“ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ…”?’ SSP ਦਫਤਰ ਦੇ ਬਾਹਰ ਧਰਨੇ ਮਗਰੋਂ ਬੋਲੇ ਬਲਕੌਰ ਸਿੰਘ

Feb 14, 2026 - 07:57
 0  0
“ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ…”?’ SSP ਦਫਤਰ ਦੇ ਬਾਹਰ ਧਰਨੇ ਮਗਰੋਂ ਬੋਲੇ ਬਲਕੌਰ ਸਿੰਘ

ਮਾਨਸਾ ਦੇ SSP ਦਫਤਰ ਦੇ ਬਾਹਰ ਧਰਨੇ ਮਗਰੋਂ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਬਸੀ ਇੰਨੀ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਜ਼ਰੂਰੀ ਸਮਝਦਾ ਹਾਂ ਜੋ ਸਾਡੇ ਨਾਲ ਵਾਪਰੀ ਘਟਨਾ ਤੋਂ ਬਾਅਦ ਸਾਨੂੰ ਤੇ ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲਿਆਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਉਹ ਤਮਾਮ ਲੋਕ ਅੱਜ ਕਿਥੇ ਨੇ ਮੈਂ ਦੱਸਣਾ ਚਾਹੁੰਦਾ ਹਾਂ।

SSP ਦਫਤਰ ਦੇ ਬਾਹਰ ਜੋ ਹੋਇਆ. ਉਹ ਸਾਡੀ ਪਹਿਲਾਂ ਤੋਂ ਯੋਜਨਾ ਨਹੀਂ ਸੀ, ਨਾ ਕਿਸੇ ਨੂੰ ਪਹਿਲਾਂ ਜਾਣਕਾਰੀ ਸੀ ਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ… ਇਹ ਫੈਸਲਾ ਉਸੇ ਸਮੇਂ, ਉਸੇ ਘੜੀ, ਸਿਰਫ਼ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਕੇ ਲਿਆ ਗਿਆ ਸੀ ਪਰ ਜੋ ਪਿਆਰ ਤੇ ਸਹਾਰਾ ਸਾਨੂੰ ਮਿਲਿਆ, ਉਹ ਸਾਡੇ ਲਈ ਕਿਸੇ ਦੁਆ ਨਾਲੋਂ ਘੱਟ ਨਹੀਂ। ਜਿਨ੍ਹਾਂ ਦਾ ਧੰਨਵਾਦ ਕਰਨ ਦੀ ਕਤਾਰ ਬਹੁਤ ਲੰਮੀ ਹੈ ਤੇ ਵੱਡੇ ਪੱਧਰ ‘ਤੇ ਸਮਰਥਨ ਤੇ ਸਾਥ ਸਾਨੂੰ ਹਮੇਸ਼ਾ ਦੇਸ਼ਾਂ-ਵਿਦੇਸ਼ਾਂ ਵਿਚੋਂ ਵੀ ਬਰਾਬਰ ਦਾ ਮਿਲਦਾ ਰਿਹਾ ਜੋ ਹਮੇਸ਼ਾ ਸਾਡੀ ਹਿੰਮਤ ਬਣਿਆ ਰਿਹਾ।

ਤੇ ਪਿਆਰ ਤੇ ਸਤਿਕਾਰ ਦੇ ਭਾਵ ਨਾਲ ਮੈਂ ਤੇ ਮੇਰਾ ਪਰਿਵਾਰ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਿੱਧੂ ਦੇ ਨਾਮ ਨਾਲ ਨਹੀਂ ਸਿੱਧੂ ਦੇ ਸੱਚ ਨਾਲ ਖੜ੍ਹ ਕੇ ਸਾਡੇ ਪਰਿਵਾਰ ਨੂੰ ਹੌਸਲਾ ਦਿੱਤਾ ਪਰ ਨਾਲ ਹੀ ਇਕ ਦਰਦ ਭਰਿਆ ਸਵਾਲ ਵੀ ਰਹਿ ਜਾਂਦਾ ਕਿ ਜਿਹੜੇ ਕੁਝ ਲੋਕ ਸਿੱਧੂ ਦੇ ਜਿਉਂਦੇ ਸਮੇਂ ਉਸਦੇ ਬਹੁਤ ਨੇੜੇ ਬਣੇ ਰਹੇ, ਸਾਡੇ ਨੇੜੇ ਬਣੇ ਰਹੇ, ਅੱਜ ਉਹ ਲੋਕ ਸਾਨੂੰ ਦੂਰ0ਦੂਰ ਤੱਕ ਨਜ਼ਰ ਨਹੀਂ ਆਉਂਦੇ। ਉਸ ਦੇ ਹੁੰਦੇ ਹੋਏ ਭਾਵੇਂ ਉਹ ਆਪਣੀ ਨਿੱਜੀ ਜ਼ਰੂਰਤ ਲਈ ਉਸ ‘ਤੇ ਆਪਣਾ ਹੱਕ ਸਮਝਦੇ ਰਹੇ ਤੇ ਉਸ ਦੇ ਨਾਮ ਨਾਲ ਆਪਣੀ ਪਹਿਚਾਣ ਜੋੜਦੇ ਰਹੇ।

ਉਹ ਅੱਜ ਇਨਸਾਫ਼ ਦੀ ਇਸ ਘੜੀ ‘ਚ ਇੰਨੇ ਚੁੱਪ ਕਿਉਂ ਨੇ? ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਸੱਚ ਇਹ ਹੈ ਕਿ ਅਸੀਂ ਦੁੱਖ, ਹਾਦਸੇ ਜਿੱਥੇ ਬਹੁਤ ਕੁਝ ਖੋਹ ਲੈਂਦੇ ਨੇ ਉਥੇ ਹੀ ਲੋਕਾਂ ਦੀ ਅਸਲੀਅਤ ਵੀ ਦਿਖਾ ਦਿੰਦੇ ਨੇ ਤੇ ਮੁਸ਼ਕਿਲ ਵਕਤ ਵਿਚ ਬਦਲੇ ਹੋਏ ਲੋਕ ਭਾਵੇਂ ਜਿੰਨੇ ਮਰਜ਼ੀ ਚੰਗੇ ਕਿਉਂ ਨਾ ਹੋਣ ਦਿਲ ਤੋਂ ਉਤਰ ਹੀ ਜਾਂਦੇ ਨੇ ਤੇ ਅਖੀਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਉਨ੍ਹਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਬਿਨਾਂ ਕਿਸੇ ਲਾਭ ਦੇ ਸਾਡੇ ਨਾਲ ਖੜ੍ਹੇ ਹੋਏ, ਅਸੀਂ ਇਨਸਾਫ਼ ਲੈ ਕੇ ਰਹਾਂਗੇ ਤੇ ਸਿੱਧੂ ਦੀ ਅਮਾਨਤ ਨੂੰ ਕਦੇ ਮਿੱਟਣ ਨਹੀਂ ਦਿਆਂਗੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0