ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕੀਤਾ ਕਮਾਲ, 44 ਸਾਲਾਂ ਬਾਅਦ ਏਸ਼ੀਆਈ ਖੇਡਾਂ ‘ਚ ਜਿੱਤਿਆ ਸੋਨ ਤਗ਼ਮਾ

Oct 2, 2026 - 08:54
 0  0
ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕੀਤਾ ਕਮਾਲ, 44 ਸਾਲਾਂ ਬਾਅਦ ਏਸ਼ੀਆਈ ਖੇਡਾਂ ‘ਚ ਜਿੱਤਿਆ ਸੋਨ ਤਗ਼ਮਾ

ਏਸ਼ੀਅਨ ਗੇਮਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਮਾਲ ਕਰ ਦਿਖਆਿਆ ਹੈ। ਏਸ਼ੀਅਨ ਖੇਡਾਂ ਵਿਚ 44 ਸਾਲ ਬਾਅਦ ਗੋਲਡ ਜਿੱਤ ਲਿਆ। ਟੀਮ ਨੇ ਫਾਈਨਲ ਵਿਚ ਚੀਨ ਨੂੰ 1-0 ਨਾਲ ਹਰਾਇਆ। ਭਾਰਤ ਲਈ ਇਕ ਮਾਤਰ ਗੋਲ ਲਾਲਰੇਮਸਿਆਮੀ ਨੇ ਕੀਤਾ। ਇਸ ਤੋਂ ਪਹਿਲਾ ਭਾਰਤ ਨੇ 1982 ਵਿਚ ਸਾਊਥ ਕੋਰੀਆ ਨੂੰ ਹਰਾ ਕੇ ਗੋਲਡ ਜਿੱਤਿਆ ਸੀ।

ਫਾਈਨਲ ਵਿਚ ਭਾਰਤ ਹਾਫ ਟਾਈਮ ਤੱਕ 1-0 ਨਾਲ ਅੱਗੇ ਸੀ। ਦੂਜੇ ਕੁਆਰਟਰ ਵਿਚ ਚੀਨ ਨੂੰ ਪੈਨਲਟੀ ਸਟ੍ਰੋਕ ਵੀ ਮਿਲਿਆ ਪਰ ਗੋਲਕੀਪਰ ਸਵਿਤਾ ਪੂਨੀਆ ਨੇ ਬੇਹਤਰੀ ਬਚਾਅ ਕਰਦੇ ਹੋਏ ਸਕੋਰ ਬਰਾਬਰ ਨਹੀਂ ਹੋਣ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਨੇ ਲਾਸ ਏਂਜਲਸ 2028 ਓਲੰਪਿਕ ਲਈ ਕੁਆਲੀਫਾਈ ਵੀ ਕਰ ਲਿਆ।

ਤੀਜੇ ਕੁਆਰਟਰ ਵਿਚ ਵੀ ਚੀਨ ਨੇ ਬਹੁਤ ਸਾਰੇ ਮੂਵਸ ਬਣਾਏ ਪਰ ਭਾਰਤੀ ਗੋਲਕੀਪਰ ਤੇ ਡਿਫੈਂਡਰਸ ਨੇ ਹਰ ਅਟੈਕ ਨੂੰ ਨਾਕਾਮ ਕਰ ਦਿੱਤਾ। ਤੀਜੇ ਕੁਆਰਟਰ ਵਿਚ ਚੀਨ ਨੂੰ ਕੁੱਲ ਤਿੰਨ ਪੈਨਲਟੀ ਕਾਰਨਰ ਮਿਲੇ। ਇਕ ਮੌਕੇ ‘ਤੇ ਤਾਂ ਰੈਫਰੀ ਨੇ ਚੀਨ ਨੂੰ ਪੈਨਲਟੀ ਸਟ੍ਰੋਕ ਥਮਾ ਦਿੱਤਾ ਪਰ ਭਾਰਤੀ ਟੀਮ ਦੇ ਰਿਵਿਊ ਲੈਣ ਦੇ ਬਾਅਦ ਉਸ ਨੂੰ ਸਿਰਫ ਲਨੈਲਟੀ ਵਿਚ ਤਬਦੀਲ ਕਰ ਦਿੱਤਾ ਗਿਆ।

ਚੌਥੇ ਕੁਆਰਟਰ ਵਿਚ ਵੀ ਚੀਨੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਹਰ ਹਮਲੇ ਨੂੰ ਭਾਰਤੀ ਡਿਫੈਂਸ ਨੇ ਨਸ਼ਟ ਕਰ ਦਿੱਤਾ। ਚੌਥੇ ਕੁਆਟਰ ਵਿਚ ਹਾਲਾਂਕਿ ਚੀਨ ਨੂੰ ਕੋਈ ਪਨੈਲਟੀ ਕਾਰਨਰ ਨਹੀਂ ਮਿਲਿਆ ਜੋ ਟੀਮ ਇੰਡੀਆ ਲਈ ਚੰਗੀ ਗੱਲ ਰਹੀ ਜਿਵੇਂ ਹੀ ਫਾਈਨਲ ਸੀਟੀ ਵੱਜੀ ਭਾਰਤੀ ਟੀਮ ਤੇ ਫੈਨਸ ਜਸ਼ਨ ਵਿਚ ਡੁੱਬ ਗਏ।

ਦੱਸ ਦੇਈਏ ਕਿ ਏਸ਼ੀਅਨ ਗੇਮਸ ਵਿਚ ਮਹਿਲਾ ਹਾਕੀ ਦੀ ਸ਼ੁਰੂਆਤ 1982 ਵਿਚ ਹੋਈ ਸੀ। ਪਹਿਲੇ ਹੀ ਐਡੀਸ਼ਨ ਵਿਚ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ। ਉਸ ਦੇ ਬਾਅਦ ਭਾਰਤ ਨੇ ਹੁਣ ਇਸ ਈਵੈਂਟ ਵਿਚ ਸਫਲਤਾ ਹਾਸਲ ਕੀਤੀ। ਭਾਰਤੀ ਮਹਿਲਾ ਹਾਕੀ ਟੀਮ ਨੇ 1998 ਤੇ 2018 ਵਿਚ ਫਾਈਨਲ ਤੱਕ ਦਾ ਸਫਰ ਕੀਤਾ ਪਰ ਕ੍ਰਮਵਾਰ ਸਾਊਥ ਕੋਰੀਆ ਤੇ ਜਾਪਾਨ ਨਾਲ ਹਾਰ ਦੇ ਚੱਲਦੇ ਚਾਂਦੇ ਦੇ ਤਮਗੇ ਤੋਂ ਵੀ ਸੰਤੋਸ਼ ਰਨਾ ਪਿਆ। 1986, 2006, 2014, 2022 ਦੇ ਐਡੀਸ਼ਨ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਿਚ ਕਾਂਸੇ ਦੇ ਮੈਡਲ ਜਿੱਤੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0