ਜੇਲ੍ਹ ਤੋਂ ਰਿਹਾਅ ਹੋਣਗੇ ਅਦਾਕਾਰ ਰਾਜਪਾਲ ਯਾਦਵ, ਦਿੱਲੀ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ

Feb 16, 2026 - 08:03
 0  0
ਜੇਲ੍ਹ ਤੋਂ ਰਿਹਾਅ ਹੋਣਗੇ ਅਦਾਕਾਰ ਰਾਜਪਾਲ ਯਾਦਵ, ਦਿੱਲੀ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ

ਅਦਾਕਾਰ ਰਾਜਪਾਲ ਯਾਦਵ ਨਾਲ ਜੁੜੇ 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਅੱਜ 16 ਫਰਵਰੀ, 2026 ਨੂੰ ਸੁਣਵਾਈ ਹੋਈ। ਅਦਾਲਤ ਨੇ ਰਾਜਪਾਲ ਯਾਦਵ ਨੂੰ ਸ਼ਿਕਾਇਤਕਰਤਾ ਦੇ ਖਾਤੇ ਵਿੱਚ 1.5 ਕਰੋੜ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ। ਅਦਾਕਾਰ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ।

ਅਦਾਲਤ ਨੇ ਉਨ੍ਹਾਂ ‘ਤੇ ਕਈ ਸ਼ਰਤਾਂ ਵੀ ਲਗਾਈਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਨੂੰ ਪੂਰਾ ਕਰਨਾ ਪਵੇਗਾ। ਉਨ੍ਹਾਂ ਨੂੰ ਆਪਣਾ ਪਾਸਪੋਰਟ ਵੀ ਸਰੇਂਡਰ ਕਰਨਾ ਪਵੇਗਾ। ਇਸ ਮਾਮਲੇ ‘ਤੇ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ, ਜਿੱਥੇ ਅਦਾਕਾਰ ਨੂੰ ਸਰੀਰਕ ਤੌਰ ‘ਤੇ ਜਾਂ ਵਰਚੁਅਲੀ ਤੌਰ ‘ਤੇ ਮੌਜੂਦ ਰਹਿਣਾ ਪਵੇਗਾ।

ਅਦਾਲਤੀ ਰਿਕਾਰਡਾਂ ਮੁਤਾਬਕ ਫਿਲਮ ਦੇ ਨਿਰਮਾਣ ਲਈ ਲਗਭਗ 5 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਬਾਕਸ ਆਫਿਸ ‘ਤੇ ਅਸਫਲ ਰਹਿਣ ਕਾਰਨ ਇਹ ਕਰਜ਼ਾ ਸਮੇਂ ਸਿਰ ਨਹੀਂ ਚੁਕਾਇਆ ਜਾ ਸਕਿਆ। ਇਸ ਤੋਂ ਬਾਅਦ ਕਰਜਾ ਦੇਣ ਵਾਲੇ ਪੱਖ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਸਾਲਾਂ ਤੋਂ ਇਸ ਮਾਮਲੇ ਵਿਚ ਕਈ ਸੁਣਵਾਈਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਅਦਾਲਤ ਨੇ ਬਕਾਇਆ ਰਾਸ਼ੀ ਦਾ ਭੁਗਤਨ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਆਪਣੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਸੀ। ਤੈਅ ਸਮਾਂ ਸੀਮਾ ਵਿਚ ਭੁਗਤਾਨ ਨਾ ਹੋਣ ‘ਤੇ ਅਦਾਲਤ ਨੇ ਸਖਤ ਰੁਖ ਅਪਣਾਇਆ।

2018 ਵਿੱਚ ਰਾਜਪਾਲ ਯਾਦਵ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਸਜ਼ਾ ਸੁਣਾਈ ਗਈ ਸੀ ਅਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਇੱਕ ਲੋਕਪ੍ਰਿਯ ਕਾਮਿਕ ਅਦਾਕਾਰ ਵਜੋਂ ਉਨ੍ਹਾਂ ਦੀ ਪਛਾਣ ਨੂੰ ਵੇਖਦੇ ਹੋਏ, ਇਹ ਘਟਨਾਕ੍ਰਮ ਫਿਲਮ ਇੰਡਸਟਰੀ ਲਈ ਹੈਰਾਨ ਕਰਨ ਵਾਲਾ ਸੀ। ਇਸੇ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ 6 ਫਰਵਰੀ 2026 ਨੂੰ ਦੁਬਾਰਾ ਤਿਹਾੜ ਜੇਲ੍ਹ ਵਿਚ ਸਰੈਂਡਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਫਿਲਹਾਲ ਦੀ ਕਾਰਵਾਈ ਕਾਨੂੰਨੀ ਰਾਹਤ ਅਤੇ ਸਾਬਕਾ ਅਦਾਲਤ ਹੁਕਮਾਂ ਦੀ ਪਾਲਣਾ ਨਾਲ ਜੁੜੀ ਹੈ। ਅੱਜ ਜਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਅਤੇ ਐਕਟਰ ਨੂੰ ਅੰਤਰਿਮ ਜਮਾਨਤ ਮਿਲ ਗਈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0