ਕੈਨੇਡਾ ਦੇ ਸਰੀ ‘ਚ ਪੰਜਾਬੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

Jan 14, 2026 - 07:19
 0  1
ਕੈਨੇਡਾ ਦੇ ਸਰੀ ‘ਚ ਪੰਜਾਬੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਅੱਜ ਦੁਪਹਿਰ ਤਕਰੀਬਨ 12:05 ‘ਤੇ ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸਰੀ ਦੇ ਇੱਕ ਨਾਮਵਰ ਕਾਰੋਬਾਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰ ਮੁਕਾਇਆ, ਜਿਸਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ (48) ਵਜੋਂ ਹੋਈ ਹੈ। ਵਾਰਦਾਤ ਮੌਕੇ 176 ਸਟਰੀਟ ‘ਤੇ ਗੱਡੀਆਂ-ਟਰੱਕਾਂ ਦੀ ਪੂਰੀ ਗਹਿਮਾ-ਗਹਿਮੀ ਸੀ ਕਿਉਂਕਿ ਇਹੀ ਸੜਕ ਅੱਗੇ ਜਾ ਕੇ ਅਮਰੀਕਨ ਸਰਹੱਦ ਨਾਲ ਜੁੜਦੀ ਹੈ। ਇਹ ਵਾਰਦਾਤ ਉਸਦੇ ਫਾਰਮ ਦੇ ਗੇਟ ਲਾਗੇ ਵਾਪਰੀ। ਵੈਸੇ ਉਸਦੀ ਰਿਹਾਇਸ਼ ਸ਼ਹਿਰ ਵਿੱਚ ਹੈ।

ਪੁਲਿਸ ਨੂੰ ਇੱਕ ਸਾੜੀ ਗਈ ਕਾਰ 189 ਸਟਰੀਟ ਅਤੇ 40 ਐਵੇਨਿਊ ਕੋਲੋਂ ਮਿਲੀ ਹੈ, ਜੋ ਇਸ ਘਟਨਾ ਨਾਲ ਜੁੜੀ ਜਾਪਦੀ ਹੈ। ਸਰੀ-ਵੈਨਕੂਵਰ ਇਲਾਕੇ ‘ਚ ਵਿਆਹਾਂ-ਪਾਰਟੀਆਂ ਦੀ ਵੀਡੀਓਗ੍ਰਾਫੀ-ਫੋਟੋਗ੍ਰਾਫੀ ਵਿੱਚ ਬਿੰਦਰ ਗਰਚਾ ਬਹੁਤ ਵੱਡਾ ਨਾਮ ਸੀ, ਜੋ ਕਈ ਸਾਲਾਂ ਤੋਂ ਭਾਈਚਾਰੇ ਨਾਲ ਜੁੜਿਆ ਹੋਇਆ ਬਹੁਤ ਹੀ ਨਿੱਘਾ ਤੇ ਮਿਲਾਪੜਾ ਇਨਸਾਨ ਸੀ। ਅੱਜ ਤੱਕ ਕਦੇ ਵੀ ਕਿਸੇ ਕੋਲੋਂ ਉਸ ਬਾਰੇ ਕਦੇ ਵੀ ਕੁਝ ਮਾੜਾ ਨਹੀਂ ਸੁਣਿਆ।

ਪੰਜਾਬ ਦੇ ਪਿੰਡ ਮੱਲ੍ਹਾ ਬੇਦੀਆਂ (ਸ਼ਹੀਦ ਭਗਤ ਸਿੰਘ ਨਗਰ) ਤੋਂ ਪਰਵਾਸ ਕਰਕੇ ਕੈਨੇਡਾ ਆਇਆ ਬਿੰਦਰ ਗਰਚਾ ਸਥਨਕ ਐਮਪ੍ਰੈਸ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਅਤੇ ਸਟੂਡੀਓ-12 ਲਿਮੋਜ਼ੀਨ ਦਾ ਵੀ ਮਾਲਕ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ, ਇੱਕ ਬੇਟਾ, ਸੁਪਤਨੀ ਤੇ ਮਾਂ-ਬਾਪ ਸਮੇਤ ਆਪਣੇ ਦੋਸਤਾਂ ਤੇ ਗਾਹਕਾਂ ਦਾ ਬਹੁਤ ਹੀ ਵੱਡਾ ਘੇਰਾ ਛੱਡ ਗਿਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0