ਅੱਜ ਤੋਂ ਲਾਗੂ ਹੋਈਆਂ GST ਦੀਆਂ ਨਵੀਆਂ ਦਰਾਂ, ਕੀ ਹੋਇਆ ਮਹਿੰਗਾ ਤੇ ਕੀ ਸਸਤਾ, ਜਾਣੋ ਸਭ ਕੁਝ

Sep 22, 2025 - 10:08
 0  1
ਅੱਜ ਤੋਂ ਲਾਗੂ ਹੋਈਆਂ GST ਦੀਆਂ ਨਵੀਆਂ ਦਰਾਂ, ਕੀ ਹੋਇਆ ਮਹਿੰਗਾ ਤੇ ਕੀ ਸਸਤਾ, ਜਾਣੋ ਸਭ ਕੁਝ

ਜੀਐੱਸਟੀ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਕੰਪਨੀਆਂ ਨੇ ਗਾਹਕਾਂ ਨੂੰ ਫਾਇਦਾ ਦੇਣ ਲਈ ਕਈ ਉਤਪਾਦਾਂ ਦੇ ਰੇਟ ਘਟਾਉਣ ਦਾ ਸਿਲਸਿਲਾ ਸ਼ਨੀਵਾਰ ਤੋਂ ਵੀ ਜਾਰੀ ਰੱਖਿਆ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਤਿਓਹਾਰੀ ਸੀਜ਼ਨ ਵਿਚ ਬਾਜ਼ਾਰਾਂ ਵਿਚ ਖਾਸ ਰੌਣਕ ਰਹਿਣ ਵਾਲੀ ਹੈ।

ਅੱਜ ਤੋਂ ਹੁਣ ਸਿਰਫ਼ 5% ਤੇ 18% ਸਲੈਬ ‘ਚ GST ਲੱਗੇਗੀ। ਰੋਜ਼ਮਰਾ ਦਾ ਸਮਾਨ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ। ਲਗਜ਼ਰੀ ਚੀਜ਼ਾਂ ‘ਤੇ ਵੱਖ ਤੋਂ 40 ਫੀਸਦੀ ਟੈਕਸ ਲਗਾਇਆ ਜਾਵੇਗਾ। ਨਵੇਂ ਬਦਲਾਅ ਮੁਤਾਬਕ ਤੰਬਾਕੂ ਤੇ ਸਬੰਧਤ ਉਤਪਾਦ 28 ਫੀਸਦੀ ਤੋਂ ਵੱਧ ਟੈਕਸ ਦੀ ਸ਼੍ਰੇਣੀ ਵਿਚ ਬਣੇ ਰਹਿਣਗੇ। ਮੌਜੂਦਾ ਸਮੇਂ ਜੀਐੱਸਟੀ 5, 12, 18 ਤੇ 28 ਫੀਸਦੀ ਦੇ ਚਾਰ ਸਲੈਬਾਂ ਤਹਿਤ ਲਗਾਇਆ ਜਾਂਦਾ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਨਵੀਆਂ ਦਰਾਂ ਲਾਗੂ ਹੋਣ ਦੇ ਬਾਅਦ ਵਪਾਰ ਤੇ ਉਦਯੋਗ ਜਗਤ ਇਸ ਦਾ ਪੂਰਾ ਫਾਇਦਾ ਗਾਹਕਾਂ ਤੱਕ ਪਹੁੰਚਾਉਣ।

ਦੁੱਧ, ਪਨੀਰ, ਘਿਓ, ਮੱਖਣ ਤੇ ਸੁੱਕੇ ਮੇਵੇ ਸਸਤੇ ਹੋਣਗੇ। TV, ਫਰਿੱਜ,AC, ਕਾਰਾਂ, ਸਾਬਣ, ਸ਼ੈਂਪੂ ਦੀਆਂ ਕੀਮਤਾਂ ਵੀ ਘਟੀਆਂ ਹਨ। 33 ਜ਼ਰੂਰੀ ਦਵਾਈਆਂ ‘ਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ। ਕੋਲਡ ਡਰਿੰਕਸ, ਸ਼ਰਾਬ ਤੇ ਤੰਬਾਕੂ ਅੱਜ ਤੋਂ ਮਹਿੰਗੇ ਹੋਏ ਹਨ। ਵੱਡੇ ਵਾਹਨ (1200cc ਤੋਂ ਉੱਪਰ) ਤੇ 350cc ਤੋਂ ਉੱਪਰ ਦੀਆਂ ਬਾਈਕ ਵੀ ਮਹਿੰਗੀਆਂ ਹੋਈਆਂ ਹਨ। ਕੋਲਡ ਬੈਵਰੇਜਸ ਜਿਵੇਂ ਕਿ ਸਾਫਟ ਡਰਿੰਕਸ ਤੇ ਫਲੇਵਰਡ ਪਾਣੀ ਦੀਆਂ ਕੀਮਤਾਂ ਵੀ ਵਧੀਆਂ ਹਨ।

ਅਮੂਲ ਨੇ 700 ਤੋ ਵੱਧ ਉਤਪਾਦਾਂ ਦੀ ਕੀਮਤਾਂ ਵਿਚ ਕਟੌਤੀ ਕੀਤੀ ਹੈ। ਮਦਰ ਡੇਅਰੀ ਨੇ ਵੀ ਟ੍ਰੇਟਾ ਪੈਕ ਦੁੱਧ, ਦਹੀਂ ਤੇ ਆਈਸਕ੍ਰੀਮ ਵਰਗੇ ਉਤਪਾਦਾਂ ਦੇ ਰੇਟ ਘਟਾਉਣ ਦਾ ਐਲਾਨ ਕੀਤਾ ਹੈ। ਪੈਕੇਜਡ ਦੁੱਧ 2-3 ਰੁਪਏ ਸਸਤਾ ਹੋਵੇਗਾ। ਇਸ ਤੋਂ ਪਹਿਲਾਂ ਮਦਰ ਡੇਅਰੀ ਵੀ ਰੇਟ ਵਿਚ ਕਟੌਤੀ ਦਾ ਐਲਾਨ ਕਰ ਚੁੱਕ ਹੈ। ਭਾਰਤੀ ਰੇਲਵੇ ਨੇ ਪਾਣੀ ਸਸਤਾ ਕਰ ਦਿੱਤਾ। ਹੁਣ ਇਕ ਲੀਟਰ ਦੀ ਬੋਤਲ ਦੀ ਕੀਮਤ 15 ਤੋਂ ਘੱਟ ਕੇ 14 ਰੁਪਏ ਹੋਵੇਗੀ। ਅੱਧਾ ਲੀਟਰ ਦੀ ਬੋਦਲ 10 ਦੀ ਬਜਾਏ 9 ਰੁਪਏ ਵਿਚ ਮਿਲੇਗੀ। ਰੇਲਵੇ ਟ੍ਰੇਨਾਂ ਵਿਚ ਆਈਆਰਸੀਟੀਸੀ ਤੇ ਹੋਰ ਬ੍ਰਾਂਡਾਂ ਦੀਆਂ ਪਾਣੀ ਦੀਆਂ ਬੋਤਲਾਂ ਦੇ ਰੇਟ ਵੀ 14 ਤੇ 9 ਰੁਪਏ ਹੋ ਗਏ ਹਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0