‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning

Apr 14, 2026 - 08:56
 0  0
‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਈਰਾਨ ਨਾਲ ਸ਼ਾਂਤੀ ਵਾਰਤਾ ਦੀ ਅਸਫਲਤਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਹੋਰਮੁਜ਼ ਜਲਡਮਰੂ ਵਿੱਚ ਈਰਾਨੀ ਬੰਦਰਗਾਹਾਂ ‘ਤੇ ਨਾਕਾਬੰਦੀ ਲਗਾ ਦਿੱਤੀ। ਈਰਾਨ ਨੇ ਟਰੰਪ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ। ਚੀਨ ਨੇ ਹੁਣ ਇਸ ਅਮਰੀਕੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ, ਇਸ ਨੂੰ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰ ਦੱਸਿਆ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਨੂੰ ਝਾੜ ਪਾਉਂਦਿਆਂ ਕਿਹਾ ਕਿ ਅਸੀਂ ਜੰਗਲ ਰਾਜ ਨਹੀਂ ਚੱਲਣ ਦਿਆਂਗੇ। ਦੁਨੀਆ ਨੂੰ ਜੰਗਲ ਦੇ ਕਾਨੂੰਨ ਵੱਲ ਵਾਪਸ ਜਾਣ ਦ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਹਾਲਾਂਕਿ ਈਰਾਨ ਜੰਗ ਨੂੰ ਲੈ ਕੇ ਅਮਰੀਕਾ ਨੇ ਇਸ ਤੋਂ ਪਹਿਲਾਂ ਸਪੇਨ ਨੂੰ ਦੁਤਕਾਰਿਆਂ ਸੀ ਪਰ ਹੁਣ ਚੀਨ ਨੇ ਇਸ ਮਾਮਲੇ ਵਿਚ ਸਪੇਨ ਦਾ ਸਾਥ ਦਿੱਤਾ ਹੈ।

ਜਿਨਪਿੰਗ ਨੇ ਕਿਹਾ, “ਚੀਨ ਅਤੇ ਸਪੇਨ ਦੋਵੇਂ ਸਿਧਾਂਤਕ ਅਤੇ ਤਰਕਸ਼ੀਲ ਦੇਸ਼ ਹਨ। ਅਸੀਂ ਇਤਿਹਾਸ ਦੇ ਸਹੀ ਪਾਸੇ ਖੜ੍ਹੇ ਹੋਣ ਲਈ ਤਿਆਰ ਹਾਂ।” ਸਾਨੂੰ ਜੰਗਲ ਦੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸੱਚੇ ਬਹੁਪੱਖੀਵਾਦ ਨੂੰ ਬਰਕਰਾਰ ਰੱਖਦੇ ਹੋਏ ਸਾਂਝੇ ਤੌਰ ‘ਤੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਦੀ ਰੱਖਿਆ ਕਰਨੀ ਚਾਹੀਦੀ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਹ ਬਿਆਨ ਅਮਰੀਕਾ ਵੱਲੋਂ ਅਮਰੀਕਾ ‘ਤੇ ਈਰਾਨ ਦੀ ਮਦਦ ਕਰਨ ਦਾ ਦੋਸ਼ ਲਗਾਉਣ ਅਤੇ ਬੀਜਿੰਗ ‘ਤੇ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਬਾਅਦ ਆਇਆ ਹੈ। ਰਿਪੋਰਟਾਂ ਮੁਤਾਬਕ ਚੀਨ ਈਰਾਨ ਨੂੰ ਏਅਰ ਡਿਫੈਂਸ ਹਥਿਆਰ ਮੁਹੱਈਆ ਕਰਾ ਰਿਹਾ ਹੈ ਤੇ ਕਿਹਾ ਕਿ ਜੇ ਟਰੰਪ ਇਸ ਦੋਸ਼ ਨੂੰ ਬਹਾਨਾ ਬਣਾ ਕੇ ਚੀਨੀ ਸਮਾਨਾਂ ‘ਤੇ ਵਾਧੂ 50% ਟੈਰਿਫ ਲਗਾਉਂਦੇ ਹਨ ਤਾਂ ਇਸ ਤੋਂ ਬਾਅਦ ਚੀਨ ਵੀ ਜਵਾਬੀ ਕਾਰਵਾਈ ਕਰੇਗਾ।

ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਨੇ ਅਮਰੀਕੀ ਖੁਫੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇੱਕ ਨਿਊਜ ਚੈਨਲ ਨੂੰ ਦੱਸਿਆ ਕਿ ਚੀਨ ਅਗਲੇ ਕੁਝ ਹਫ਼ਤਿਆਂ ਵਿੱਚ ਈਰਾਨ ਨੂੰ ਨਵੇਂ ਏਅਰ ਡਿਫੈਂਸ ਹਥਿਆਰ ਦੇਣ ਦੀ ਯੋਜਨਾ ਬਣਾ ਰਿਹਾ ਹੈ ਜਾਂ ਫਿਰ ਪਹਿਲਾਂ ਹੀ ਭੇਜ ਚੁੱਕਾ ਹੈ। ਇਸੇ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਵਾਧੂ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ।

ਬੀਜਿੰਗ ਨੇ ਈਰਾਨੀ ਬੰਦਰਗਾਹਾਂ ਦੀ ਅਮਰੀਕਾ ਦੀ ਨਾਕਾਬੰਦੀ ਨੂੰ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰ ਦੱਸਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਇੱਕ ਬਿਆਨ ਵਿੱਚ ਕਿਹਾ, “ਹੋਰਮੁਜ਼ ਜਲਡਮਰੂ ਵਿੱਚ ਟਾਰਗੇਟੇਡ ਅਮਰੀਕੀ ਨਾਕਾਬੰਦੀ ਨਾਲ ਤਣਾਅ ਹੋਰ ਵਧੇਗਾ। ਨਾਲ ਹੀ ਪਹਿਲਾਂ ਤੋਂ ਹੀ ਨਾਜੁਕ ਦੌਰ ਤੋਂ ਲੰਘ ਰਹੇ ਸੀਜਫਾਇਰ ਸਮਝੌਤੇ ਨੂੰ ਹੋਰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਦੇ ਇਸ ਕਦਮ ਨਾਲ ਸਟ੍ਰੇਟ ਤੋਂ ਆਵਾਜਾਈ ਦੀ ਸੁਰੱਖਿਆ ਹੋਰ ਵੀ ਖਤਰੇ ਵਿਚ ਪੈ ਜਾਏਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0