‘ਮੈਂ ਨਾ ਰਿਹਾ ਤਾਂ…’, ਕੁੱਲੜ ਪੀਜ਼ਾ ਵਾਲੇ ਸਹਿਜ ਦਾ ਹਸਪਤਾਲ ਦੇ ਬੈੱਡ ਤੋਂ ਭਾਵੁਕ ਵੀਡੀਓ ਆਇਆ ਸਾਹਮਣੇ
ਜਲੰਧਰ ਦੇ ਕੁੱਲੜ ਪੀਜ਼ਾ ਵਾਲੇ ਸਹਿਜ ਅਰੋੜਾ ਦੀ ਹਸਪਤਾਲ ਦੇ ਬੈੱਡ ਤੋਂ ਭਾਵੁਕ ਵੀਡੀਓ ਸਾਹਮਣੇ ਆਆਈ ਹੈ, ਜਿਸ ਵਿੱਚ ਉਹ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਮੇਰੇ ਜਾਣ ਤੋਂ ਬਾਅਦ ਮੇਰੀ ਪਤਨੀ ਨੂੰ ਟ੍ਰੋਲ ਨਾ ਕਰੋ।” ਵੀਡੀਓ ਵਿੱਚ ਸਹਿਜ ਅਰੋੜਾ ਆਪਣੀ ਸਿਹਤ ਬਾਰੇ ਚਿੰਤਿਤ ਦਿਖਾਈ ਦੇ ਰਿਹਾ ਹੈ।
ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਮੇਰਾ ਇੱਕ ਆਪ੍ਰੇਸ਼ਨ ਹੋ ਗਿਆ ਹੈ, ਆਪ੍ਰੇਸ਼ਨ ਦੌਰਾਨ ਡਾਕਟਰ ਨੇ ਚੈੱਕ ਕੀਤਾ ਹੈ ਤੇ ਮੈਨੂੰ ਟਿਊਮਰ ਹੋਣ ਦਾ ਸ਼ੱਕ ਹੈ, ਪਤਾ ਨਹੀਂ ਮੈਂ ਰਹਾਂ ਜਾਂ ਨਾ ਰਹਾਂ ਪਰ ਸਾਨੂੰ Troll ਕਰਨਾ ਬੰਦ ਕਰ ਦਿਓ। ਮੇਰੀ ਪਤਨੀ ਤੇ ਬੱਚੇ ਨੂੰ ਗਲਤ ਕਹਿਣਾ ਬੰਦ ਕਰ ਦਿਓ, ਅਸੀਂ ਕਦੇ ਵੀ ਗੰਦਾ ਫੇਮ ਨਹੀਂ ਚਾਹਿਆ ਸੀ। ਉਸ ਨੇ ਅੱਗੇ ਕਿਹਾ ਕਿ ਅਸੀਂ ਹਮੇਸ਼ਾ ਇਜ਼ੱਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਅਸੀਂ ਪਿਛਲੇ 3 ਸਾਲਾਂ ਤੋਂ ਨਰਕ ਵਾਲੀ ਜ਼ਿੰਦਗੀ ਕੱਟ ਰਹੇ ਹਾਂ, ਲੋਕਾਂ ਤੋਂ ਗਲਤ ਸੁਣ-ਸੁਣ ਕੇ ਅਸੀਂ ਥੱਕ ਚੁੱਕੇ ਹਾਂ।”

ਸਹਿਜ ਅਰੋੜਾ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਕੁਲਹੜ ਪੀਜ਼ਾ ਕਾਊਂਟਰ ਸਥਾਪਤ ਕਰਕੇ ਪ੍ਰਸਿੱਧੀ ਵਿੱਚ ਪਹੁੰਚਿਆ। ਹਾਲਾਂਕਿ, ਉਸਦੀ ਇੱਕ ਨਿੱਜੀ, ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਕਾਰਨ ਉਸਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।
ਵੀਡੀਓ ਵਿੱਚ ਸਹਿਜ ਅਰੋੜਾ ਦਰਦ ਨਾਲ ਕੁਰਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਉਹ ਕਹਿੰਦਾ ਹੈ ਕਿ ਦਰਦ ਸਹਿਆ ਨਹੀਂ ਜਾ ਰਿਹਾ ਹੈ ਅਤੇ ਉਸਨੂੰ ਡਰ ਹੈ ਕਿ ਉਸ ਦੀ ਮੌਤ ਨਾ ਹੋ ਜਾਵੇ। ਸਹਿਜ ਅੱਗੇ ਦੱਸਦਾ ਹੈ ਕਿ ਉਸਦਾ ਪਹਿਲਾਂ ਹੀ ਇੱਕ ਆਪ੍ਰੇਸ਼ਨ ਹੋ ਚੁੱਕਾ ਹੈ ਅਤੇ ਹੋਰ ਵੀ ਹੋ ਸਕਦਾ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0