ਪੰਜਾਬੀ ਗਾਇਕ R Nait ਨੂੰ ਹਰਿਆਣਾ ਪੁਲਿਸ ਦਾ ਨੋਟਿਸ, ਸ਼ੂਟਿੰਗ ਦੌਰਾਨ ਬਿਨਾਂ ਮਨਜ਼ੂਰੀ ਹਥਿਆਰਾਂ ਦਾ ਕੀਤਾ ਸੀ ਪ੍ਰਦਰਸ਼ਨ
ਪੰਜਾਬੀ ਗਾਇਕ R Nait ਦੀ ਫਿਲਮ ਤੇ ਮਿਊਜਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਬਿਨਾਂ ਇਜਾਜ਼ਤ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਡਰ ਦਾ ਮਾਹੌਲ ਪੈਣਾ ਹੋਣ ਦਾ ਖਦਸ਼ਾ ਹੈ।
ਇਸ ਸਬੰਧੀ ਪਰਮ ਚਹਿਲ ਫਿਲਮ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਨਿਯਮ ਮੁਤਾਬਕ ਆਗਾਮੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡੀਐੱਸਪੀ ਵੀਰਭਾਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦਾ ਪ੍ਰਦਰਸ਼ਨ ਨਾ ਕਰੋ। ਹਥਿਆਰਾਂ ਦਾ ਗੈਰ-ਜ਼ਰੂਰੀ ਪ੍ਰਦਰਸ਼ਨ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ। ਕੈਥਲ ਪੁਲਿਸ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0