T-20 ਵਰਲਡ ਕੱਪ ‘ਚ ਪਾਕਿਸਤਾਨ ‘ਤੇ ਭਾਰਤ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ, CM ਮਾਨ ਨੇ ਦਿੱਤੀ ਵਧਾਈ

Feb 16, 2026 - 08:09
 0  1
T-20 ਵਰਲਡ ਕੱਪ ‘ਚ ਪਾਕਿਸਤਾਨ ‘ਤੇ ਭਾਰਤ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ, CM ਮਾਨ ਨੇ ਦਿੱਤੀ ਵਧਾਈ

ਟੀ-20 ਵਿਸ਼ਵ ਕੱਪ ਵਿਚ ਦੋਵੇਂ ਟੀਮਾਂ ਵਿਚਕਾਰ 9 ਵਾਰ ਮੁਕਾਬਲਾ ਹੋਇਆ ਜਿਸ ਵਿਚੋਂ 8 ਵਾਰ ਟੀਮ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਇਕ ਵਾਰ ਪਾਕਿਸਤਾਨ ਦੀ ਟੀਮ ਸਫਲਤਾ ਹਾਸਲ ਕਰ ਸਕੀ ਹੈ। ਬੀਤੇ ਦਿਨੀਂ ਹੋਏ ਜਿਸ ਮੈਚ ਦਾ ਫੈਨਸ ਨੂੰ ਸਭ ਤੋਂ ਵੱਧ ਇੰਤਜ਼ਾਰ ਸੀ, ਉਹ ਮੈਚ ਖਤਮ ਵੀ ਹੋਇਆ ਤਾਂ ਇਕਤਰਫਾ ਅੰਦਾਜ਼ ਵਿਚ। ਟੀ-20 ਵਿਸ਼ਵ ਕੱਪ 2026 ਦੇ ਮਹਾਮੁਕਾਬਲੇ ਵਿਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 61 ਦੌੜਾਂ ਤੋਂ ਹਰਾ ਦਿੱਤਾ। ਸਾਰੇ ਵਿਵਾਦ, ਡਰਾਮਾ ਦੇ ਬਾਅਦ ਆਖਿਰਕਾਰ ਇਹ ਮੈਚ ਸੰਭਵ ਹੋ ਸਕਿਆ ਪਰ ਪਾਕਿਸਤਾਨ ਨੂੰ ਭਾਰਤ ਨੇ ਆਈਨਾ ਦਿਖਾ ਦਿੱਤਾ।

ਭਾਰਤ ਨੇ ਟੀ-20 ਵਰਲਡ ਕੱਰ ਵਿਚ ਪਾਕਿਸਤਾਨ ਨੂੰ 61 ਦੌੜਾਂ ਤੋਂ ਹਰਾ ਦਿੱਤਾ ਹੈ। ਟੂਰਨਾਮੈਂਟ ਦੇ ਇਤਿਹਾਸ ਵਿਚ ਇਹ ਭਾਰਤ ਦੀ ਪਾਕਿਸਤਾਨ ‘ਤੇ ਦੌੜਾਂ ਦੇ ਲਿਹਾਜ਼ ਤੋਂ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਨਾਲ ਹੀ ਭਾਰਤੀ ਟੀਮ ਸੁਪਰ-8 ਰਾਊਂਡ ਲਈ ਕੁਆਲੀਫਾਈ ਹੋ ਗਈ ਹੈ। ਟੀਮ ਨੇ ਲਗਾਤਾਰ 3 ਜਿੱਤ ਹਾਸਲ ਕਰਦੇ ਹੋਏ ਗਰੁੱਪ ਏ ਦੀ ਪੁਆਇੰਟਸ ਟੇਬਲ ‘ਤੇ ਟੌਪ ‘ਤੇ ਹੈ।

India rout Pakistan in T20 World Cup grudge match after Kishan's 'amazing'  innings | T20 World Cup 2026 | The Guardian

ਐਤਵਾਰ ਨੂੰ ਕੋਲੰਬੋ ਦੇ ਕੇ. ਆਰ ਪ੍ਰੇਮਦਾਸਾ ਸਟੇਡੀਅਮ ਵਿਚ 176 ਦੌੜਾਂ ਦਾ ਟੀਚਾ ਚੇਜ਼ ਕਰ ਰਹੀ ਪਾਕਿਸਤਾਨੀ ਟੀਮ 18 ਓਵਰ ਵਿਚ 114 ਦੌੜਾਂ ‘ਤੇ ਆਲਆਊਟ ਹੋ ਗਈ। ਉਸਮਾਨ ਖਾਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਭਾਰਤ ਲਈ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਤੇ ਹਾਰਦਿਕ ਪਾਂਡੇਯ ਨੇ 2- 2 ਵਿਕਟਾਂ ਹਾਸਲ ਕੀਤੀਆਂ। ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 40 ਗੇਂਦਾਂ ‘ਤੇ 77 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿਚ 10 ਚੌਕੇ ਤੇ 3 ਛੱਕੇ ਸ਼ਾਮਲ ਹਨ। ਕਪਤਾਨ ਸੂਰਯਕੁਮਾਰ ਨੇ 32 ਦੌੜਾਂ ਬਣਾਈਆਂ।
India vs Pakistan Highlights, T20 World Cup 2026: India Rout Pakistan For  Biggest Win, Enter Super 8 In Style | Cricket News

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਕਿ ਖਿਲਾਫ ਸ਼ਾਨਦਾਰ ਜਿੱਤ ਲਈ ਟੀਮ ਇੰਡੀਆ ਨੂੰ ਵਧਾਈ ਦਿੱਤੀ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਭਾਰਤ ਨੇ ਕੱਲ੍ਹ ਟੀ-20 ਵਰਲਡ ਕੱਪ ਦੇ ਮੈਚ ਦੌਰਾਨ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਗਰੁੱਪ-ਏ ਦੀ ਅੰਕ ਸੂਚੀ ਵਿਚ ਸਿਖਰ ‘ਤੇ ਪਹੁੰਚ ਗਈ ਹੈ ਤੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ ਹੈ। ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਤੁਸੀਂ ਸਾਰੇ ਦੇਸ਼ ਦਾ ਮਾਣ ਹੋ। ਚੱਕਦੇ ਇੰਡੀਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0