲ ਮਲਾਕਾਤ ਕਰਕੇ ਜ਼ਮੀਨ ਵਿਵਾਦ ਵਿਚ ਦਖਲ ਦੇਣ ਤੇ CBI ਜਾਂਚ ਦੀ ਮੰਗ ਕੀਤੀ ਸੀ। ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਵੋਹਰਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗੁਜਰਾਤ ਦੇ ਵਡਨਗਰ ਸਥਿਤ ਪੀਐੱਨ ਸਕੂਲ ਵਿਚ ਪੀਐੱਮ ਮੋਦੀ ਦੇ ਨਾਲ ਇਕ ਹੀ ਕਲਾਸ ਵਿਚ ਪੜ੍ਹਾਈ ਕੀਤੀ ਸੀ। ਵੋਹਰਾ ਮੁਤਾਬਕ ਜਮ਼ੀਨ ਨੂੰ ਲੈ ਕੇ ਉਹ ਲਗਭਗ 15 ਸਾਲ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਸਾਹਮਣੇ ਮੁੱਦਾ ਚੁੱਕ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਤੇ ਉਸ ਨੂੰ ਦੋ ਕੰਪਨੀਆਂ ਦੇ ਵਿਚ ਵੰਡ ਦਿੱਤਾ ਗਿਆ।
ਇਨ੍ਹਾਂ ਕੰਪਨੀਆਂ ਦੇ ਨਾਂ ਸਵਯਮ ਬਿਲਡਰਸ ਤੇ ਸੇਵਨ ਇਲੈਵਨ ਕੰਸਟ੍ਰਕਸ਼ਨਸ ਹੈ। ਵੋਹਰਾ ਨੇ ਦੋਵੇਂ ਕੰਪਨੀਆਂ ਨੂੰ ਨਰਿੰਦਰ ਮਹਿਤਾ ਨਾਲ ਜੁੜਿਆ ਦੱਸਿਆ ਸੀ। ਇਸ ਮਾਮਲੇ ਵਿਚ 201 ਵਿਚ FIR ਵੀ ਦਰਜ ਹੋਈ ਸੀ। ਵੋਹਰਾ ਮੁਤਾਬਕ ਪੀਐੱਮ ਨਾਲ ਮੁਲਾਕਾਤ ਦੇ ਬਾਅਦ ਮਾਮਲੇ ਵਿਚ ਗਤੀਵਿਧੀਆਂ ਸ਼ੁਰੂ ਹੋੀਆਂ। ਮੀਰਾ-ਭਾਯੰਦਰ ਨਗਰ ਨਿਗਮ ਨੇ ਦੋਵੇਂ ਕੰਪਨੀਆਂ ਦੇ ਮੈਨੇਜਮੈਂਟਨ ਨੂੰ 16 ਸਤੰਬਰ ਨੂੰ ਆਪਣਾ ਪੱਖ ਰੱਖਣ ਤੇ ਮਾਮਲੇ ਵਿਚ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਹੀ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ਼੍ਰੀਕਰ ਪਰਦੇਸੀ ਨੇ ਮੰਤਰਾਲੇ ਵਿਚ ਬੈਠਕ ਬੁਲਾਈ। ਇਸ ਵਿਚ ਵੋਹਰਾ, ਨਰਿੰਦਰ ਮਹਿਤਾ, ਮੀਰਾ-ਭਾਯੰਦਰ ਨਗਰ ਨਿਗਮ ਕਮਿਸ਼ਨਰ ਰਾਧਾ-ਵਿਨੋਦ ਸ਼ਰਮਾ ਤੇ ਟਾਊਨ ਪਲਾਨਰ ਪੁਰਸ਼ੋਤਮ ਸ਼ਿੰਦੇ ਮੌਜੂਦ ਰਹੇ।
ਬੈਠਕ ਮਗਰੋਂ ਸੇਵਨ ਇਲੈਵਨ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ ਨੇ ਮਾਮਲੇ ਤੋਂ ਪੂਰੀ ਤਰ੍ਹਾਂ ਹਟਣ ਦੀ ਗੱਲ ਕਹੀ ਹੈ। ਦਸਤਾਵੇਜ਼ਾਂ ਮੁਤਾਬਕ ਕੰਪਨੀ ਨੇ ਮੀਰਾ ਭਾਯੰਦਰ ਨਗਰ ਨਿਗਮ ਦੇ ਅਸਿਸਟੈਂਟ ਡਾਇਰੈਕਟਰ ਆਫ ਟਾਊਨ ਪਲਾਨਿੰਗ ਨੂੰ ਲੈਟਰ ਦੇ ਕੇ ਪਲਾਟ ਦਾ ਕਸੇਂਸਮੇਂਟ ਸਰਟੀਫਿਕੇਟ ਸਰੰਡਰ ਕਰ ਦਿੱਤਾ। ਕੰਪਨੀ ਨੇ ਦੱਸਿਆ ਕਿ ਉਸ ਨੇ 13 ਜੂਨ 2019 ਨੂੰ ਰਜਿਸਟਰਡ ਡੀਜ਼ ਜ਼ਰੀਏ ਪਲਾਟ ਖਰੀਦਿਆ ਸੀ ਤੇ 17 ਅਪ੍ਰੈਲ 2026 ਨੂੰ ਨਿਰਮਾਣ ਦੀ ਇਜਾਜ਼ਤ ਲਈ ਸੀ ਪਰ ਜ਼ਮੀਨ ਦੇ ਮਾਲਕਾਨਾ ਹੱਕ ਦੇ ਵਿਵਾਦ ਨੂੰ ਦੇਖਦੇ ਹੋਏ ਕੰਪਨੀ ਨੇ ਪਰਮਿਟ ਵਾਪਸ ਕਰਨ ਦਾ ਫੈਸਲਾ ਕੀਤਾ। ਉਸ ਨੇ ਨਗਰ ਨਿਗਮ ਤੋਂ ਕੰਸਟ੍ਰਕਸ਼ਨ ਪਰਮਿਟ ਰੱਦ ਕਰਨ ਤੇ ਪ੍ਰਾਜੈਕਟ ਲਈ ਜਮ੍ਹਾ ਕੀਤੀ ਗਈ ਫੀਸ ਵਾਪਸ ਕਰਨ ਦੀ ਮੰਗ ਕੀਤੀ।
ਨਰਿੰਦਰ ਮਹਿਤਾ ਨੇ ਪੁਲਿਸ ਕਮਿਸ਼ਨਰ ਨੂੰ ਵੱਖਰਾ ਲੈਟਰ ਭੇਜਿਆ। ਇਸ ਵਿਚ ਉਨ੍ਹਾਂ ਨੇ ਵੋਹਰਾ ਤੇ ਉਨ੍ਹਾਂ ਦੇ ਸਹਿਯੋਗੀ ਅਜੇ ਢੋਕਾ ਖਿਲਾਫ ਪਹਿਲਾਂ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚ ਸਮਝੌਦਾ ਹੋ ਗਿਆ ਹੈ।ਨਰਿੰਦਰ ਮਹਿਤਾ ਨੇ ਪੁਲਿਸ ਕਮਿਸ਼ਨਰ ਨੂੰ ਵੱਖਰਾ ਲੈਟਰ ਭੇਜਿਆ। ਇਸ ਵਿਚ ਉਨ੍ਹਾਂ ਨੇ ਵੋਹਰਾ ਤੇ ਉਨ੍ਹਾਂ ਦੇ ਸਹਿਯੋਗੀ ਅਜੇ ਢੋਕਾ ਖਿਲਾਫ ਪਹਿਲਾਂ ਕੀਤੀ ਗਈ ਸ਼ਿਕਾਇਤ ਵਾਪਸ ਲੈਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0