‘ਧੁਰੰਦਰ’ ਸਟਾਰ ਰਣਵੀਰ ਸਿੰਘ ‘ਤੇ ਇੰਡਸਟਰੀ ‘ਚ ਲੱਗਾ ਬੈਨ! ‘ਡੌਨ-3’ ਤੋਂ ਕਿਨਾਰਾ ਕਰਨਾ ਪਿਆ ਮਹਿੰਗਾ
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਲੀਵੁੱਡ ਦੇ ‘ਧੁਰੰਦਰ’ ਸਟਾਰ ਰਣਵੀਰ ਸਿੰਘ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਹੈ। FWICE ਨੇ ਅਦਾਕਾਰ ‘ਤੇ ਬੈਨ ਲਾ ਦਿੱਤਾ ਹੈ ਅਤੇ ਉਸ ਵਿਰੁੱਧ ਨਾਨ-ਕੋਆਪ੍ਰੇਸ਼ਨ ਡਾਇਰੈਕਟਿਵ ਜਾਰੀ ਕੀਤਾ ਹੈ। ਪੂਰੀ ਇੰਡਸਟਰੀ ਨੂੰ ਰਣਵੀਰ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਇਹ ਫੈਸਲਾ ਫਰਹਾਨ ਅਖਤਰ ਦੇ ਫਿਲਮ ‘ਡੌਨ-3’ ਤੋਂ ਅਚਾਨਕ ਹਟਣ ਕਾਰਨ ਲਿਆ ਗਿਆ ਹੈ।
ਫਰਹਾਨ ਅਖਤਰ ਅਤੇ ਰਣਵੀਰ ਸਿੰਘ ਵਿਚਕਾਰ ਚੱਲ ਰਹੇ ‘ਡੌਨ-3’ ਵਿਵਾਦ ਨੂੰ ਹੱਲ ਕਰਨ ਲਈ FWICE ਵਿਚੋਲਗੀ ਲਈ ਸ਼ਾਮਲ ਹੋਈ ਸੀ। ਰਿਪੋਰਟਾਂ ਮੁਤਾਬਕ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ ਅਤੇ ਐਕਟਕਰਾਂ ਦੇ ਬਦਲਦੇ ਟ੍ਰੈਂਡ ‘ਤੇ ਚਿੰਤਾ ਜਤਾਈ ਸੀ, ਜੋ ਫਿਲਮ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਚਲੇ ਜਾਂਦੇ ਹਨ। ਅਸ਼ੋਕ ਪੰਡਿਤ ਨੇ ਸਾਫ ਕੀਤਾ ਸੀ ਕਿ ਉਹ ਇਸ ਮਾਮਲੇ ਵਿਚ ਮੀਟਿੰਗ ਕਰਨਗੇ ਤੇ ਫਿਰ ਕੋਈ ਫੈਸਲਾ ਲੈਣਗੇ।

‘ਡੌਨ-3’ ਜੋ ਪਹਿਲਾਂ ਹੀ ਕਾਫ਼ੀ ਦੇਰੀ ਦਾ ਸਾਹਮਣਾ ਕਰ ਰਹੀ ਸੀ ਅਤੇ ਆਪਣੀ ਵੱਡੀਆਂ-ਵੱਡੀਆਂ ਸਿਤਾਰਿਆਂ ਵਾਲੀ ਕਾਸਟਿੰਗ ਕਰਕੇ ਲੋਕਾਂਵਿਚ ਖੂਬ ਚਰਚਾ ਵੀ ਹੈ, ਪਹਿਲਾਂ ਦੱਸਿਆ ਗਿਆ ਸੀ ਕਿ FWICE ਦੇ ਪ੍ਰਧਾਨ ਬੀ.ਐਨ. ਤਿਵਾੜੀ, ਮੁੱਖ ਸਲਾਹਕਾਰ ਅਸ਼ੋਕ ਪੰਡਿਤ, ਮੁੱਖ ਸਕੱਤਰ ਅਸ਼ੋਕ ਦੂਬੇ ਅਤੇ ਖਜ਼ਾਨਚੀ ਗੰਗੇਸ਼ਵਰਲਾਲ ਸ਼੍ਰੀਵਾਸਤਵ ਦੀ ਇੱਕ ਮਹੱਤਵਪੂਰਨ ਅੰਦਰੂਨੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸਨ। ਮੀਟਿੰਗ ਤੋਂ ਬਾਅਦ, ਇੱਕ ਪ੍ਰੈਸ ਕਾਨਫਰੰਸ ਵਿੱਚ ਫੈਡਰੇਸ਼ਨ ਦੇ ਫੈਸਲੇ ਦਾ ਐਲਾਨ ਕਰਨ ਦੀ ਉਮੀਦ ਸੀ।
‘ਡੌਨ-3’ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਕਾਰਨਾਂ ਕਰਕੇ ਟਲ ਰਹੀ ਹੈ। ਰਣਵੀਰ ਤੋਂ ਇਲਾਵਾ ਇਸ ਫਿਲਮ ਨੂੰ ਪਹਿਲਾਂ ਕਿਆਰਾ ਅਡਵਾਣੀ ਨੇ ਛੱਡਿਆ ਸੀ। ਉਸ ਨੇ ਪ੍ਰੈਗਨੈਂਸੀ ਕਰਕੇ ਇਸ ਪ੍ਰਾਜੈਕਟ ਤੋਂ ਕਿਨਾਰਾ ਕੀਤਾ। ਫਿਰ ਖਬਰ ਆਈ ਕਿ ਵਿਕ੍ਰਾਂਤ ਮੈਸੀ, ਜੋ ਮੇਨ ਵਿਲੇਨ ਬਣਨ ਵਾਲਾ ਸੀ ਉਹ ਵੀ ਫਲਹਾਨ ਦ ਫਿਲਮ ਛੱਡਕੇ ਚਲਾ ਗਿਆ। ਪਰ ਵਿਵਾਦ ਉਦੋਂ ਵਧਿਆ ਜਦੋਂ ਰਣਵੀਰ ਨੇ ਫਿਲਮ ਛੱਡੀ। ਧੁਰੰਧਰ ਵਰਗੀ ਮੈਗਾ-ਬਲਾਕਬਸਟਰ ਦੇਣ ਤੋਂ ਬਾਅਦ ਅਦਾਕਾਰ ਨੇ ਅਚਾਨਕ ਡੌਨ-3 ਛੱਡ ਦਿੱਤੀ, ਜਿਸਦੇ ਨਤੀਜੇ ਵਜੋਂ ਨਿਰਮਾਤਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ।
ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਨੇ ਦਾਅਵਾ ਕੀਤਾ ਕਿ ਰਣਵੀਰ ਨੇ ਸ਼ੂਟਿੰਗ ਤੋਂ 10 ਦਿਨ ਪਹਿਲਾਂ ਪ੍ਰਾਜੈਕਟ ਛੱਡ ਦਿੱਤਾ ਸੀ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ। ਹਾਲਾਂਕਿ, ਰਣਵੀਰ ਨੇ ਕਿਹਾ ਕਿ ਫਰਹਾਨ ਅਖਤਰ ਕਾਫ਼ੀ ਦੇਰ ਕਰ ਰਿਹਾ ਸੀ ਅਤੇ ਸਕ੍ਰਿਪਟ ਤੋਂ ਵੀ ਨਾਖੁਸ਼ ਸੀ। ਫਰਹਾਨ ਅਖਤਰ ਨੇ ਰਣਵੀਰ ਤੋਂ 40 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਸੀ, ਜਿਸਦਾ ਭੁਗਤਾਨ ਅਦਾਕਾਰ ਨੇ ਅਜੇ ਤੱਕ ਨਹੀਂ ਕੀਤਾ ਹੈ। ਇਹ ਦੇਖਣਾ ਬਾਕੀ ਹੈ ਕਿ ਰਣਵੀਰ ਇੰਡਸਟਰੀ ਤੋਂ ਪਾਬੰਦੀ ਲੱਗਣ ਤੋਂ ਬਾਅਦ ਕੀ ਕਾਰਵਾਈ ਕਰੇਗਾ।

ਦੂਜੇ ਪਾਸੇ ਰਣਵੀਰ ਸਿੰਘ ਦੇ ਬੁਲਾਰੇ ਨੇ FWICE ਦੇ ਫੈਸਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ, “ਰਣਵੀਰ ਸਿੰਘ ਫਿਲਮ ਇੰਡਸਟਰੀ ਅਤੇ ਡੌਨ ਫ੍ਰੈਂਚਾਇਜ਼ੀ ਨਾਲ ਜੁੜੇ ਹਰ ਵਿਅਕਤੀ ਲਈ ਬਹੁਤ ਸਤਿਕਾਰ ਰੱਖਦਾ ਹੈ। ਉਸਨੇ ਡੌਨ-3 ਨੂੰ ਲੈ ਕੇ ਹਾਲੀਆ ਜੋ ਘਟਨਾਵਾਂ ਹੋਈਆਂ ਹਨ ਉਸ ‘ਤੇ ਪੂਰੀ ਤਰ੍ਹਾਂ ਚੁੱਪ ਰਹਿਣ ਦਾ ਫੈਸਲਾ ਕੀਤਾ ਹੈ। ਉਸਦਾ ਮੰਨਣਾ ਹੈ ਕਿ ਪ੍ਰੋਫੈਸ਼ਨਲ ਮਾਮਲਿਆਂ ਨੂੰ ਹਮੇਸ਼ਾ ਮਾਣ, ਪਰਿਪੱਕਤਾ ਅਤੇ ਆਪਸੀ ਸਤਿਕਾਰ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।”
“ਸਮੇਂ-ਸਮੇਂ ‘ਤੇ ਬਹੁਤ ਸਾਰੀਆਂ ਅਫਵਾਹਾਂ ਅਤੇ ਕਹਾਣੀਆਂ ਸਾਹਮਣੇ ਆਈਆਂ ਹਨ, ਪਰ ਰਣਵੀਰ ਨੇ ਕਦੇ ਵੀ ਜਨਤਕ ਤੌਰ ‘ਤੇ ਜਵਾਬ ਦੇਣ ਜਾਂ ਇਨ੍ਹਾਂ ਅਫਵਾਹਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਉਹ ਆਪਣੇ ਕੰਮ ਅਤੇ ਆਉਣ ਵਾਲੇ ਪ੍ਰੋਜੈਕਟਾਂ ‘ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ। ਉਸਨੂੰ ਡੌਨ ਫ੍ਰੈਂਚਾਇਜ਼ੀ ਨਾਲ ਜੁੜੇ ਹਰ ਵਿਅਕਤੀ ਲਈ ਸਭ ਤੋਂ ਡੂੰਘਾ ਸਤਿਕਾਰ ਅਤੇ ਸਦਭਾਵਨਾ ਹੈ ਅਤੇ ਦਿਲੋਂ ਚਾਹੁੰਦਾ ਹੈ ਕਿ ਸੀਰੀਜ ਅੱਗੇ ਵੀ ਸਫਲ ਹੋਵੇ। ਅਜਿਹੀਆਂ ਸਥਿਤੀਆਂ ਵਿੱਚ ਚੁੱਪ ਅਤੇ ਸ਼ਾਂਤ ਰਹਿਣਾ ਹਮੇਸ਼ਾ ਉਸ ਦਾ ਫੈਸਲਾ ਰਿਹਾ ਹੈ, ਅਤੇ ਉਹ ਇਸ ਰਵੱਈਏ ਨੂੰ ਬਣਾਈ ਰੱਖੇਗਾ।”
What's Your Reaction?
Like
0
Dislike
0
Love
0
Funny
0
Angry
0
Sad
0
Wow
0