ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਰਹੇਗਾ ਬੰਦ, 7 ਘੰਟੇ ਹਾਈਵੇ ਤੇ ਰੇਲਵੇ ਟ੍ਰੈਕ ਰਹਿਣਗੇ ਜਾਮ

Aug 21, 2026 - 10:07
 0  3
ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਰਹੇਗਾ ਬੰਦ, 7 ਘੰਟੇ ਹਾਈਵੇ ਤੇ ਰੇਲਵੇ ਟ੍ਰੈਕ ਰਹਿਣਗੇ ਜਾਮ

ਅੱਜ ਪੰਜਾਬ ਬੰਦ ਰਹੇਗਾ। ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਮੋਹਾਲੀ ਤੇ ਖਰੜ ਦੇ ਕੁਝ ਸਕੂਲ ਅੱਜ ਬੰਦ ਕੀਤੇ ਗਏ ਹਨ। ਮੁੱਖ ਬਾਜ਼ਾਰ, ਸ਼ਾਪਿੰਗ ਮਾਲ, ਥੋਕ ਮੰਡੀਆਂ ਤੇ ਦੂਜੇ ਕਮਰਸ਼ੀਅਲ ਸੰਸਥਾਵਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਨੈਸ਼ਨਲ ਹਾਈਵੇ, ਸਟੇਟ ਹਾਈਵੇ ਤੇ ਜ਼ਿਲ੍ਹਾ ਮਾਰਗਾਂ ‘ਤੇ ਟ੍ਰੈਫਿਕ ਰੋਕਿਆ ਜਾਵੇਗਾ। ਹਾਈਵੇ ਬੰਦ ਕੀਤੇ ਜਾਣ ਕਰਕੇ ਬੱਸ, ਆਟੋ ਤੇ ਟੈਕਸੀ ‘ਤੇ ਅਸਰ ਪਵੇਗਾ। ਮੋਰਚੇ ਨੇ ਬੰਦ ਦੌਰਾਨ ਰੇਲਵੇ ਟ੍ਰੈਕ ਵੀ ਜਾਮ ਕਰਨ ਦਾ ਐਲਾਨ ਕੀਤਾ ਹੈ। 

ਇਸ ਦੌਰਾਨ ਸਕੂਲ, ਕਾਲਜ ,ਟ੍ਰੇ੍ਨਾਂ, ਬਾਜ਼ਾਰ, ਟਰਾਂਸਪੋਰਟ ਬੰਦ ਰਹਿਣ ਦੀ ਸੰਭਾਵਨਾ ਹੈ। ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲ, ਮੈਡੀਕਲ ਸਟੋਰ, ਟਰੌਮਾ ਸੈਂਟਰ ਤੇ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ। ਇਸ ਤੋਂ ਇਲਾਵਾ ਦਵਾਈਆਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ। ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਪਛਾਣ ਪੱਤਰ ਦਿਖਾਉਣ ‘ਤੇ ਆਵਾਜਾਈ ਦੀ ਇਜ਼ਾਜ਼ਤ ਹੋਵੇਗੀ। ਵਿਆਹ ਤੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਾਰਮਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਵਾਹਨਾਂ ਨੂੰ ਰੋਕਿਆ ਨਹੀਂ ਜਾਵੇਗਾ। ਜਿਹੜੇ ਯਾਤਰੀਆਂ ਕੋਲ ਫਲਾਈਟ ਜਾਂ ਟ੍ਰੇਨ ਦਾ ਟਿਕਟ ਹੋਵੇਗਾ, ਉਨ੍ਹਾਂ ਨੂੰ ਸਟੇਸ਼ਨ ਜਾਂ ਏਅਰਪੋਰਟ ਜਾਣ ਵਿਚ ਛੋਟ ਦਿੱਤੀ ਜਾਵੇਗੀ।

ਪਰ ਫਿਰ ਵੀ ਅਹਿਤਿਆਤ ਵਜੋਂ ਗੈਰ ਜ਼ਰੂਰੀ ਯਾਤਰਾ ਤੋਂ ਬਚੋ। ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ। ਸਫਰ ਕਰਨ ਤੋਂ ਪਹਿਲਾਂ ਟ੍ਰੇਨ ਦਾ ਅਪਡੇਟ ਜ਼ਰੂਰ ਦੇਖੋ। ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਸਕੂਲ ਦੀ ਸਥਿਤੀ ਦੇਖੋ। ਧਰਨੇ ਤੇ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ। ਮਰੀਜ਼ਾਂ ਤੇ ਬਜ਼ੁਰਗਾਂ ਲਈ ਦਵਾਈ ਪਹਿਲਾਂ ਤੋਂ ਰੱਖੋ। ਜ਼ਰੂਰੀ ਸਫਰ ਹੋਵੇ ਤਾਂ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ਭਰਵਾ ਲਓ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0