ਭਾਰਤ ਨੇ 7 ਸਾਲ ਬਾਅਦ ਨਿਊਜ਼ੀਲੈਂਡ ਤੋਂ ਜਿੱਤੀ ਵਨਡੇ ਸੀਰੀਜ਼, 5ਵੇਂ ਵਨਡੇ ਮੈਚ ‘ਚ ਨਿਊਜ਼ੀਲੈਂਡ ਨੂੰ 22 ਦੌੜਾਂ ਨਾਲ ਹਰਾਇਆ

Nov 16, 2026 - 01:43
 0  0
ਭਾਰਤ ਨੇ 7 ਸਾਲ ਬਾਅਦ ਨਿਊਜ਼ੀਲੈਂਡ ਤੋਂ ਜਿੱਤੀ ਵਨਡੇ ਸੀਰੀਜ਼, 5ਵੇਂ ਵਨਡੇ ਮੈਚ ‘ਚ ਨਿਊਜ਼ੀਲੈਂਡ ਨੂੰ 22 ਦੌੜਾਂ ਨਾਲ ਹਰਾਇਆ

ਭਾਰਤ ਨੇ 7 ਸਾਲ ਬਾਅਦ ਨਿਊਜ਼ੀਲੈਂਡ ਵਿਚ ਵਨਡੇ ਸੀਰੀਜ 3-1 ਨਾਲ ਆਪਣੇ ਨਾਂ ਕੀਤੀ ਹੈ। 5 ਮੈਚਾਂ ਦੀ ਸੀਰੀਜ ਦਾ ਆਖਰੀ ਮੁਕਾਬਲਾ ਟੀਮ ਨੇ 22 ਦੌੜਾਂ ਤੋਂ ਜਿੱਤ ਲਿਆ। ਟੀਮ ਇੰਡੀਆ ਨੇ ਨਿਊਜ਼ੀਲੈਂਡ ਵਿਚ ਆਖਰੀ ਵਾਰ 2019 ਵਿਚ 4-1 ਨਾਲ ਸੀਰੀਜ ਜਿੱਤੀ ਸੀ।

ਮਾਊਂਟ ਮਾਊਂਗਾਨੁਈ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ 42.1 ਓਵਰਾਂ ਵਿਚ 209 ਦੌੜਾਂ ‘ਤੇ ਆਲਆਊਟ ਹੋ ਗਿਆ। ਅਕਸ਼ਰ ਪਟੇਲ ਤੇ ਈਸ਼ਾਨ ਕਿਸ਼ਨ ਨੇ 45-46 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਪਾਰੀ 48.1 ਓਵਰਾਂ ਵਿਚ 187 ਦੌੜਾਂ ਬਣਾ ਕੇ ਸਿਮਟ ਗਈ। ਭਾਰਤ ਨਾਲ ਤੇਜ਼ ਗੇਂਦਬਾਜ਼ਾਂ ਨੇ ਮਿਲ ਕੇ 7 ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਮੁਹੰਮਦ ਸਿਰਾਜ ਤੇ ਆਕਿਬ ਨਬੀ ਨੂੰ 2-2 ਵਿਕਟਾਂ ਮਿਲੀਆਂ। ਯਸ਼ ਠਾਕੁਰ ਨੇ ਇਕ ਵਿਕਟ ਲਿਆ।

ਭਾਰਤ ਨੇ ਨਿਊਜ਼ੀਲੈਂਡ ਦੇ ਇਸ ਸ਼ਾਨਦਾਰ ਰਿਕਾਰਡ ‘ਤੇ ਰੋਕ ਲਗਾ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਨਿਊਜ਼ੀਲੈਂਡ ਨੂੰ ਆਪਣੇ ਘਰ ਵਿਚ ਪਿਛਲੀ ਵਾਰ ਵਨਡੇ ਸੀਰੀਜ ਵਿਚ ਵੀ ਭਾਰਤ ਨੇ ਹੀ ਹਰਾਇਆ ਸੀ। ਉਸ ਨੂੰ 2019 ਵਿਚ ਭਾਰਤ ਖਿਲਾਫ ਹੀ ਹਾਰ ਮਿਲੀ ਸੀ। ਭਾਰਤੀ ਮੁੱਖ ਕੋਚ ਗੌਤਮ ਗੰਭੀਰ ਲਈ ਵੀ ਇਹ ਜਿੱਤ ਖਾਸ ਰਹੀ। ਭਾਰਤ ਦੇ ਮੁੱਖ ਕੋਚ ਵਜੋਂ ਇਹ ਉਨ੍ਹਾਂ ਦੀ ਘਰ ਤੋਂ ਬਾਹਰ ਪਹਿਲੀ ਵਨਡੇ ਸੀਰੀਜ ਜਿੱਤ ਹੈ। ਇਸ ਤੋਂ ਪਹਿਲਾਂ 2024 ਵਿਚ ਨਿਊਜ਼ੀਲੈਂਡ ਨੇ ਭਾਰਤ ਵਿਚ ਟੈਸਟ ਕ੍ਰਿਕਟ ਦਾ 12 ਸਾਲ ਤੇ 18 ਸੀਰੀਜ ਤੋਂ ਚੱਲੀ ਆ ਰਹੀ ਅਜੇਤੂ ਲੜੀ ਨੂੰ ਖਤਮ ਕਰ ਦਿੱਤਾ ਸੀ। ਹੁਣ, ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਘਰੇਲੂ ਵਨਡੇ ਰਿਕਾਰਡ ਨੂੰ ਰੋਕ ਕੇ ਜਵਾਬ ਦਿੱਤਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0