ਅਜੇ ਵੀ ਅਡਵਾਂਸ ਲਾਈਫ ਸਪੋਰਟ ਸਿਸਟਮ ‘ਤੇ ਰਾਜਵੀਰ ਜਵੰਦਾ, ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ

Oct 1, 2025 - 08:16
 0  3
ਅਜੇ ਵੀ ਅਡਵਾਂਸ ਲਾਈਫ ਸਪੋਰਟ ਸਿਸਟਮ ‘ਤੇ ਰਾਜਵੀਰ ਜਵੰਦਾ, ਡਾਕਟਰਾਂ ਨੇ ਦਿੱਤੀ ਵੱਡੀ ਜਾਣਕਾਰੀ

ਬਾਈਕ ਐਕਸੀਡੈਂਟ ਵਿਚ ਗੰਭੀਰ ਜਖਮੀ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਨਹੀਂ ਹੈ। ਜਵੰਦਾ ਪਿਛਲੇ ਚਾਰ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸਡ ਲਾਈਫ ਸਪੋਰਟ ‘ਤੇ ਹੈ। ਬੁੱਧਵਾਰ ਨੂੰ ਫੋਰਟਿਸ ਦੇ ਡਾਕਟਰਾਂ ਨੇ ਗਾਇਕ ਦੀ ਹਾਲਤ ਬਾਰੇ ਇੱਕ ਸਿਹਤ ਅਪਡੇਟ ਦਿੱਤੀ।

ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਨਜ਼ਦੀਕੀ ਨਿਗਰਾਨੀ ਹੇਠ ਲਾਈਫ ਸਪੋਰਟ ‘ਤੇ ਹੈ। ਉਸ ਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਉਸ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ।

Rajveer Jawanda Health Update Singer is currently on advanced life support system in Fortis Mohali

ਰਾਜਵੀਰ ਜਵੰਦਾ ਨੂੰ ਹਾਦਸੇ ਵਿੱਚ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਹਾਦਸੇ ਤੋਂ ਬਾਅਦ, ਰਾਜਵੀਰ ਲਾਈਫ ਸਪੋਰਟ ‘ਤੇ ਹੈ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਬਣੀ ਹੋਈ ਹੈ, ਅਤੇ ਦਿਮਾਗ ਦੀ ਗਤੀਵਿਧੀ ਵਿੱਚ ਕਾਫ਼ੀ ਕਮੀ ਆਈ ਹੈ।

ਮੰਗਲਵਾਰ ਨੂੰ ਡਾਕਟਰਾਂ ਨੇ ਉਸ ਦੇ ਦਿਮਾਗ ਦਾ ਐਮਆਰਆਈ ਸਕੈਨ ਕੀਤਾ, ਜਿਸ ਵਿੱਚ ਹਾਈਪੋਕਸਿਕ ਬਦਲਾਅ ਭਾਵ ਆਕਸੀਜਨ ਦੀ ਘਾਟ ਦਾ ਖੁਲਾਸਾ ਹੋਇਆ। ਇਸ ਤੋਂ ਇਲਾਵਾ ਉਸ ਦੀ ਰੀੜ੍ਹ ਦੀ ਹੱਡੀ ਦੇ ਐਮਆਰਆਈ ਸਕੈਨ ਤੋਂ ਸਰਵਾਈਕਲ ਰੀੜ੍ਹ ਦੀ ਹੱਡੀ ਨੂੰ ਕਾਫ਼ੀ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਦੇ ਕੁਝ ਅੰਗਾਂ ਵਿੱਚ ਕਮਜ਼ੋਰੀ ਆਈ।

ਦੱਸ ਦੇਈਏ ਕਿ ਰਾਜਵੀਰ ਜਵੰਦਾ ਦਾ ਹਾਦਸਾ 27 ਸਤੰਬਰ (ਸ਼ਨੀਵਾਰ) ਨੂੰ ਪਿੰਜੌਰ-ਨਾਲਾਗੜ੍ਹ ਸੜਕ ‘ਤੇ ਹੋਇਆ। ਉਹ ਆਪਣੀ ਬਾਈਕ ‘ਤੇ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਸੜਕ ‘ਤੇ ਦੋ ਸਾਂਡ ਆਪਸ ਵਿੱਚ ਲੜ ਰਹੇ ਸਨ ਅਤੇ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਜਵੰਦਾ ਦੀ ਬਾਈਕ ਸਾਹਮਣਿਓਂ ਆ ਰਹੀ ਜੀਪ ਨਾਲ ਟਕਰਾ ਗਈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0