ਸਾਬਕਾ DIG ਹਰਚਰਨ ਭੁੱਲਰ ਪੰਜ ਦਿਨ ਦੇ ਰਿਮਾਂਡ ‘ਤੇ, CBI ਕੋਰਟ ‘ਚ ਹੋਈ ਪੇਸ਼ੀ

Nov 1, 2025 - 10:00
 0  0
ਸਾਬਕਾ DIG ਹਰਚਰਨ ਭੁੱਲਰ ਪੰਜ ਦਿਨ ਦੇ ਰਿਮਾਂਡ ‘ਤੇ, CBI ਕੋਰਟ ‘ਚ ਹੋਈ ਪੇਸ਼ੀ

ਸੀਬੀਆਈ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਪੰਜ ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ। ਚੰਡੀਗੜ੍ਹ ਸੀਬੀਆਈ ਅਦਾਲਤ ਨੇ ਸ਼ਨੀਵਾਰ ਨੂੰ ਸੁਣਵਾਈ ਦੌਰਾਨ ਇਹ ਮਨਜ਼ੂਰੀ ਦੇ ਦਿੱਤੀ। ਸੀਬੀਆਈ ਨੇ ਸ਼ੁੱਕਰਵਾਰ ਨੂੰ ਸਾਬਕਾ ਡੀਆਈਜੀ ਦੇ ਰਿਮਾਂਡ ਲਈ ਅਰਜ਼ੀ ਦਾਇਰ ਕੀਤੀ ਸੀ।

ਭੁੱਲਰ ਦੇ ਵਕੀਲਾਂ ਐਚਐਸ ਧਨੋਹਾ ਅਤੇ ਆਰਪੀਐਸ ਬਾਰਾ ਨੇ ਇਸ ਦਾ ਵਿਰੋਧ ਕੀਤਾ। ਹਾਲਾਂਕਿ, ਸੀਬੀਆਈ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਹੋਰ ਸਬੂਤ ਇਕੱਠੇ ਕਰਨ ਦੀ ਲੋੜ ਹੈ।

ਇਸ ਦੌਰਾਨ ਸ਼ਨੀਵਾਰ ਸਵੇਰੇ ਵਿਜੀਲੈਂਸ ਵਿਭਾਗ ਨੇ ਵੀ ਮੋਹਾਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਭੁੱਲਰ ਲਈ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ। ਵਿਜੀਲੈਂਸ ਵਿਭਾਗ ਨੇ ਦਲੀਲ ਦਿੱਤੀ ਕਿ ਭੁੱਲਰ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ, ਇਸ ਲਈ ਰਿਮਾਂਡ ਦੀ ਲੋੜ ਹੈ। ਪਟੀਸ਼ਨ ਦੀ ਸੁਣਵਾਈ ਅਦਾਲਤ ਵਿੱਚ ਹੋਈ।

ਇਸ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਸਿਰਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੇਸ ਦਾਇਰ ਕੀਤਾ ਹੈ। ਜਾਇਦਾਦ ਦੀ ਜਾਂਚ ਲਈ ਰਿਮਾਂਡ ਕੀ ਕਰਨਾ ਏ, ਉਹ ਜਦੋਂ ਵੀ ਚਾਹੁਣ ਜੇਲ੍ਹ ਆ ਕੇ ਪੁੱਛਗਿੱਛ ਕਰ ਸਕਦੇ ਹਨ। ਅਦਾਲਤ ਨੇ 3 ਨਵੰਬਰ ਨੂੰ ਵਿਸਥਾਰਤ ਜਵਾਬ ਮੰਗਿਆ। ਵਿਜੀਲੈਂਸ ਵਿਭਾਗ ਨੇ 29 ਅਕਤੂਬਰ ਨੂੰ ਕੇਸ ਦਰਜ ਕੀਤਾ।

ਚੰਡੀਗੜ੍ਹ ਅਦਾਲਤ ਵਿੱਚ ਪੇਸ਼ੀ ਦੌਰਾਨ ਭੁੱਲਰ ਦੀ ਧੀ ਵੀ ਮੌਜੂਦ ਸੀ। ਅਦਾਲਤ ਤੋਂ ਬਾਹਰ ਨਿਕਲਦੇ ਸਮੇਂ, ਭੁੱਲਰ ਨੇ ਆਪਣੀ ਧੀ ਨੂੰ ਜੱਫੀ ਪਾਈ ਅਤੇ ਕੁਝ ਦੇਰ ਲਈ ਉਸ ਨਾਲ ਗੱਲ ਕੀਤੀ। ਫਿਰ ਉਸਨੂੰ ਹੇਠਾਂ ਅਦਾਲਤ ਦੇ ਬਖਸ਼ੀ ਖਾਨਾ ਵਿੱਚ ਲਿਜਾਇਆ ਗਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0