“Bigg Boss ‘ਚ 29 ਤਰੀਕ ਨੂੰ Mad Sandhu ਦੀ ਹੋਣੀ ਸੀ ਐਂਟਰੀ, ਦੋਸਤ ਨੇ ਕੀਤਾ ਖੁਲਾਸਾ

Oct 4, 2026 - 07:36
 0  0
“Bigg Boss ‘ਚ 29 ਤਰੀਕ ਨੂੰ Mad Sandhu ਦੀ ਹੋਣੀ ਸੀ ਐਂਟਰੀ, ਦੋਸਤ ਨੇ ਕੀਤਾ ਖੁਲਾਸਾ

ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੈਡ ਸੰਧੂ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਸੀ। ਜਾਣਕਾਰੀ ਮੁਤਾਬਕ ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਮੈਡ ਸੰਧੂ ‘ਤੇ ਗੋਲੀਆਂ ਚਲਾਈਆਂ ਤੇ ਮੌਕੇ ‘ਤੇ ਮੌਜੂਦ ਲੋਕ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਅੱਜ ਦੁਪਹਿਰ ਮੈਡ ਸੰਧੂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।

ਸਸਕਾਰ ਮੌਕੇ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਸੋਗ ਵਿਚ ਡੁੱਬੇ ਹੋਏ ਸਨ। ਇਸ ਮੌਕੇ ਮੈਡ ਸੰਧੂ ਦੇ ਦੋਸਤ ਕੁੰਵਰ ਸਿੰਘ ਨੇ ਦਾਅਵਾ ਕੀਤਾ ਕਿ 29 ਅਕਤੂਬਰ ਨੂੰ ਮੈਡ ਸੰਧੂ ਨੇ ਰਿਐਲਿਟੀ ਸ਼ੋਅ ਬਿਗ ਬੌਸ ਵਿਚ ਐਂਟਰੀ ਲੈਣੀ ਸੀ ਤੇ ਇਸ ਲਈ ਸਾਰੇ ਦਸਤਾਵੇਜ਼ ਵੀ ਸਾਈਨ ਕਰ ਲਏ ਗਏ ਸਨ। ਦੋਸਤ ਨੇ ਦੱਸਿਆ ਕਿ ਮੈਡ ਸੰਧੂ ਗੁਰੂ ਮਹਾਰਾਜ ਜੀ ਦਾ ਪਾਠ ਕਰਦਾ ਸੀ ਤੇ ਸੇਵਾ ਵੀ ਬਹੁਤ ਕਰਦਾ ਸੀ।

ਕੁੰਵਰ ਨੇ ਇਹ ਵੀ ਕਿਹਾ ਕਿ ਮੈਡ ਸੰਧੂ ਬੁਰਾ ਇਨਸਾਨ ਨਹੀਂ ਸੀ ਸਗੋਂ ਉਸ ਨੂੰ ਬੁਰਾ ਬਣਾਇਆ ਗਿਆ। ਉਹ ਛਬੀਲ ਲਗਾਉਂਦਾ ਸੀ, ਲੰਗਰ ਦੀ ਸੇਵਾ ਕਰਦਾ ਸੀ। ਹੜ੍ਹਾਂ ਵਿਚ ਵੀ ਉਹ ਲੋਕਾਂ ਦੇ ਵਿਚ ਕਾਫੀ ਐਕਟਿਵ ਰਿਹਾ ਤੇ ਲੋੜਵੰਦਾਂ ਦੀ ਮਦਦ ਕੀਤੀ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਸ਼ੂਟਰਾਂ ਬਾਰੇ ਜਾਣਕਾਰੀ ਮਿਲੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0