ਜੰਤਰ-ਮੰਤਰ ‘ਤੇ CJP ਦਾ ਅੰਦੋਲਨ ਹੋਇਆ ਖਤਮ, ਕਿਹਾ-‘ਮੰਗਾਂ ਮੰਨੀਆਂ ਗਈਆਂ, ਤੁਰੰਤ ਘਰ ਪਰਤੋ’

Jul 25, 2026 - 10:21
 0  0
ਜੰਤਰ-ਮੰਤਰ ‘ਤੇ CJP ਦਾ ਅੰਦੋਲਨ ਹੋਇਆ ਖਤਮ, ਕਿਹਾ-‘ਮੰਗਾਂ ਮੰਨੀਆਂ ਗਈਆਂ, ਤੁਰੰਤ ਘਰ ਪਰਤੋ’

ਕਾਕਰੋਚ ਜਨਤਾ ਪਾਰਟੀ ਨੇ ਅੱਜ ਅੰਦੋਲਨ ਖਤਮ ਕਰ ਦਿੱਤਾ। ਕੇਂਦਰੀ ਮੰਤਰੀ ਜੇਪੀ ਨੱਢਾ, ਜੀਤੇਂਦਰ ਸਿੰਘ ਦੇ ਨਾਲ ਬੁਲਾਰੇ ਸੌਰਭ ਦਾਸ, ਆਸ਼ੂਤੋਸ਼ ਰਾਂਕਾ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਐਲਾਨ ਕੀਤਾ। ਸੌਰਭ ਦਾਸ ਨੇ ਕਿਹਾ ਕਿ ਜੰਤਰ-ਮੰਤਰ ‘ਤੇ ਮੌਜੂਦ ਸਾਰੇ ਪ੍ਰਦਰਸ਼ਨਕਾਰੀ ਹੁਣ ਆਪਣੇ ਘਰ ਪਰਤ ਜਾਓ।

ਰੰਕਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਸਰਕਾਰ ਨਾਲ 3 ਵਾਰ ਗੱਲਬਾਤ ਹੋਈ। ਸਾਡੀਆਂ ਤਿੰਨਾਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਵਿਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ, ਸਾਰੇ ਕੇਸ ਵਾਪਸ ਲਏ ਜਾਣ ਤੇ NEET ਪੀੜਤਾਂ ਨੂੰ ਇਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਣਾ ਸ਼ਾਮਲ ਹੈ। ਇਸ ਲਈ, ਸੀਜੇਪੀ ਜੰਤਰ-ਮੰਤਰ ‘ਤੇ ਇਸ ਅੰਦੋਲਨ ਦੇ ਤੁਰੰਤ ਸਮਾਪਤੀ ਦਾ ਐਲਾਨ ਕਰਦੇ ਹਨ। ਅਸੀਂ ਨਿਮਰਤਾ ਨਾਲ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਨੂੰ ਸ਼ਾਂਤੀਪੂਰਵਕ ਅਤੇ ਬਿਨਾਂ ਦੇਰੀ ਕੀਤੇ ਖਾਲੀ ਕਰਨ ਅਤੇ ਤੁਰੰਤ ਆਪਣੇ-ਆਪਣੇ ਘਰਾਂ ਨੂੰ ਵਾਪਸ ਜਾਣ ਦੀ ਅਪੀਲ ਕਰਦੇ ਹਾਂ।”

ਮੀਟਿੰਗ ਮਗਰੋਂ ਜੇਪੀ ਨੱਢਾ ਨੇ ਕਿਹਾ ਕਿ ਅੰਦੋਲਨਕਾਰੀਆਂ ਵੱਲੋਂ ਸਰਕਾਰ ਨੂੰ ਲਿਖਤੀ ਮੰਗ ਪੱਤਰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਮੁਆਵਜ਼ਾ ਦੇਣ, ਸਾਰੇ ਰਾਜਾਂ ਵਿੱਚ ਦਰਜ ਐਫਆਈਆਰ ਵਾਪਸ ਲੈਣ ਅਤੇ ਵਿਦਿਅਕ ਸੁਧਾਰਾਂ ਸੰਬੰਧੀ ਮੰਗਾਂ ਦੇ ਮੈਮੋਰੰਡਮ ਦੀ ਜਾਂਚ ਕਰਨ ਲਈ ਸਹਿਮਤ ਹੋ ਗਈ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0