ਮੋਗਾ ਰੈਲੀ ‘ਚ ਸ਼ਾਮਲ ਹੋਣਗੇ CM ਮਾਨ, ਖੁਦ ਟਵੀਟ ਕਰਕੇ ਕਿਹਾ- “ਮੋਗਾ ਰੈਲੀ ‘ਚ ਮਿਲਦੇ ਹਾਂ ਦੋਸਤੋ”

Feb 16, 2026 - 08:04
 0  0
ਮੋਗਾ ਰੈਲੀ ‘ਚ ਸ਼ਾਮਲ ਹੋਣਗੇ CM ਮਾਨ, ਖੁਦ ਟਵੀਟ ਕਰਕੇ ਕਿਹਾ- “ਮੋਗਾ ਰੈਲੀ ‘ਚ ਮਿਲਦੇ ਹਾਂ ਦੋਸਤੋ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਗਾ ਰੈਲੀ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਸੀ.ਐੱਮ. ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ, ਜਿਸ ਕਰਕੇ ਪਹਿਲਾਂ ਕਿਆਸਰਾਈਆਂ ਲਗਾਈ ਜਾ ਰਹੀ ਸੀ ਕਿ ਉਹ ਰੈਲੀ ਵਿੱਚ ਸ਼ਾਮਿਲ ਨਹੀਂ ਹੋਣਗੇ। ਪਰ ਹੁਣ ਉਨ੍ਹਾਂ ਵੱਲੋਂ ਖੁਦ ਟਵੀਟ ਕਰਕੇ ਜਾਣਕਰੀ ਦਿੱਤੀ ਗਈ ਹੈ ਕਿ ਉਹ ਰੈਲੀ ਵਿੱਚ ਸ਼ਾਮਿਲ ਹੋਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਮੋਗਾ ਨੇੜੇ ਪਿੰਡ ਕਿੱਲੀ ਚਹਿਲਾਂ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਰੈਲੀ ਹੋ ਰਹੀ ਹੈ…ਮਿਲਦੇ ਹਾਂ ਦੋਸਤੋ।

ਦੱਸ ਦੇਈਏ ਕਿ ਬੀਤੇ ਕੱਲ੍ਹ ਮਹਾਂਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਦਿਰ ਵਿੱਚ ਪੂਜਾ ਕੀਤੀ ਸੀ। ਪੂਜਾ ਤੋਂ ਬਾਅਦ ਮੁੱਖ ਮੰਤਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਜਿਸ ਤੋਂ ਬਾਅਦ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ। ਹੁਣ ਸੂਚਨਾ ਮਿਲੀ ਹੈ ਕਿ ਥੋੜੀ ਦੇਰ ਵਿੱਚ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਡਿਸਚਾਰ ਕੀਤਾ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0