ਨਸ਼ੇ ਦੀ ਹਾਲਤ ‘ਚ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,

Feb 15, 2026 - 06:16
 0  0
ਨਸ਼ੇ ਦੀ ਹਾਲਤ ‘ਚ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,

ਲੁਧਿਆਣਾ ਦੇ ਦੋਰਾਹਾ ਕਸਬਿਆਂ ਤੋਂ ਇੱਕ ਪ੍ਰਸਿੱਧ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਬੂਟ ਦਾ ਕਾਰੋਬਾਰੀ ਹਨੀ ਸੇਠੀ ਨੇ ਆਪਣੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ ਵੱਡਾ ਖੁਲਾਸਾ ਕੀਤਾ ਹੈ। ਹਨੀ ਸੇਠੀ ਨੇ ਕਿਹਾ ਕਿ ਮੈਂ ਚੜ੍ਹਦੀ ਕਲਾਂ ਵਿੱਚ ਹਾਂ। ਮੇਰੀ ਦਵਾਈ ਚੱਲਦੀ ਹੈ ਅਤੇ ਦਵਾਈ ਲੈਣ ਕਰਕੇ ਹੀ ਮੇਰਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ।

ਹਨੀ ਸੇਠੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦੱਸਿਆ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਵਧੀਆ ਕੰਮ ਕਰ ਰਹੀ ਹੈ। ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਮੈਂ ਵੀ ਇਸ ਚੀਜ਼ ਤੋਂ ਗ੍ਰਸਤ ਸੀ ਪਰ ਛੁਡਾਉਣ ਲਈ ਬਹੁਤ ਦਵਾਈ ਲਈ ਹੈ। ਮੈਂ ਚੜ੍ਹਦੀ ਕਲਾਂ ਵਿੱਚ ਹਾਂ। ਮੇਰੀ ਦਵਾਈ ਚੱਲ ਰਹੀ ਹੈ। ਡੋਪ ਟੈਸਟ ਮੇਰਾ ਇਸ ਲਈ ਪਾਜ਼ੀਟਿਵ ਆਇਆ ਹੈ ਕਿਉਂਕਿ ਮੈਂ ਦਵਾਈ ਲੈ ਰਿਹਾ ਹਾਂ। ਦੂਜੀ ਗੱਲ ਜਿਹੜਾ ਸ਼ਖਸ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਨਹੀਂ ਕਰ ਸਕਦਾ। ਚਿੱਟਾ ਪੀਣ ਵਾਲੇ ਦਾ ਇੰਨਾ ਵਜ਼ਨ ਕਿਸ ਤਰ੍ਹਾਂ ਹੋਵੇਗਾ। ਦਵਾਈ ਲੈਣ ਕਰਕੇ ਹੀ ਮੇਰਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0