ਸਿੱਧੂ ਦੇ ਪਰਿਵਾਰ ਨਾਲ ਚੱਲ ਰਹੇ ਵਿਵਾਦ ਵਿਚਾਲੇ Saga Music ਦਾ ਆ ਗਿਆ Official ਬਿਆਨ, ਰੱਖਿਆ ਆਪਣਾ ਪੱਖ

Nov 15, 2026 - 02:35
 0  0
ਸਿੱਧੂ ਦੇ ਪਰਿਵਾਰ ਨਾਲ ਚੱਲ ਰਹੇ ਵਿਵਾਦ ਵਿਚਾਲੇ Saga Music ਦਾ ਆ ਗਿਆ Official ਬਿਆਨ, ਰੱਖਿਆ ਆਪਣਾ ਪੱਖ

‘Phantom’ ਨੂੰ ਲੈ ਕੇ Saga Music ਤੇ ਸਿੱਧੂ ਦੇ ਪਰਿਵਾਰ ‘ਚ ਚੱਲ ਰਹੇ ਵਿਵਾਦ ਵਿਚਾਲੇ Saga Music ਦਾ Official ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ ਕਿ ਸਿੱਧੂ ਮੂਸੇਵਾਲਾ ਦੇ ਹਰ ਪ੍ਰਸ਼ੰਸਕ ਦੇ ਨਾਂ ਇਕ ਸੰਦੇਸ਼ ਛੱਡਣਾ ਚਾਹੁੰਦੇ ਹਾਂ। ਅਸੀਂ ਅੱਜ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਹਰ ਪ੍ਰਸ਼ੰਸਕ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਸਿੱਧੂ ਨੂੰ ਇੰਨਾ ਪਿਆਰ ਕਿਉਂ ਕਰਦੇ ਹਾਂ? ਉਸ ਦੇ ਗੀਤ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਕਿਉਂ ਛੂਹਦੇ ਹਨ? ਕਿਉਂਕਿ ਸਿੱਧੂ ਸਿਰਫ ਗੀਤ ਨਹੀਂ ਗਾਉਂਦਾ ਸੀ। ਉਹ ਸੱਚ ਦੀ ਗੱਲ ਕਰਦਾ ਸੀ। ਆਪਣੇ ਹੱਕਾਂ ਦੀ ਗੱਲ ਕਰਦਾ ਸੀ। Self Respect ਦੀ ਗੱਲ ਕਰਦਾ ਸੀ। ਉਸ ਨੇ ਇਕ ਪੂਰੀ ਪੀੜ੍ਹੀ ਨੂੰ ਸਿਖਾਇਆ ਕਿ ਆਪਣੇ ਹੱਕ ਲਈ ਖੜ੍ਹੇ ਹੋਣ ਤੋਂ ਕਦੇ ਡਰਨਾ ਨਹੀਂ ਚਾਹੀਦਾ। ਅੱਜ ਅਸੀਂ ਵੀ ਉਨ੍ਹਾਂ ਦੇ ਅਸੂਲਾਂ ਲਈ ਖੜ੍ਹੇ ਹਾਂ।

ਸਿੱਧੂ ਮੂਸੇਵਾਲਾ ਨੇ ਆਪਣੇ ਜਿਊਂਦੇ ਜੀਅ Phantom ਗੀਤ ਲਈ ਸਾਗਾ ਮਿਊਜ਼ਿਕ ਨਾਲ ਖੁਦ ਐਗਰੀਮੈਂਟ ਕੀਤਾ ਸੀ। ਅਸੀਂ ਸਿੱਧੂ ਨੂੰ ਸਿੱਧੀ ਪੇਮੈਂਟ ਕੀਤੀ। ਵੀਡੀਓ ਬਣਾਉਣ, ਮਿਊਜ਼ਿਕ ਪ੍ਰੋਡਕਸ਼ਨ, ਮਿਕਸਿੰਗ, ਮਾਸਟਰਿੰਗ ਤੇ ਇਸ ਪ੍ਰਾਜੈਕਟ ਨਾਲ ਜੁੜੇ ਪੇਸ਼ੇਵਰਾਂ ਨੂੰ ਵੀ ਪੇਮੈਂਟਾਂ ਕੀਤੀਆਂ। ਸਾਡੇ ਕੋਲ ਸਿੱਧੂ ਮੂਸੇਵਾਲਾ ਦੇ Signature ਵਾਲਾ Agreement, Bank Records ਤੇ ਹੋਰ ਸਬੰਧਤ ਦਸਤਾਵੇਜ਼ ਮੌਜੂਦ ਹਨ। ਇਹ ਕੀਤ ਸ਼ੁਰੂ ਤੋਂ ਹੀ ਸਾਡੇ Intellectual Property Rights (IPR) ਦੇ ਅਧੀਨ ਸੀ। ਅਸੀਂ ਸਿੱਧੂ ਨਾਲ ਕੰਮ ਕੀਤਾ, ਇਸ ਪ੍ਰਾਜੈਕਟ ਲਈ ਪੈਸੇ ਦਿੱਤੇ ਤੇ ਉਸ ਵੱਲੋਂ ਖੁਦ ਕੀਤੇ Agreement ਰਾਹੀਂ Rights ਹਾਸਲ ਕੀਤੇ।

ਅਸੀਂ ਪਿਛਲੇ ਕਈ ਸਾਲਾਂ ਵਿਚ ਅੰਕਲ ਜੀ ਨਾਲ ਗੱਲ ਕਰਨ ਲਈ 100 ਤੋਂ ਵਧ ਵਾਰ ਕੋਸ਼ਿਸ਼ ਕੀਤੀ। ਸਾਡੇ ਕੋਲ ਕੁਝ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਦੇ ਰਿਕਾਰਡ ਮੌਜੂਦ ਹਨ। ਸਾਡੀ ਆਖਰੀ ਫੋਨ ‘ਤੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਸਾਰੇ ਦਸਤਾਵੇਜ਼ ਪੂਰੇ ਤੇ ਸਹੀ ਹਨ ਤਾਂ ਤੁਸੀਂ ਇਸ ਗੀਤ ਨੂੰ ਜਦੋਂ ਮਰਜ਼ੀ ਰਿਲੀਜ਼ ਕਰ ਸਕਦੇ ਹੋ। ਅਸੀਂ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕੀਤਾ ਹੈ ਤੇ ਅੱਗੇ ਵੀ ਕਰਦਾ ਰਹਾਂਗੇ। ਪਰ ਅੱਜ ਅਸੀਂ ਇਕ ਹੋਰ ਸੱਚਾਈ ਸਭ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਸਾਗਾ ਮਿਊਜ਼ਿਕ ਦੇ ਨਾਲ 100 ਤੋਂ ਵਧ ਪਰਿਵਾਰ ਜੁੜੇ ਹੋਏ ਹਨ।ਸਾਡੇ ਐਡੀਟਰ ਹਨ, ਜੋ ਰਾਤਾਂ ਜਾਗ ਕੇ ਵੀਡੀਓ ਤਿਆਰ ਕਦੇ ਹਨ। ਸਾਡੇ ਡਿਜ਼ਾਈਨਰ ਹਨ ਜੋ ਇਕ-ਇਕ Creative ‘ਤੇ ਘੰਟਿਆਂ ਮਿਹਨਤ ਕਰਦੇ ਹਨ। ਸਾਡੇ ਕੰਟੈਂਟ ਮੈਨੇਜਰ, ਆਰਟਿਸਟ, ਰਿਲੇਸ਼ਨਸ਼ਿਪ ਮੈਨੇਜਰ, ਪ੍ਰੋਡਕਸ਼ਨ ਟੀਮ, ਅਕਾਊਂਟਸ ਤੇ ਮਾਰਕੀਟਿੰਗ ਨਾਲ ਜੁੜੇ ਸਾਥੀ ਹਨ। ਇਹ ਸਿਰਫ ਮੁਲਾਜ਼ਮ ਨਹੀਂ ਹਨ। ਇਹ ਕਿਸੇ ਦੇ ਮਾਂ-ਪਿਓ ਹਨ, ਕਿਸੇ ਦੇ ਪੁੱਤਰ ਧੀਆਂ ਹਨ। ਇਨ੍ਹਾਂ ਦੇ ਆਪਣੇ ਬੱਚੇ ਹਨ, ਸੁਪਨੇ ਹਨ ਤੇ ਜ਼ਿੰਮੇਵਾਰੀਆਂ ਹਨ।ਇਹ ਕੈਮਰੇ ਦੇ ਪਿੱਛੇ ਰਹਿ ਕੇ ਬਹੁਤ ਮਿਹਨਤ ਕਰਦੇ ਹਨ। ਅਕਸਰ ਦੁਨੀਆ ਨੂੰ ਇਨ੍ਹਾਂ ਦੀ ਮਿਹਨਤ ਦਿਖਾਈ ਵੀ ਨਹੀਂ ਦਿੰਦੀ ਤੇ ਇਨ੍ਹਾਂ ਸਾਰਿਆਂ ਨੇ ਸਾਡੇ ‘ਤੇ ਭਰੋਸਾ ਕੀਤਾ ਹੋਇਆ ਹੈ।ਇਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਿਵੇਂ ਕਿ ਸਾਗਾ ਮਿਊਜ਼ਿਕ ਅੱਗੇ ਵਧੇਗੀ, ਉਂਝ ਹੀ ਉਹ ਵੀ ਅੱਗੇ ਵਧਣਗੇ। ਇਨ੍ਹਾਂ ਨੂੰ ਭਰੋਸਾ ਹੈ ਕਿ ਇਨ੍ਹਾਂ ਦੀ ਮਿਹਨਤ ਦੀ ਕਦਰ ਹੋਵੇਗੀ। ਅਗਵਾਈ ਕਰਨ ਵਾਲੀ ਮੈਨੇਜਮੈਂਟ ਇਨ੍ਹਾਂ ਦੇ ਹੱਕਾਂ ਲਈ ਖੜ੍ਹੀ ਹੋਵੇਗੀ। ਜੇ ਅਸੀਂ ਆਪਣੇ ਕੰਪਨੀ ਦੇ ਜਾਇਜ਼ ਹੱਕਾਂ ਤੇ ਆਪਣੀ ਟੀਮ ਦੀ ਮਿਹਨਤ ਦੀ ਰਾਖੀ ਨਹੀਂ ਕਰ ਸਕਦੇ ਤਾਂ ਅਸੀਂ ਕਿਹੋ ਜਿਹੀ Management ਹਾਂ? ਅਸੀਂ ਇਨ੍ਹਾਂ 100 ਪਰਿਵਾਰਾਂ ਨੂੰ ਕੀ ਜਵਾਬ ਦੇਵਾਂਗੇ। ਕੀ ਅਸੀਂ ਉਨ੍ਹਾਂ ਨੂੰ ਇਹ ਕਹੀਏ ਕਿ ਅਸੀਂ ਪੈਸੇ ਦਿੱਤੇ, ਆਪਣੇ ਵਾਅਦੇ ਪੂਰੇ ਕੀਤੇ ਤੇ ਸਾਲਾਂ ਤੱਕ ਮਿਹਨਤ ਕੀਤੀ ਪਰਹੁਣ ਆਪਣੇ ਹੱਕ ਛੱਡ ਦੇਈਏ? ਅਸੀਂ ਅਜਿਹਾ ਨਹੀਂ ਕਰ ਸਕਦੇ। ਨਾ ਹੀ ਸਾਡੀ Ego ਦੀ ਲੜਾਈ ਹੈ ਤੇ ਨਾ ਹੀ ਪੈਸੇ ਦੀ। ਇਹ ਸਾਡੀ ਜ਼ਿੰਮੇਵਾਰੀ, ਹੱਕ ਤੇ ਸੱਚ ਦੀ ਗੱਲ ਹੈ।

ਸਿੱਧੂ ਦੇ ਪ੍ਰਸ਼ੰਸਕ ਦਾ ਕੀ ਕਸੀਰ ਹੈ? ਉਹ ਸਾਲਾਂ ਤੋਂ ਇਸ ਗੀਤ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਸਿੱਧੂ ਨੂੰ ਬੇਹੱਦ ਪਿਆਰ ਦਿੱਤਾ। ਉਸ ਦੇ ਹਰ ਗੀਤ ਨੂੰ ਆਪਣਾ ਸਮਝਿਆਹੈ। ਜੇਕਰ ਅਸੀਂ ਕਿਸੇ ਦਾ ਫਾਇਦਾ ਹੀ ਚੁੱਕਣਾ ਹੁੰਦਾ ਤਾਂ ਇਹ ਗੀਤ ਅਸੀਂ ਬਹੁਤ ਪਹਿਲਾਂ ਵੀ ਰਿਲੀਜ਼ ਕਰ ਸਕਦੇ ਸੀ। ਪਰ ਅਸੀਂ ਕਦੇ ਵੀ ਕਿਸੇ ਦੇ ਹਾਲਾਤ ਜਾਂ ਕਿਸੇ ਦੇ ਹੱਕ ਦਾ ਫਾਇਦਾ ਨਹੀਂ ਚੁੱਕਿਆ ਤੇ ਨਾ ਹੀ ਕਦੇ ਕੋਈ ਜਲਦਬਾਜ਼ੀ ਕੀਤੀ।

ਅੱਜ ਅਸੀਂ ਇਹ Song ਸਿੱਧੂ ਨੂੰ ਪਿਆਰ ਕਰਨ ਵਾਲਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਉਨ੍ਹਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾਵੇ। ਸਿੱਧੂ ਨੇ ਖੁਦ ਵੀ ਸਾਗਾ ਮਿਊਜ਼ਿਕ ਰਾਹੀਂ ਇਸ ਗੀਤ ਦੇ ਆਉਣ ਬਾਰੇ ਗੱਲ ਕੀਤੀ ਸੀ। ਉਸ ਦੇ ਆਪਣੇ ਬੋਲ ਰਿਕਾਰਡ ਵਿਚ ਮਜੂਦ ਹਨ। ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਅੱਜ ਸਿੱਧੂ ਕੀ ਕਹਿੰਦਾ। ਪਰ ਅਸੀਂ ਜ਼ਰੂਰ ਜਾਣਦੇ ਹਾਂ ਕਿ ਉਸ ਨੇ ਕੀ ਸਿਗਨੇਚਰ ਕੀਤੇ ਸਨ ਤੇ ਸਾਡੇ ਵਿਚਕਾਰ ਕੀ ਐਗਰੀਮੈਂਟ ਹੋਇਆ ਸੀ ਤੇ ਅਸੀਂ ਕਿਹੜੀਆਂ ਪੇਮੈਂਟਾਂ ਕੀਤੀਆਂ ਸਨ। ਸਾਡਾ ਮੰਨਣਾ ਹੈ ਕਿ ਕਿਸੇ ਕਲਾਕਾਰ ਦਾ ਸਤਿਕਾਰ ਕਰਨ ਦਾ ਇਕ ਹਿੱਸਾ ਉਸ ਵੱਲੋਂ ਆਪਣੇ ਜੀਵਨ ਵਿਚ ਕੀਤੇ ਪ੍ਰੋਫੈਸ਼ਨਲ ਕਮਿਟਮੈਂਟਸ ਦਾ ਸਤਿਕਾਰ ਕਰਾ ਵੀ ਹੈ।

ਸਰਦਾਰ ਬਲਕੌਰ ਸਿਘ ਜੀ ਤੇ ਸਰਦਾਰਨੀ ਚਰਨ ਕੌਰ ਜੀ ਜੋ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਹਨ, ਅਸੀਂ ਤੁਹਾਨੂੰ ਦਿਲੋਂ ਇਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਦਿ ਵਿਚ ਤੁਹਾਡੇ ਦੋਵਾਂ ਲਈ ਬਹੁਤ ਸਤਿਕਾਰ ਤੇ ਹਮਦਰਦੀ ਹੈ। ਅਸੀਂ ਤੁਹਾਨੂੰ ਆਪਣੇ ਮਾਤਾ-ਪਿਤਾ ਵਾਂਗ ਸਤਿਕਾਰ ਦਿੰਦੇ ਹਾਂ। ਅਸੀਂ ਤੁਹਾਡੇ ਦੁੱਖ, ਸਿੱਧੂ ਲਈ ਤੁਹਾਡੇ ਪਿਆਰ ਜਾਂ ਉਸ ਦੀ ਵਿਰਾਸਤ ਦੀ ਮਹਾਨਤਾ ਨੂੰ ਘੱਟ ਨਹੀਂ ਸਮਝ ਸਕਦੇ। ਅਸੀਂ ਤੁਹਾਡੇ ਨਾਲ ਕੋਈ ਪਬਲੀਕਲੀ ਲੜਾਈ ਨਾ ਪਹਿਲਾਂ ਚਾਹੁੰਦੇ ਸੀ ਤੇ ਨਾ ਅੱਜ ਚਾਹੁੰਦੇ ਹਾਂ ਪਰ ਸਤਿਕਾਰ ਨਾਲ ਇਨਸਾਫ ਵੀ ਹੋਣਾ ਚਾਹੁੰਦਾ ਹੈ।

ਸਿਰਫ ਇਸ ਕਰਕੇ ਹੀ ਕਿਸੇ ਕੰਪਨੀ ਦੇ ਨਾਲ ਕਿਸੇ ਕਲਕਾਰ ਜਿੰਨੀ ਵੱਡੀ ਫੈਨ ਫੋਲੋਇੰਗ ਨਹੀਂ ਹੈ। ਉਸ ਤੋਂ ਆਪਣੇ Documented Rights ਛੱਡਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਕਲਾਕਾਰ ਦਾ ਸਤਿਕਾਰ ਹੋਣਾ ਚਾਹੀਦਾ ਹੈ ਤੇ ਉਸ ਦੇ ਪਰਿਵਾਰ ਦਾ ਸਤਿਕਾਰ ਹੋਣਾ ਚਾਹੀਦਾਹੈ। ਉਸ ਦੇ ਪ੍ਰਸ਼ੰਸਕਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਤੇ ਕੈਮਰੇ ਦੇ ਪਿੱਛੇ ਪੈਸਾ ਲਗਾਉਣ ਵਾਲੇ, ਕੰਮ ਬਣਾਉਣ ਵਾਲੇ ਤੇ ਦਿਨ-ਰਾਤ ਮਿਹਨਤਕਰਨ ਵਾਲੇ ਲੋਕਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ।

ਅਖੀਰ ਵਿਚ ਸਿੱਧੂ ਦੇ ਪ੍ਰਸ਼ੰਸਕ ਨੂੰ ਕ੍ਰਿਪਾ ਕਰਕੇ ਇਸ ਨੂੰ ਸਾਗਾ ਮਿਊਜ਼ਿਕ ਤੇ ਸਿੱਧੂ ਦੇ ਪਰਿਵਾਰ ਵਿਚਕਾਰਲੀ ਲੜਾਈ ਨਾ ਸਮਝਿਆ ਜਾਵੇ।ਅਸੀੰ ਉਸ ਦੇ ਪਰਿਵਾਰ ਦੇ ਖਿਲਾਫ ਨਹੀਂ ਹਾ। ਅਸੀਂ ਉਸ ਦੇ ਨਾਂਤੇ ਵਿਰਾਸਤ ਦਾ ਗਲਤ ਫਾਇਦਾ ਨਹੀਂ ਉਠਾਉਣਾ ਚਾਹੁੰਦੇ। ਅਸੀਂ ਉਸ ਦੇ ਸਾਂਝੇ ਕੰਮ ਦੇ ਨਾਲ ਖੜ੍ਹੇ ਹਾਂ ਜਿਸ ਦੀ ਸ਼ੁਰੂਆਤ ਖੁਦ ਸਿੱਧੂ ਮੂਸੇਵਾਲਾ ਵੱਲੋਂ ਐਗਰੀਮੈਂਟ ‘ਤੇ Signature ਕਰਕੇ ਕੀਤੀ ਗਈ ਸੀ। ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਮਿਹਨਤ ਦੇ ਨਾਲ ਖੜ੍ਹੇ ਹਾਂ ਜਿਨ੍ਹਾਂ ਨੇ ਇਸ ਨੂੰ ਬਣਾਉਣ ਵਿਚ ਯੋਗਦਾਨ ਪਾਇਆ। ਤੁਸੀਂ ਹਮੇਸ਼ਾ ਸੱਚ ਤੇ Self Respect ਦਾ ਸਾਥ ਦਿੱਤਾ ਹੈ ਤੇ ਅੱਜ ਸਾਡੀ ਤੁਹਾਨੂੰ ਸਿਰਫ ਇਹ ਬੇਨਤੀ ਹੈ ਕਿ ਗੁੱਸੇ ਵਿਚ ਕਿਸੇ ਇਕ ਪਾਸੇ ਖੜ੍ਹੇ ਹੋਣ ਦੀ ਬਜਾਏ Facts ਨੂੰ ਦੇਖੋ। ਸਿੱਧੂ ਦੀ ਵਿਰਾਸਤ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਵਸਦੀ ਹੈ। ਸਾਡੇ Rights ਤੇ Document ‘ਤੇ ਆਧਾਰਿਤ ਹਨ। ਦੋਵਾਂ ਦਾ ਸਤਿਕਾਰ ਹੋਣਾ ਚਾਹੀਦਾ ਹਾਂ। ਅਸੀਂ ਸਿੱਧੂ ਦੇ ਪ੍ਰਸ਼ੰਸਕਾਂ ਦੇ ਪਰਿਵਾਰ ਦਾ ਸਤਿਕਾਰ ਕਰਦੇ ਰਹਾਂਗੇ। ਪਰ ਅਸੀਂ ਆਪਣੀ ਟੀਮ, ਕੰਪਨੀ ਤੇ ਮਿਹਨਤ ਨਾਲ ਹਾਸਲ ਕੀਤੇ ਅਧਿਕਾਰ ਲਈ ਵੀ ਖੜ੍ਹੇ ਰਹਾਂਗੇ ਕਿਉਂਕਿ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਦੇ ਵੀ ਪਰਿਵਾਰ ਹਨ, ਸੁਪਨੇ ਹਨ ਤੇ Self Respect ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0