ਪੰਜਾਬ ਵਿਧਾਨ ਸਭਾ ‘ਚ DAP ‘ਤੇ ਹੰਗਾਮਾ, ਵਿਰੋਧੀਆਂ ਨੂੰ ਬੋਲੇ ਸਪੀਕਰ-‘ਇਨ੍ਹਾਂ ਨੇ ਸਿਰਫ ਖਬਰਾਂ ਛਪਵਾਉਣੀਆਂ ਹਨ’

Oct 25, 2026 - 02:24
 0  0
ਪੰਜਾਬ ਵਿਧਾਨ ਸਭਾ ‘ਚ DAP ‘ਤੇ ਹੰਗਾਮਾ, ਵਿਰੋਧੀਆਂ ਨੂੰ ਬੋਲੇ ਸਪੀਕਰ-‘ਇਨ੍ਹਾਂ ਨੇ ਸਿਰਫ ਖਬਰਾਂ ਛਪਵਾਉਣੀਆਂ ਹਨ’

ਪੰਜਾਬ ਵਿਧਾਨ ਸਭਾ ਵਿਚ ਡੀਏਪੀ ਖਾਦ ਦੀ ਉਪਲਬਧਤਾ ‘ਤੇ ਚਰਚਾ ਦੌਰਾਨ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚ ਹੰਗਾਮਾ ਹੋ ਗਿਆ। ਵਿਧਾਇਕ ਇੰਦਰਪ੍ਰਤਾਪ ਨੇ ਕਿਸਾਨਾਂ ਨੂੰ DAP ਦੀ ਸਪਲਾਈ ਤੇ ਖਾਦ ਦੇ ਨਾਲ ਹੋਰ ਉਤਪਾਦਾਂ ਦੀ ਟੈਗਿੰਗ ਦਾ ਮੁੱਦਾ ਚੁੱਕਿਆ ਤਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਰਕਾਰ ਦਾ ਪੱਖ ਰੱਖਣ ਲੱਗੇ।

ਇਸ ਦੌਰਾਨ ਵਿਧਾਇਕਾਂ ਦੀ ਨਾਅਰੇਬਾਜ਼ੀ ਤੇ ਸਦਨ ਵਿਚ ਸਪੀਕਰ ਨੂੰ ਵਾਰ-ਵਾਰ ਆਪਣੀਆਂ ਸੀਟਾਂ ‘ਤੇ ਬੈਠਣ ਦੇ ਨਿਰਦੇਸ਼ ਦੇਣੇ ਪਏ। ਸਪੀਕਰ ਨੇ ਵਿਰੋਧੀਆਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਖਬਰਾਂ ਛਪਵਾਉਣੀ ਹੈ। ਉਨ੍ਹਾਂ ਨੇ ਸੱਤਾਧਾਰੀ ਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕਾਂ ਤੋਂ ਸਦਨ ਦੀ ਮਰਿਆਦਾ ਬਣਾਏ ਰੱਖਣ ਤੇ ਮੰਤਰੀ ਦਾ ਜਵਾਬ ਸੁਣਨ ਦੀ ਅਪੀਲ ਕੀਤੀ।

MLA ਰਾਣਾ ਇੰਦਰ ਪ੍ਰਤਾਪ ਨੇ ਵਿਧਾਨ ਸਭਾ ’ਚ DAP ਦਾ ਮੁੱਦਾ ਚੁੱਕਿਆ। ਇਸ ਦੇ ਜਵਾਬ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਲ 2026-27 ਲਈ ਪੰਜਾਬ ‘ਚ 7 ਲੱਖ ਮੀਟ੍ਰਿਕ ਟਨ ਡੀ.ਏ.ਪੀ ਦੀ ਮੰਗ ਦਾ ਅਨੁਮਾਨ ਲਗਾਇਆ ਗਿਆ ਹੈ। ਹੁਣ ਤੱਕ 5.33 ਲੱਖ ਮੀਟਰਕ ਟਨ ਡੀਏਪੀ ਕਿਸਾਨਾਂ ਨੂੰ ਉਪਲਬਧ ਕਰਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਤੂਬਰ ਤੱਕ ਤਕਰੀਬਨ ਢਾਈ ਲੱਖ DAP ਆ ਗਈ ਹੈ। ਸੂਬੇ ‘ਚ ਯੂਰੀਆ ਖਾਦ ਤੇ DAP ਦੀ ਕੋਈ ਕਮੀ ਨਹੀਂ ਆਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0