ਈਸ਼ਾਨ ਕਿਸ਼ਨ ਬਣੇ ਦੁਨੀਆ ਦੇ ਨੰਬਰ 1 ਟੀ-20 ਬੱਲੇਬਾਜ਼, ਰੈਕਿੰਗ ਲਿਸਟ ‘ਚ ਅਭਿਸ਼ੇਕ ਸ਼ਰਮਾ ਨੂੰ ਛੱਡਿਆ ਪਿੱਛੇ

Jul 1, 2026 - 08:51
 0  0
ਈਸ਼ਾਨ ਕਿਸ਼ਨ ਬਣੇ ਦੁਨੀਆ ਦੇ ਨੰਬਰ 1 ਟੀ-20 ਬੱਲੇਬਾਜ਼, ਰੈਕਿੰਗ ਲਿਸਟ ‘ਚ ਅਭਿਸ਼ੇਕ ਸ਼ਰਮਾ ਨੂੰ ਛੱਡਿਆ ਪਿੱਛੇ

ਭਾਰਤੀ ਵਿਕਟ ਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ICC ਦੀ ਤਾਜ਼ਾ ਮੈਨਸ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਲਗਭਗ 12 ਮਹੀਨੇ ਤੋਂ ਟੌਪ ਕਰਕੇ ਕਾਬਜ਼ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡਿਆ ਹੈ। ਈਸ਼ਾਨ ਟੀ-20 ਰੈਂਕਿੰਗ ਵਿਚ ਨੰਬਰ-1 ਬਣਨ ਵਾਲੇ ਭਾਰਤ ਦੇ ਚੌਥੇ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ ਤੇ ਅਭਿਸ਼ੇਕ ਸ਼ਰਮਾ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਦੂਜੇ ਪਾਸੇ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ 848 ਰੇਟਿੰਗ ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਹਨ।

ਈਸ਼ਾਨ ਕਿਸ਼ਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੋਏ ਟੀ-20 ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਦਾ ਫਾਇਦਾ ਉਨ੍ਹਾਂ ਨੂੰ ਰੈਂਕਿੰਗ ਵਿਚ ਮਿਲਿਆ ਹੈ। ਈਸ਼ਾਨ ਨੇ ਵਰਲਡ ਕੱਪ ਦੌਰਾਨ ਲਗਭਗ 200 ਦੀ ਸਟ੍ਰਾਈਕ ਰੇਟ ਨਾਲ 317 ਦੌੜਾਂ ਬਣਾਈਆਂ ਸਨ। ਇਸ ਵਿਚ ਕੋਲੰਬੋ ਵਿਚ ਪਾਕਿਸਤਾਨ ਖਿਲਾਫ ਖੇਡਿਆ ਗਿਆ ਮੈਚ ਵੀ ਸ਼ਾਮਲ ਹੈ ਜਿਸ ਵਿਚ ਉਹ ਪਲੇਅਰ ਆਫ ਦਿ ਮੈਚ ਚੁਣੇ ਗਏ ਸਨ। ਤਾਜ਼ਾ ਰੈਂਕਿੰਗ ਵਿਚ ਈਸ਼ਾਨ ਦੇ 876 ਰੇਟਿੰਗ ਪੁਆਇੰਟਸ ਹਨ।

ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਭਾਰਤ ਦੇ ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ ਨੂੰ ਨੁਕਸਾਨ ਹੋਇਆ ਹੈ। ਦੋਵੇਂ ਖਿਡਾਰੀ ਇਕ-ਇਕ ਪਾਇਦਾਨ ਹੇਠਾਂ ਖਿਸਕ ਕੇ ਤੀਜੇ ਤੇ 6ਵੇਂ ਸਥਾਨ ‘ਤੇ ਆ ਗਏ ਹਨ। ਇਸ ਸੂਚੀ ਵਿਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੇ ਆਪਣਾ ਨੰਬਰ-1 ਦਾ ਸਥਾਨ ਬਰਕਰਾਰ ਰੱਖਿਆ ਹੈ।

ਮੈਨਸ ਦੀ ਟੈਸਟ ਬੈਟਿੰਗ ਰੈਂਕਿੰਗ ਵਿਚ ਵੱਡਾ ਬਦਲਾਅ ਹੋਇਆ ਹੈ। ਆਸਟ੍ਰੇਲੀਆ ਦੇ ਟ੍ਰੇਵਿਸ ਹੈੱਡ ਛਲਾਂਗ ਲਗਾ ਕੇ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂ ਕਿ ਜੋ ਰੂਟ ਫਿਸਲ ਕੇ ਤੀਜੇ ਸਥਾਨ ‘ਤੇ ਆ ਗਏ ਹਨ। ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ 6ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂ ਕਿ ਯਸ਼ਸਵੀ ਜਾਇਸਵਾਲ ਇਕ ਥਾਂ ਹੇਠਾਂ ਡਿੱਗ ਕੇ 9ਵੇਂ ਨੰਬਰ ‘ਤੇ ਆ ਗਏ ਹਨ।

ਟੈਸਟ ਗੇਂਦਬਾਜ਼ਾਂ ਦੀ ਲਿਸਟ ਵਿਚ ਭਾਰਤ ਦੇ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਨਿਊਜ਼ੀਲੈਂਡ ਦੇ ਮੈਟ ਹੇਨਰੀ 861 ਅੰਕਾਂ ਨਾਲ ਦੂਜੇ, ਆਸਟ੍ਰੇਲੀਆ ਦੇ ਮਿਚੇਲ ਸਟਾਰਕ 838 ਅੰਕਾਂ ਨਾਲ ਤੀਜੇ ਤੇ ਪੈਟ ਕਮਿੰਸ 832 ਅੰਕਾਂ ਨਾਲ ਚੌਥੇ ਥਾਂ ‘ਤੇ ਹਨ। ਦੂਜੇ ਪਾਸੇ ਸਾਊਥ ਅਫਰੀਕਾ ਦੇ ਮਾਰਕੋ ਯਾਨਸਨ 825 ਰੇਟਿੰਗ ਅੰਕਾਂ ਦੇ ਨਾਲ ਟੌਪ-5 ਵਿਚ 5ਵੇਂ ਸਥਾਨ ‘ਤੇ ਮੌਜੂਦ ਹਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0