ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਰਵਾਨਾ ਹੋਈ ED ਦੀ ਟੀਮ, ਦਿੱਲੀ ਨੂੰ ਨਿਕਲਿਆ ਕਾਫਲਾ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਈਡੀ ਦੇ ਅਧਿਕਾਰੀ ਮੰਤਰੀ ਅਰੋੜਾ ਨੂੰ ਲੈ ਕੇ ਦਿੱਲੀ ਰਵਾਨਾ ਹੋ ਚੁੱਕੇ ਹਨ। ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ-2 ਵਿਚ ਸੰਜੀਵ ਅਰੋੜਾ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਤੇ ਇਨ੍ਹਾਂ ਸਭ ਵਿਚਾਲੇ ਹੁਣ ਖਬਰ ਹੈ ਕਿ ਕੈਬਨਿਟ ਮੰਤਰੀ ਨੂੰ ਲੈ ਕੇ ਈਡੀ ਦੇ ਅਧਿਕਾਰੀ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਤੇ ਇਨ੍ਹਾਂ ਦੇ ਕਾਫਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਲਗਭਗ 10 ਘੰਟੇ ਦੀ ਪੁੱਛਗਿਛ ਮਗਰੋਂ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਦੀ ਟੀਮ ਵੱਲੋਂ ਦਿੱਲੀ ਲਿਜਾਇਆ ਗਿਆ ਹੈ ਜਿਥੇ ਅੱਗੇ ਦੀ ਜਾਂਚ ਕੀਤੀ ਜਾਵੇਗੀ।

ਦੂਜੇ ਪਾਸੇ ਈਡੀ ਦੀ ਇਸ ਕਾਰਵਾਈ ‘ਤੇ CM ਮਾਨ ਨੇ ਕੇਂਦਰੀ ਏਜੰਸੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਦੇ ED ਭੇਜ ਦਿੱਤੀ, ਕਦੇ ਸੀਬੀਆਈ ਭੇਜ ਦਿੱਤੀ ਤੇ ਕਦੇ ਇਨਕਮ ਟੈਕਸ ਇਹ ਪੰਜਾਬੀਆਂ ਨੂੰ ਡਰਾਉਂਦੇ ਹਨ ਪਰ ਪੰਜਾਬੀ ਡਰਨ ਵਾਲੇ ਨਹੀਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਅਸ਼ੋਕ ਮਿੱਤਲ ਨਾਲ ਕੀਤਾ ਸੀ। 2 ਦਿਨ ਛਾਪੇਮਾਰੀ ਕੀਤੀ ਤੇ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਉਨ੍ਹਾਂ ਨੂੰ ਸੁਰੱਖਿਆ ਦੇ ਦਿੱਤੀ ਗਈ ਤੇ ਕੇਸ ਨੂੰ ਖਤਮ ਕਰ ਦਿੱਤਾ ਗਿਆ। ਜੇਕਰ ਪਾਰਟੀ ਜੁਆਇਨ ਨਹੀਂ ਕੀਤੀ ਤਾਂ ਝੂਠੇ ਪਰਚੇ ਦਰਜ ਕਰਵਾਏ ਜਾਣਗੇ। ਭਾਜਪਾ ਵੱਲੋਂ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ।
ਈਡੀ ਨੂੰ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਪੰਜਾਬੀਆਂ ਨਾਲ ਧੱਕਾ ਕਰਦਾ ਹੈ, ਉਹ ਉਸ ਨੂੰ ਨਹੀਂ ਬਖਸ਼ਦੇ। ਭਾਜਪਾ ਦਾ ਜਾਦੂ ਪੰਜਾਬ ਵਿਚ ਨਹੀਂ ਚੱਲੇਗਾ।
What's Your Reaction?
Like
0
Dislike
0
Love
0
Funny
0
Angry
0
Sad
0
Wow
0