‘ਪਰਵਿੰਦਰ ਨਾਲ ਸਾਡਾ ਵੀ ਸਸਕਾਰ ਕਰ ਦਿਓ…’ ਟਰੋਲ ਕਰਨ ਵਾਲਿਆਂ ‘ਤੇ ਭੜਕੀ ਝੋਟੇ ਦੀ ਪਤਨੀ ਮਨਪ੍ਰੀਤ ਕੌਰ
ਟਰੋਲ ਕਰਨ ਵਾਲਿਆਂ ਨੂੰ ਪਰਵਿੰਦਰ ਝੋਟੇ ਦੀ ਪਤਨੀ ਨੇ ਕਰਾਰਾ ਜਵਾਬ ਦਿੱਤਾ। ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਅਸੀਂ ਆਮ ਪਰਿਵਾਰ ਵਾਂਗ ਆਮ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਅ ਰਹੇ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਪਰਿਵਾਰ ਨੇ ਹਾਰ ਮੰਨ ਲਈ ਹੈ ਤਾਂ ਇਹ ਗਲਤ ਹੈ।
ਮਨਪ੍ਰੀਤ ਕੌਰ ਨੇ ਕਿਹਾ ਕਿ ਧਰਨੇ ਵਿੱਚ 20 ਹਜ਼ਾਰ ਲੋਕਾਂ ਦੀ ਗਿਣਤੀ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਪਰਿਵਾਰ ਝੋਟੇ ਦੀ ਲਾਸ਼ ਇੱਕ ਸਾਲ ਤੱਕ ਵੀ ਰੱਖ ਸਕਦਾ ਸੀ। ਜੇ ਕਿਸੇ ਨੂੰ ਸਾਡੇ ਪਰਿਵਾਰ ਤੋਂ ਦਿੱਕਤ ਹੈ ਤਾਂ ਪਰਿਵੰਦਰ ਦੇ ਨਾਲ ਹੀ ਸਾਡਾ ਵੀ ਸਸਕਾਰ ਕਰ ਦਿਓ। ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਟਰੋਲਿੰਗ ਤੋਂ ਡਰ ਕੇ ਕੋਈ ਗਲਤ ਕਦਮ ਨਹੀਂ ਚੁੱਕਾਂਗੀ। ਪਰਮਾਤਮਾ ਦਾ ਸਾਨੂੰ ਬਹੁਤ ਹੌਸਲਾ ਹੈ, ਅਸੀਂ ਹਾਰ ਨਹੀਂ ਮੰਨਾਗੇ। ਸਾਡਾ ਪਰਿਵਾਰ ਟਰੋਲ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਦਾ। ਸਾਡਾ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ।
ਦੱਸ ਦੇਈਏ ਕਿ ਬੀਤੇ ਦਿਨੀਂ ਪੀਜੀਆਈ ਚੰਡੀਗੜ੍ਹ ਵੱਲੋਂ ਝੋਟੇ ਦਾ ਪੋਸਟਮਾਰਟਮ ਰੋਕ ਦਿੱਤਾ ਗਿਆ। 24 ਦਿਨ ਫ੍ਰੀਜਰ ਵਿਚ ਰਹਿਣ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਆਮ ਵਾਂਗ ਨਹੀਂ ਆਇਆ। ਇਸ ਕਾਰਨ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰਨ ਵਿਚ ਅਸਮਰਥ ਰਹੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0