ਟੀਮ ਇੰਡੀਆ ਨੇ 3-2 ਨਾਲ ਜਿੱਤੀ ਟੀ-20 ਸੀਰੀਜ, ਅੱਜ ਦੇ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

Nov 2, 2026 - 01:02
 0  0
ਟੀਮ ਇੰਡੀਆ ਨੇ 3-2 ਨਾਲ ਜਿੱਤੀ ਟੀ-20 ਸੀਰੀਜ, ਅੱਜ ਦੇ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ 5ਵਾਂ ਟੀ-20 ਮੁਕਾਬਲਾ 7 ਵਿਕਟਾਂ ਨਾਲ ਹਾਰ ਗਈ ਹੈ। ਹਾਲਾਂਕਿ ਟੀਮ ਇੰਡੀਆ ਨੇ ਸੀਰੀਜ 3-2 ਤੋਂ ਆਪਣੇ ਨਾਂ ਕੀਤੀ। ਹੈਮਿਲਟਨ ਵਿਚ ਕੀਵੀ ਟੀਮ ਨੇ 192 ਦੌੜਾਂ ਦਾ ਟੀਚਾ 3 ਵਕਟਾਂ ਵਿਚ ਗੁਆ ਕੇ 18ਵੇਂ ਓਵਰ ਵਿਚ ਚੇਜ ਕਰ ਲਿਆ।

ਟਿਮ ਸਾਈਫਰਟ ਨੇ 50 ਗੇਂਦਾਂ ‘ਤੇ 93 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ ਨਾਟਆਊਟ 65 ਦੌੜਾਂ ਦੀ ਪਾਰੀ ਖੇਡੀ। ਭਾਰਤ ਤੋਂ ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਤੇ ਨਿਤਿਸ਼ ਰੈਡੀ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 32 ਗੇਂਦਾਂ ‘ਤੇ 61 ਦੌੜਾਂ ਬਣਾਈਆਂ ਸਨ। ਕਪਤਾਨ ਸ਼੍ਰੇਅਸ ਅਈਅਰ ਨੇ 23 ਗੇਂਦਾਂ ਨੇ 50 ਦੌੜਾਂ ਦੀ ਪਾਰੀ ਖੇਡੀ।

ਸ਼੍ਰੇਅਸ ਪਹਿਲੀ ਵਾਰ ਇਸ ਸੀਰੀਜ ਵਿਚ ਟੌਸ ਹਾਰੇ ਤੇ ਮਿਚੇਲ ਸੈਂਟਨਰ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 8 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਇਕ ਸਮੇਂ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਦੋਂ ਲੱਗ ਰਿਹਾ ਸੀ ਕਿ ਭਾਰਤ 200 ਦੇ ਪਾਰ ਸਕੋਰ ਬਣਾਏਗਾ ਪਰ 21 ਦੌੜਾਂ ਬਣਾਉਣ ਵਿਚ ਤਿੰਨ ਵਿਕਟ ਗੁਆਉਣ ਨਾਲ ਭਾਰਤ 200 ਦੇ ਪਾਰ ਨਹੀਂ ਪਹੁੰਚ ਸਕਿਆ। ਕੀਵੀਆਂ ਨੇ ਕਈ ਕੈਚ ਛੱਡੇ ਤੇ ਫੀਲਡਿੰਗ ਖਰਾਬ ਰਹੀ। ਈਸ਼ਾਨ ਤੇ ਸ਼੍ਰੇਅਸ ਤੋਂ ਇਲਾਵਾ ਨਮਨ ਧੀਰ ਨੇ 23 ਗੇਂਦਾਂ ਵਿਚ ਚਾਰ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਦੂਜੇ ਪਾਸੇ ਨਿਤੀਸ਼ ਰੈੱਡੀ ਨੇ 17 ਗੇਂਦਾਂ ਵਿਚ 22 ਦੌੜਾਂ ਬਣਾਈਆਂ। ਅਭਿਸ਼ੇਕ ਤੇ ਸੰਜੇ ਇਕ-ਇਕ ਦੌੜ ਹੀ ਬਣਾ ਸਕੇ। ਤਿਲਕ ਵਰਮਾ ਤੇ ਭੁਵਨੇਸ਼ਵਰ ਨੇ ਨੇ 6 ਦੌੜਾਂ ਬਣਾਈਆਂ।

192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਸੀ। ਫਿਨ ਏਲਨ 2 ਦੌੜਾਂ ਬਣਾ ਕੇ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣੇ ਸਨ। ਇਸ ਦੇ ਬਾਅਦ ਟਿਮ ਸਾਈਫਰਟ ਨੇ ਡੇਰਿਲ ਮਿਚੇਲ ਨਾਲ ਦੂਜੇ ਵਿਕਟ ਲਈ 42 ਗੇਂਦਾਂ ਵਿਚ 73 ਦੌੜਾਂ ਦੀ ਸਾਂਝੇਦਾਰੀ ਨਿਭਾਈ। ਮਿਚੇਲ 16 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾ ਕੇ ਆਊਟ ਹੋ। ਫਿਰ ਸਾਈਫਰਟ ਨੇ ਗਲੇਨ ਫਿਲਿਪਸ ਨਾਲ 86 ਦੌੜਾਂ ਦੀ ਪਾਰਟਨਰਸ਼ਿਪ ਕੀਤੀ ਤੇ ਭਾਰਤ ਨੂੰ ਲਗਭਗ ਮੁਕਾਬਲੇ ਤੋਂ ਬਾਹਰ ਕਰ ਦਿੱਤਾ।

ਸਾਈਫਰਟ 50 ਗੇਂਦਾਂ ਵਿਚ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 93 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਬਾਅਦ ਫਿਲਿਪਸ ਨੇ ਬੇਵਨ ਜੈਕਬਸ ਦੇ ਨਾਲ ਮਿਲ ਕੇ ਨਿਊਜ਼ੀਲੈਂਡ ਟੀਮ ਨੂੰ ਜਿੱਤ ਦਿਵਾਈ। ਫਿਲਿਪਸ 38 ਗੇਂਦਾਂ ਵਿਚ 8 ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਕੇ ਨਾਟਾਊਟ ਰਹੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0