ਸੋਸ਼ਲ ਮੀਡੀਆ ‘ਤੇ ਛਾਈ ‘Cockroach Janta Party’, ਫਾਲੋਅਰਸ ਦੇ ਮਾਮਲੇ ‘ਚ Congress ਤੇ BJP ਨੂੰ ਪਛਾੜਿਆ
ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਅਚਾਨਕ ਫਾਲੋਅਰਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਚਾਰ ਦਿਨਾਂ ਦੇ ਅੰਦਰ ਪਾਰਟੀ ਦੇ ਇੰਸਟਾਗ੍ਰਾਮ ਹੈਂਡਲ ‘ਤੇ 14.1 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਇਹ ਗਿਣਤੀ ਕਾਂਗਰਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਪਾਰ ਕਰ ਗਈ ਹੈ।
ਇਸ ਤੋਂ ਪਹਿਲਾਂ ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿਰਫ਼ 48 ਘੰਟਿਆਂ ਦੇ ਅੰਦਰ 550,000 ਫਾਲੋਅਰਜ਼ ਆ ਚੁੱਕੇ ਸਨ ਅਤੇ ਤਿੰਨ ਦਿਨਾਂ ਦੇ ਅੰਦਰ ਇਹ ਗਿਣਤੀ 6.2 ਮਿਲੀਅਨ ਫਾਲੋਅਰਜ਼ ਤੱਕ ਪਹੁੰਚ ਗਈ ਸੀ।

ਕਾਕਰੋਚ ਜਨਤਾ ਪਾਰਟੀ ਨੇ ਇੰਸਟਾਗ੍ਰਾਮ ‘ਤੇ ਕਈ ਵੀਡੀਓ ਵੀ ਪੋਸਟ ਕੀਤੇ ਹਨ, ਜਿਨ੍ਹਾਂ ਨੂੰ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵਧਦੀ ਗਿਣਤੀ ਯਕੀਨੀ ਤੌਰ ‘ਤੇ ਦਰਸਾਉਂਦੀ ਹੈ ਕਿ ਪਾਰਟੀ ਨੇ ਇੰਟਰਨੈੱਟ ‘ਤੇ ਕਾਫ਼ੀ ਧਿਆਨ ਖਿੱਚਿਆ ਹੈ।
ਦੂਜੇ ਪਾਸੇ ਕਾਂਗਰਸ ਦੇ ਇੰਸਟਾਗ੍ਰਾਮ ‘ਤੇ 13.3 ਮਿਲੀਅਨ ਫਾਲੋਅਰਸ ਹਨ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੰਸਟਾਗ੍ਰਾਮ ਹੈਂਡਲ ‘ਤੇ 8.7 ਮਿਲੀਅਨ ਫਾਲੋਅਰਜ਼ ਹਨ। ਨਤੀਜੇ ਵਜੋਂ ਕਾਕਰੋਚ ਜਨਤਾ ਪਾਰਟੀ ਨੇ ਡੇਢ ਕਰੋੜ ਫਾਲੀਓਰਸ ਦੇ ਨਾਲ ਇੰਸਟਾਗ੍ਰਾਮ ਤੇ ਭਾਜਪਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਪਛਾੜ ਛੱਡ ਦਿੱਤਾ ਹੈ।

ਦੱਸ ਦੇਈਏ ਕਾਕਰੋਚ ਪਾਰਟੀ ਦੇ ਇੰਸਟਾਗ੍ਰਾਮ ਹੈਂਡਲ ਦੀ ਵਾਇਰਲ ਹੋਣ ਦੇ ਕਈ ਕਾਰਨ ਹਨ। ਇਸ ਸਮੇਂ, ਇਹ ਸਪੱਸ਼ਟ ਨਹੀਂ ਹੈ ਕਿ ਕਾਕਰੋਚ ਪਾਰਟੀ ਦੇ ਸਾਰੇ ਫਾਲੋਅਰ ਅਸਲੀ ਹਨ ਜਾਂ ਨਹੀਂ। ਪਹਿਲਾਂ, ਆਓ ਇੰਸਟਾਗ੍ਰਾਮ ਦੇ ਸਿਸਟਮ ਨੂੰ ਸਮਝੀਏ। ਇੰਸਟਾਗ੍ਰਾਮ ਦਾ ਪੂਰਾ ਸਿਸਟਮ ਇੱਕ ਐਲਗੋਰਿਦਮ ‘ਤੇ ਕੰਮ ਕਰਦਾ ਹੈ। ਜੇਕਰ ਕੰਟੈਂਟ ਨੂੰ ਸ਼ੁਰੂ ਵਿੱਚ ਲਾਈਕਸ, ਸ਼ੇਅਰ ਅਤੇ ਕਮੈਂਟਸ ਵਿੱਚ ਤੇਜ਼ੀ ਨਾਲ ਵਾਧਾ ਮਿਲਦਾ ਹੈ, ਤਾਂ ਇੰਸਟਾਗ੍ਰਾਮ ਇਸ ਨੂੰ ਹੋਰ ਲੋਕਾਂ ਤੱਕ ਪਹੁੰਚਾਉਂਦਾ ਹੈ।
ਕਾਕਰੋਚ ਪਾਰਟੀ ਇੰਸਟਾਗ੍ਰਾਮ ‘ਤੇ ਛੋਟੇ ਵੀਡੀਓ ਪੋਸਟ ਕਰਦੀ ਹੈ ਜੋ ਸਿੱਧੇ ਤੌਰ ‘ਤੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਇਹਨਾਂ ਵੀਡੀਓਜ਼ ਵਿੱਚ ਕਾਮੇਡੀ, ਗੁੱਸਾ ਅਤੇ ਹੋਰ ਬਹੁਤ ਕੁਝ ਸੀ। ਵੀਡੀਓਜ਼ ਦਾ ਇਹ ਮਿਕਸ ਵਰਜਨ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਇਸ ਨਾਲ ਕਨੈਕਟ ਵੀ ਕੀਤਾ, ਜਿਸ ਕਰਕੇ ਵਿਊਜ ਟਾਈਮ ਵੀ ਵਧ ਗਿਆ।
What's Your Reaction?
Like
0
Dislike
0
Love
0
Funny
0
Angry
0
Sad
0
Wow
0