DIG ਹਰਚਰਨ ਸਿੰਘ ਭੁੱਲਰ ਸਸਪੈਂਡ, ਰਿਸ਼ਵਤ ਮਾਮਲੇ ‘ਚ CBI ਨੇ ਕੀਤਾ ਸੀ ਗ੍ਰਿਫ਼ਤਾਰ

Oct 19, 2025 - 08:35
 0  0
DIG ਹਰਚਰਨ ਸਿੰਘ ਭੁੱਲਰ ਸਸਪੈਂਡ, ਰਿਸ਼ਵਤ ਮਾਮਲੇ ‘ਚ CBI ਨੇ ਕੀਤਾ ਸੀ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਸੀਨੀਅਰ IPS ਅਫ਼ਸਰ ਹਰਚਰਨ ਸਿੰਘ ਭੁੱਲਰ ਨੂੰ ਸਸਪੈਂਡ ਕਰ ਦਿੱਤਾ ਹੈ। ਦਰਅਸਲ CBI ਨੇ ਵੀਰਵਾਰ ਦੁਪਹਿਰ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਮਾਮਲੇ ਵਿੱਚ ਮੋਹਾਲੀ ਸਥਿਤ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੇ ਕਥਿਤ ਤੌਰ ਤੇ ਲੱਖਾਂ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ। DIG ਹਰਚਰਨ ਸਿੰਘ ਭੁੱਲਰ ਨੂੰ CBI ਕੋਰਟ ‘ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਕੋਠੀ ਅਤੇ ਫਾਰਮ ਹਾਊਸ ਤੋਂ ਮਿਲੇ ਸਮਾਨ ਦੀ ਪੂਰੀ ਡਿਟੇਲ CBI ਨੇ ਜਾਰੀ ਕੀਤੀ ਹੈ। ਚੰਡੀਗੜ੍ਹ ਸਥਿਤ ਕੋਠੀ ਤੋਂ ਸਾਢੇ 7 ਕਰੋੜ ਕੈਸ਼, ਢਾਈ ਕਿਲੋ ਸੋਨੇ ਦ ਜਵੈਲਰੀ, ਲਗਜਰੀ ਘੜੀਆਂ, ਹਥਿਆਰ, ਬੈਂਕ ਅਕਾਊਂਟਸ ਦ ਡਿਟੇਲਸ ਅਤੇ 50 ਤੋਂ ਵੱਧ ਪ੍ਰਾਪਰਟੀ ਦੇ ਡਾਕੂਮੈਂਟਸ ਮਿਲੇ।

ਚੰਡੀਗੜ੍ਹ ਸੈਕਟਰ 40 ਦੀ ਕੋਠੀ ਤੋਂ 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨੇ ਦੇ ਗਹਿਣੇ, ਇੱਕ ਰੋਲੈਕਸ ਅਤੇ ਇੱਕ ਰਾਡੋ ਸਮੇਤ 26 ਲਗਜ਼ਰੀ ਘੜੀਆਂ, 100 ਜ਼ਿੰਦਾ ਕਾਰਤੂਸਾਂ ਸਮੇਤ 4 ਹਥਿਆਰ, ਲਾਕਰ ਦੀਆਂ ਚਾਬੀਆਂ, ਕਈ ਬੈਂਕ ਖਾਤਿਆਂ ਦੇ ਵੇਰਵੇ ਅਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਹਨ; ਕੁਝ ਬੇਨਾਮੀ ਹੋ ਸਕਦੀਆਂ ਹਨ। ਲੁਧਿਆਣਾ ਦੇ ਸਮਰਾਲਾ ਵਿੱਚ ਡੀਆਈਜੀ ਦੇ ਫਾਰਮ ਹਾਊਸ ਤੋਂ 108 ਬੋਤਲਾਂ ਸ਼ਰਾਬ, 5.70 ਲੱਖ ਰੁਪਏ ਨਕਦ ਅਤੇ 17 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਥੇ ਹੀ ਵਿਚੋਲੇ ਦੇ ਘਰੋਂ 21 ਲੱਖ ਰੁਪਏ ਨਕਦ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ।

ਸ਼ੁੱਕਰਵਾਰ ਨੂੰ ਡੀਆਈਜੀ ਅਤੇ ਉਸ ਦੇ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉੱਥੋਂ, ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮੀਡੀਆ ਵੱਲੋਂ ਪੁੱਛੇ ਜਾਣ ‘ਤੇ, ਭੁੱਲਰ ਨੇ ਸਿਰਫ਼ ਇਹ ਕਿਹਾ, “ਅਦਾਲਤ ਇਨਸਾਫ਼ ਕਰੇਗੀ ਅਤੇ ਮੈਂ ਹਰ ਚੀਜ਼ ਦਾ ਜਵਾਬ ਦਿਆਂਗਾ।”

ਇਸ ਦੌਰਾਨ ਭੁੱਲਰ ਦੇ ਵਕੀਲ, ਐਚ.ਐਸ. ਧਨੋਆ ਨੇ ਦੱਸਿਆ ਕਿ ਭੁੱਲਰ ਨੂੰ ਸਵੇਰੇ 11:30 ਵਜੇ ਦੇ ਕਰੀਬ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਰਾਤ 8 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। ਐਡਵੋਕੇਟ ਏ.ਐਸ. ਸੁਖੂਜਾ ਨੇ ਦੱਸਿਆ ਕਿ ਅਦਾਲਤ ਨੂੰ ਭੁੱਲਰ ਦੀ ਦਵਾਈ ਬਾਰੇ ਸੂਚਿਤ ਕੀਤਾ ਗਿਆ ਸੀ। ਕੋਰਟ ਨੇ ਕਿਹਾ ਕਿ ਕਿ ਉਸਨੂੰ ਨਿਯਮ ਮੁਤਾਬਕ ਮੈਡੀਸਿਨ ਦਿੱਤੀ ਜਾਵੇ। ਫਿਰ ਅਦਾਲਤ ਨੇ ਮੈਡੀਸਿਨ ਦੇਣ ਲਈ ਕਿਹਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0