SIR ਨੂੰ ਲੈ ਕੇ CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ- “ਆਪਣਾ ਵੋਟ ਬਚਾਉਣ ਲਈ ਸਾਰੇ ਲੋਕ ਜਰੂਰ ਭਰਨ SIR ਫਾਰਮ”

Jul 8, 2026 - 09:33
 0  0
SIR ਨੂੰ ਲੈ ਕੇ CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ, ਕਿਹਾ- “ਆਪਣਾ ਵੋਟ ਬਚਾਉਣ ਲਈ ਸਾਰੇ ਲੋਕ ਜਰੂਰ ਭਰਨ SIR ਫਾਰਮ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ SIR ਨੂੰ ਲੈਕੇ ਸੂਬੇ ਦੇ ਲੋਕਾਂ ਲਈ ਜ਼ਰੂਰੀ ਸੰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ SIR ਦੀ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ ਅਤੇ ਸਾਰੇ ਲੋਕ ਆਪਣੀ ਵੋਟ ਬਚਾਉਣ ਲਈ SIR ਫਾਰਮ ਜ਼ਰੂਰ ਭਰਨ।

CM ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਭੈਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ- ਮੈਂ ਉਨ੍ਹਾਂ ਦੇ ਖਾਤਿਆਂ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੈਸੇ ਪਾ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਵੋਟਾਂ ਦੀ ਸੁਧਾਈ ਦਾ ਕੰਮ ਕਰ ਰਿਹਾ ਹੈ, ਜਿਸ ਨੂੰ SIR ਕਿਹਾ ਜਾਂਦਾ ਹੈ। ਸਾਰਿਆਂ ਨੂੰ ਇੱਕ ਫਾਰਮ ਭਰਨਾ ਪਵੇਗਾ ਤਾਂ ਜੋ ਨਵੀਂ ਵੋਟਰ ਲਿਸਟ ਵਿੱਚ ਤੁਹਾਡਾ ਨਾਮ ਦਰਜ ਹੋ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਫਾਰਮ ਨਹੀਂ ਭਰਿਆ ਤਾਂ ਉਸ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੋਵੇਗਾ। ਜੇਕਰ ਵੋਟਰ ਸੂਚੀ ਵਿੱਚ ਨਾਂਅ ਦਰਜ ਨਹੀਂ ਹੋਇਆ ਤਾਂ ਮਹਿਲਾਵਾਂ ਅਤੇ ਭੈਣ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਾਸ਼ੀ ਨਹੀਂ ਮਿਲੇਗੀ ਅਤੇ ਲਿਸਟ ਵਿੱਚ ਨਾਂਅ ਦਰਜ ਨਾ ਹੋਣ ਵਾਲੇ ਵਿਅਕਤੀ ਨੂੰ ਹੋਰ ਬਾਕੀ ਸਕੀਮਾਂ ਦਾ ਲਾਭ ਨਹੀਂ ਮਿਲੇਗਾ।

ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਬੇਤਨੀ ਕੀਤੀ ਕਿ ਸਾਰੇ ਜਣੇ ਆਪਣੀ ਵੋਟ ਬਚਾਉਣ ਲਈ SIR ਫਾਰਮ ਨੂੰ ਭਰਨ। ਜੇਕਰ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਕਤ ਵਿਅਕਤੀ ਮਦਦ ਲਈ ਲੋਕਲ ਵਲੰਟੀਅਰਾਂ ਨਾਲ ਸੰਪਰਕ ਕਰ ਸਕਦਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0