ਅੱਜ ਚੰਡੀਗੜ੍ਹ PGI ‘ਚ ਹੋਵੇਗਾ ਝੋਟੇ ਦਾ ਪੋਸਟਮਾਰਟਮ, ਮਗਰੋਂ ਮਾਨਸਾ ਦੇ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
ਪਰਵਿੰਦਰ ਝੋਟੇ ਦੇ ਪੋਸਟਮਾਰਟਮ ਤੇ ਅੰਤਿਮ ਸਸਕਾਰ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਝੋਟੇ ਦਾ ਅੱਜ ਫਿਰ ਤੋਂ ਪੀਜੀਆਈ ਚੰਡੀਗੜ੍ਹ ਵਿਚ ਪੋਸਟਮਾਰਟਮ ਹੋਵੇਗਾ ਤੇ ਇਸ ਮਗਰੋਂ ਅੱਜ ਪਰਵਿੰਦਰ ਝੋਟੇ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਝੋਟੇ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਜੱਦੀ ਪਿੰਡ ਵਿਚ ਆਪਣੇ ਹੀ ਖੇਤਾਂ ਵਿਚ ਕੀਤੀਆਂ ਜਾਣਗੀਆਂ। ਅੰਤਿਮ ਰਸਮਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਖੇਤਾਂ ਵਿਚ JCB ਨਾਲ ਜ਼ਮੀਨ ਪੱਧਰੀ ਕੀਤੀ ਗਈ ਹੈ। ਮਾਨਸਾ ਦੇ ਜੱਦੀ ਪਿੰਡ ਵਿਚ ਝੋਟੇ ਦਾ ਸਸਕਾਰ ਕੀਤਾ ਜਾਵੇਗਾ।
ਅੱਜ ਦੁਪਹਿਰ 1 ਵਜੇ ਮਾਨਸਾ ਵਿਖੇ ਚਕੇਰੀਆਂ ਰੋਡ ‘ਤੇ ਸਥਿਤ ਜੱਦੀ ਜ਼ਮੀਨ ‘ਤੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਬੀਤੇ ਦਿਨੀਂ ਪੀਜੀਆਈ ਚੰਡੀਗੜ੍ਹ ਵੱਲੋਂ ਝੋਟੇ ਦਾ ਪੋਸਟਮਾਰਟਮ ਰੋਕ ਦਿੱਤਾ ਗਿਆ ਸੀ। 24 ਦਿਨ ਫ੍ਰੀਜਰ ਵਿਚ ਰਹਿਣ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਆਮ ਵਾਂਗ ਨਹੀਂ ਆਇਆ। ਇਸ ਕਾਰਨ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰਨ ਵਿਚ ਅਸਮਰਥ ਰਹੀ।
ਦੱਸ ਦੇਈਏ ਕਿ ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਝੋਟੇ ਦਾ ਕਤਲ ਕਰ ਦਿੱਤਾ ਗਿਆ ਸੀ। ਝੋਟੇ ਦੇ ਪਿਤਾ ਬਾਪੂ ਭੀਮ ਸਿੰਘ ਨੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਝੋਟੇ ਦਾ ਅੰਤਿਮ ਸਸਕਾਰ ਹੋਣ ਤੋਂ ਪਹਿਲਾਂ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦਾ ਟਰਾਂਸਫਰ ਕਰੇ। ਉਨ੍ਹਾਂ ਕਿਹਾ ਕਿ ਉਹ ਐੱਸਐੱਸਪੀ ਦਾ ਤਬਾਦਲਾ ਹੋਣ ਤੱਕ ਅੰਨ ਦਾ ਇਕ ਦਾਣਾ ਵੀ ਨਹੀਂ ਖਾਣਗੇ।
What's Your Reaction?
Like
0
Dislike
0
Love
0
Funny
0
Angry
0
Sad
0
Wow
0