ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

Nov 10, 2026 - 02:05
 0  0
ਪਰਵਿੰਦਰ ਝੋਟਾ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ‘ਚ ਦੱਬ ਕੇ ਉੱਤੇ ਲਾਇਆ ਬੂਟਾ, ਅੰਤਿਮ ਅਰਦਾਸ ਦੀ ਜਗ੍ਹਾ ਬਦਲੀ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਉਸ ਦੇ ਪਰਿਵਾਰ ਨੇ ਉਸ ਦੇ ਫੁੱਲ ਚੁੱਗ ਕੇ ਜੱਦੀ ਖੇਤਾਂ ਵਿਚ ਦੱਬ ਦਿੱਤੇ ਗਏ ਅਤੇ ਇਸ ਦੇ ਉੱਤੇ ਇੱਕ ਬੂਟਾ ਲਾਇਆ ਹੈ। ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਰੁੱਖ ਦੀ ਰੋਜ਼ਾਨਾ ਦੇਖਭਾਲ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਝੋਟਾ ਦੀ 15 ਨਵੰਬਰ ਨੂੰ ਰੱਖੀ ਗਈ ਅੰਤਿਮ ਅਰਦਾਸ ਲਈ ਸਥਾਨ ਬਦਲ ਦਿੱਤਾ ਗਿਆ ਹੈ। ਇਹ ਰਸਮ ਹੁਣ ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ। ਪਹਿਲਾਂ ਇਹ ਮਾਨਸਾ ਦੇ ਪਿੰਡ ਕੋਟ ਧਰਮੂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੁਲੀਸਰ ਸਾਹਿਬ ਵਿਖੇ ਹੋਣ ਵਾਲੀ ਸੀ।

ਝੋਟਾ ਦੇ ਪਿਤਾ ਨੇ ਕਿਹਾ ਕਿ ਇਹ ਫੈਸਲਾ ਗੁਰਦੁਆਰੇ ਵਿੱਚ ਸੀਮਤ ਜਗ੍ਹਾ ਕਾਰਨ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਝੋਟਾ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ।

ਝੋਟੇ ਦਾ ਕਤਲ ਤੋਂ 26 ਦਿਨ ਬਾਅਦ ਐਤਵਾਰ (8 ਨਵੰਬਰ) ਨੂੰ ਮਾਨਸਾ ਵਿੱਚ ਸਸਕਾਰ ਕੀਤਾ ਗਿਆ ਸੀ। ਉਸ ਦੇ ਦੋ ਪੁੱਤਰਾਂ ਅੰਗਦਵੀਰ ਅਤੇ ਹਰਫਤੇਹ ਨੇ ਅੰਤਿਮ ਸੰਸਕਾਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੌਰਾਨ ਦੋਵਾਂ ਪੁੱਤਰਾਂ ਨੇ ਆਪਣੇ ਪਿਤਾ ਦੇ ਅਮਰ ਰਹਿਣ ਦੇ ਨਾਅਰੇ ਲਾਏ। ਇਸ ਦੌਰਾਨ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਪੂਰਾ ਸਮਾਂ “ਵਾਹਿਗੁਰੂ” ਦਾ ਜਾਪ ਕਰਦੀ ਰਹੀ। ਦੀਵਾਲੀ ਦੇ ਬਾਵਜੂਦ ਪਰਵਿੰਦਰ ਝੋਟਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।

ਦੂਜੇ ਪਾਸੇ ਝੋਟਾ ਦੇ ਪਿਤਾ ਨੇ ਵੀ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਅੰਨ ਦਾ ਤਿਆਗ ਕਰ ਦਿੱਤਾ ਸੀ। ਇਸ ਦੌਰਾਨ ਇਨਸਾਫ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਭਾਵੇਂ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ ਹੈ, ਪਰ ਉਹ ਪਰਿਵਾਰ ਦੇ ਨਾਲ ਰਹੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0