‘ਹੁਣ ਝੋਟੇ ਦਾ ਸਸਕਾਰ ਕੀਤਾ ਜਾਵੇ ਤੇ ਭੋਗ ਪਾਇਆ ਜਾਵੇ’ ਨਿਹੰਗ ਰਾਜਾ ਰਾਜ ਸਿੰਘ ਦੀ ਪਰਿਵਾਰ ਨੂੰ ਅਪੀਲ
ਨਿਹੰਗ ਰਾਜਾ ਰਾਜ ਸਿੰਘ ਦੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਵਿੰਦਰ ਝੋਟਾ ਕੌਮੀ ਸ਼ਹੀਦ ਹੈ।ਪਰਿਵਾਰ ਨੂੰ ਉਸਦੀਆਂ ਅੰਤਿਮ ਰਸਮਾਂ ਕਰਨੀਆਂ ਚਾਹੀਦੀਆਂ ਹਨ। ਹੁਣ ਝੋਟੇ ਦਾ ਸਸਕਾਰ ਕੀਤਾ ਜਾਵੇ ਤੇ ਭੋਗ ਪਾਇਆ ਜਾਵੇ। ਉਨ੍ਹਾਂ ਕਿਹਾ ਕਿ 28 ਤਾਰੀਕ ਨੂੰ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਇੱਥੇ ਹੀ ਛਕਾਵਾਂਗੇ ਤੇ 29 ਤਾਰੀਕ ਨੂੰ ਖਾਲਸਾ ਪੰਥ ਵਲੋਂ ਝੋਟੇ ਦੀ ਸ਼ਹਾਦਤ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਖਾਲਸਾ ਵਹੀਰ ਕੱਢਾਂਗੇ।
ਇਥੇ ਇਹ ਵੀ ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ 28 ਅਕਤੂਬਰ ਨੂੰ ਦੇਸ਼-ਵਿਦੇਸ਼ ਵਿਚ ਗੁਰਦੁਆਰਾ ਸਾਹਿਬਾਨ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਲਈ ਤੇ ਪੰਜਾਬ ਦੇ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ ਤੇ ਜੇਕਰ ਮੈਡੀਕਲ ਨਸ਼ਿਆਂ ਦੀ ਲੜੀ ਤੇ ਸਿੰਥੈਟਿਕ ਨਸ਼ਿਆਂ ਦਾ ਨੈਟਵਰਕ ਸਰਕਾਰ ਨੇ ਨਾ ਤੋੜਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਨੌਜਵਾਨਾਂ ਲਈ ਬਹੁਤ ਮਾੜਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਇਨਸਾਫ ਦੀ ਲੜਾਈ ਵਿਚ ਸਹਿਯੋਗ ਦੇਣ ਦੀ ਗੱਲ ਵੀ ਆਖੀ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0