ਭਾਰਤੀ ਟੀਮ ਨੇ ਲਾਰਡਸ ‘ਚ ਰਚਿਆ ਇਤਿਹਾਸ, ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਜਿੱਤਿਆ ਟੈਸਟ ਮੈਚ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ “ਹੋਮ ਆਫ ਕ੍ਰਿਕਟ” ਕਹੇ ਜਾਣ ਵਾਲੇ ਲਾਰਡਸ ਵਿਖੇ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਪਹਿਲਾ ਮਹਿਲਾ ਟੈਸਟ ਮੈਚ ਜਿੱਤਿਆ। ਲਾਰਡਸ ਦੇ 142 ਸਾਲਾਂ ਦੇ ਟੈਸਟ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇਸ ਮੈਦਾਨ ‘ਤੇ ਮਹਿਲਾ ਟੈਸਟ ਮੈਚ ਖੇਡਿਆ ਗਿਆ ਸੀ ਅਤੇ ਭਾਰਤ ਨੇ ਸ਼ਾਨਦਾਰ ਢੰਗ ਨਾਲ ਜਿੱਤ ਕੇ ਇਸ ਇਤਿਹਾਸਕ ਮੈਚ ਨੂੰ ਯਾਦਗਾਰੀ ਬਣਾ ਦਿੱਤਾ।
ਭਾਰਤ ਨੇ ਚੌਥੀ ਸਵੇਰ ਇੰਗਲੈਂਡ ਦੀ ਦੂਜੀ ਪਾਰੀ ਨੂੰ 186 ਦੌੜਾਂ ‘ਤੇ ਸਮੇਟ ਕੇ ਮੈਚ ਜਿੱਤਿਆ। ਇੰਗਲੈਂਡ ਕੋਲ ਜਿੱਤਣ ਲਈ 457 ਦੌੜਾਂ ਦਾ ਵਿਸ਼ਾਲ ਟੀਚਾ ਸੀ, ਪਰ ਮੇਜ਼ਬਾਨ ਟੀਮ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੀ। ਭਾਰਤ ਨੂੰ ਆਖਰੀ ਦਿਨ ਜਿੱਤਣ ਲਈ ਸਿਰਫ਼ ਚਾਰ ਵਿਕਟਾਂ ਦੀ ਲੋੜ ਸੀ, ਜੋ ਉਨ੍ਹਾਂ ਨੇ ਪਹਿਲੇ ਸੈਸ਼ਨ ਵਿੱਚ ਹਾਸਲ ਕਰ ਲਈ।

ਇਤਿਹਾਸਕ ਜਿੱਤ ਤੋਂ ਪਹਿਲਾਂ ਚੌਥੀ ਸਵੇਰ ਨੂੰ ਭਾਰਤੀ ਟੀਮ ਨੂੰ ਇੱਕ ਖਾਸ ਸਰਪ੍ਰਾਈਜ਼ ਮਿਲਿਆ। ਮਹਾਨ ਬੱਲੇਬਾਜ਼ ਸਚਿਨ ਤੇਂੁਦੁਲਕਰ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਭਾਰਤੀ ਡ੍ਰੇਸਿੰਗ ਰੂਮ ਪਹੁੰਚੇ ਅਤੇ ਕਪਤਾਨ ਹਰਮਨਪ੍ਰੀਤ ਕੌਰ ਸਣੇ ਪੂਰੀ ਟੀਮ ਤੇ ਸਪੋਰਟ ਸਟਾਫ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਹੌਂਸਲਾ ਵਧਾਇਆ। ਇੰਗਲੈਂ ਦੇ ਸਾਬਕਾ ਬੱਲੇਬਾਜ਼ ਨਿਕ ਨਾਈਟ ਨੇ ਪ੍ਰਸਾਰਣ ਦੌਰਾਨ ਕਿਹਾ ਕਿ ਭਾਰਤੀ ਖਿਡਾਰੀਆਂ ਲਈ ਇਸ ਤੋਂ ਵੱਡਾ ਪ੍ਰੇਰਣਾਦਾਇਕ ਪਲ ਸ਼ਾਇਦ ਹੀ ਕੋਈ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਸਚਿਨ ਦਾ ਇਸ ਤਰ੍ਹਾਂ ਅਚਾਨਕ ਟੀਮ ਦੇ ਵਿਚ ਪਹੁੰਚਣਾ ਖਿਡਾਰੀਆਂ ਦੇ ਆਤਮਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਵਾਲਾ ਪਲ ਸੀ। ਮੈਚ ਖਤਮ ਹੋਣ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ। ਆਈਸੀਸੀ ਚੇਅਰੈਨ ਜੈਅ ਸ਼ਾਹ ਵੀ ਲਾਰਡਸ ਵਿਚ ਮੌਜੂਦ ਰਹੇ।
ਭਾਰਤ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ ਸਿਰਫ਼ 170 ਦੌੜਾਂ ‘ਤੇ ਸਿਮਟ ਗਈ, ਜਿਸ ਨਾਲ ਭਾਰਤ ਨੂੰ 115 ਦੌੜਾਂ ਦੀ ਮਹੱਤਵਪੂਰਨ ਲੀਡ ਮਿਲੀ। ਭਾਰਤੀ ਟੀਮ ਨੇ ਫਿਰ ਆਪਣੀ ਦੂਜੀ ਪਾਰੀ 147/7 ‘ਤੇ ਐਲਾਨ ਦਿੱਤੀ, ਜਿਸ ਨਾਲ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਮਿਲਿਆ। ਤੀਜੇ ਦਿਨ ਦੀ ਖੇਡ ਦੇ ਅਖੀਰ ਤੱਕ ਇੰਗਲੈਂਡ ਦਾ ਸਕੋਰ 130/6 ਸੀ, ਅਤੇ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਜਲਦੀ ਹੀ ਬਾਕੀ ਚਾਰ ਵਿਕਟਾਂ ਲੈ ਲਈਆਂ।
What's Your Reaction?
Like
0
Dislike
0
Love
0
Funny
0
Angry
0
Sad
0
Wow
0